ਜਵਾਬ ਵਿਚ (in response) ਜੀਵ, ਅਕਾਲ ਪੁਰਖ ਵਲ ਖਿਂਚੀਦਾ ਜਾਂਦਾ ਹੈ| ‘ਜੀਵ’ ਲਈ ਅਕਾਲ-ਪੁਰਖ ਦੀ ‘ਪ੍ਰੇਮ-ਖਿੱਚ’ ਹੀ ਇਲਾਹੀ ‘ਧਰਮੁ’ ਹੈ ਤੇ ਇਹ ਇਲਾਹੀ-ਧਰਮੁ, ਜੀਵ ਦੇ ਨਾਲ ਹੀ ਧੁਰੋਂ ਲਿਖਿਆ ਆਉਂਦਾ ਹੈ| ਇਸ ‘ਨਾਲ ਲਿਖੇ ਇਲਾਹੀ ਧਰਮੁ’ ਲਈ, ਕਿਸੇ ਬਾਹਰਲੇ ਧਰਮ-ਪ੍ਰਚਾਰ ਦੀ ਲੋੜ ਨਹੀਂ|
ਅਕਾਲ-ਪੁਰਖ ਨੇ ਇਨ੍ਹਾਂ ਜੂਨਾਂ ਦੇ ਜੀਵਾਂ ਨੂੰ, ਭਿੰਨ ਭਿੰਨ, ਰੰਗ ਬਰੰਗੀਆਂ ਸ਼ਕਲਾਂ ਸੂਰਤਾਂ ਨਾਲ ਸਜਾਇਆ ਹੈ ਤੇ ਇਨ੍ਹਾਂ ਨੂੰ ਅੱਡ-ਅੱਡ ਬੋਲੀਆਂ ਤੇ ਸੋਚ-ਸ਼ਕਤੀਆਂ ਬਖਸ਼ੀਆਂ ਹਨ| ਇਹ ਜੂਨਾ, ਨਾ ਹਿੰਦੂ, ਨਾ ਈਸਾਈ, ਨਾ ਮੁਸਾਈ ਹਨ, ਨਿਰੋਲ ਆਪੋ-ਆਪਣੇ ਕੁਦਰਤੀ ‘ਚਿੰਨ੍ਹਾਂ’ ਵਿਚ ਵਿਚਰਦੀਆਂ ਹਨ|
ਇਨ੍ਹਾਂ ਜੂਨਾਂ ਨੂੰ ਅਕਾਲ-ਪੁਰਖ ਨੇ ਸੀਮਤ-ਬੁੱਧੀ ਬਖਸ਼ੀ ਹੈ, ਜਿਸ ਨਾਲ ਉਹ ਆਪਣੇ ਜੀਵਨ ਦਾ ਗੁਜ਼ਰਾਨ ਕਰਦੇ ਹੋਏ, ਸਹਿਜੇ ਹੀ ‘ਹੁਕਮਿ ਰਜਾਈ ਚਲਣਾ’, ਦੇ ਇਲਾਹੀ ਉਪਦੇਸ਼ ਨੂੰ ਅਨਜਾਣੇ ਹੀ ਕਮਾਉਂਦੇ ਹੋਏ, ਆਪਣੇ ‘ਕਰਤੇ’ ਵਲ ਰੁੜ੍ਹੀ ਜਾ ਰਹੇ ਹਨ|
ਉਦਾਹਰਨ ਦੇ ਤੌਰ ਤੇ ਫੁੱਲ ਦੀ ਮਿਸਾਲ ਲਈਏ :-
‘ਫੁੱਲ’ ਦੇ ਬੀਜ ਅੰਦਰੋਂ-ਧੁਰੋਂ ਹੀ ‘ਨਾਲ ਲਿਖੇ ਹੁਕਮੁ’ ਅਨੁਸਾਰ-ਬੂਟਾ ਉਗਦਾ ਹੈ, ਉਸ ਬੂਟੇ ਦੇ-
ਤੇ ਉਸ ਦੀ-