ਅਸਲ ਵਿੱਚ, ਇਹ ‘ਗੁਰਬਾਣੀ ਵਿਚਾਰੁ’ ਦੇ ‘ਲੇਖ’ ਸਾਡੇ ਅੰਤਰ ਆਤਮੇ ਸਤਿਗੁਰਾਂ ਦੀ ਲਾਈ ਹੋਈ ਆਤਮਿਕ ‘ਚਿਣਗ’ ਅੱਗ ਦੇ ਭਾਂਬੜ (Divine flame) ਦਾ -
ਉਬਲਣਾ
ਉਛਲਣਾ
ਫਟਣਾ
ਗਜਣਾ
ਪ੍ਰਕਾਸ਼ਨਾ
ਜਲਵਾ
‘ਲਾਵਾ’
ਹੁਕਮ
ਰਜ਼ਾ ਹੈ।
ਦੂਜੇ ਸ਼ਬਦਾਂ ਵਿੱਚ ਇਹ ‘ਲੇਖਣੀਆਂ’ ਸਾਡੇ ਬਿਰਧ ਸਰੀਰ ਅਤੇ ਤੁੱਛ ਬੁੱਧੀ ‘ਰਾਹੀਂ’ ਸਤਿਗੁਰੂ ਦੇ ਬਿਰਧ ਦੀ ਪਾਲਣਾ ਹੈ, ਅਤੇ ‘ਗੁਰਪ੍ਰਸਾਦਿ’ ਦਾ ਪ੍ਰਤੀਕ ਅਤੇ ਪ੍ਰਗਟਾਵਾ ਹੈ।
ਹਾਂ ਜੀ ! ਇਹ ਲੇਖਣੀਆ ਸਾਡੇ ਆਪੇ ਦੀਆਂ -
ਅਨੁਭਵੀ ਲਿਸ਼ਕਾਂ,
ਲਿਸ਼ਕਾਰਿਆਂ ਦੇ ਅਨੋਖੇ ਝਲਕਾਰੇ,
ਡੂੰਘੀਆਂ ਆਤਮਿਕ ਭਾਵਨਾਵਾਂ,
ਭਾਵਨਾਵਾਂ ਦੇ ਜ਼ੋਰਦਾਰ ‘ਵੇਗ’,
ਵੇਗ ਦੀ ਤੀਖਣ ਚਾਲ,
ਚਾਲ ਦੀਆਂ ਉਭਰਦੀਆਂ ਲਹਿਰਾਂ,
ਜਬਰਦਸਤ ਲਹਿਰਾ ਦੇ ਉਛਾਲ,
ਉਛਾਲ ਦੀ ਸਤਰੰਗੀ ਪੀਂਘ,
ਪੀਂਘ ਦੇ ਹੁਲਾਰੇ,
ਹੁਲ੍ਹਾਰਿਆਂ ਦੀ ਮਸਤੀ,
ਮਸਤੀ ਵਿੱਚ ਪ੍ਰੇਮ-ਸਵੈਪਨਾ,
ਪ੍ਰੇਮ-ਸਵੈਪਨਾ ਦੇ ਤਰੰਗ,
Upcoming Samagams:Close