ਅੰਮ੍ਰਿਤ ਸੰਚਾਰ
ਗੁਰਦੁਆਰਾ ਬ੍ਰਹਮ ਬੁੰਗਾ ਸਾਹਿਬ ਦੋਦੜਾ ਵਲੋਂ ਵੱਖ-ਵੱਖ ਇਲਾਕਿਆਂ ਦੀਆਂ ਸੰਗਤਾਂ ਦੀ ਮੰਗ ਅਨੁਸਾਰ ਜੋ 15-15 ਦਿਨਾਂ ਦੇ ਅਰਸੇ ਬਾਅਦ ਦੋ ਦਿਨਾਂ ਨਾਮ ਅਭਿਆਸ ਕਮਾਈ ਤੇ ਕੀਰਤਨ ਸਮਾਗਮ ਹੁੰਦੇ ਹਨ ਉਨ੍ਹਾਂ ਵਿੱਚ ਪੰਜਾਂ ਪਿਆਰਿਆਂ ਦੁਆਰਾ ਗੁਰਮਤਿ ਅਨੁਸਾਰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਇਆ ਜਾਂਦਾ ਹੈ।
ਗੁਰਦੁਆਰਾ ਬ੍ਰਹਮ ਬੁੰਗਾ ਸਾਹਿਬ, ਦੋਦੜਾ ਵਿਖੇ ਹੋਣ ਵਾਲੇ ਤਿਮਾਹੀ ਸਮਾਗਮਾਂ ਵਿੱਚ ਤਿੰਨ ਤੋਂ ਚਾਰ ਵਾਰ ਅੰਮ੍ਰਿਤ ਸੰਚਾਰ ਹੁੰਦਾ ਹੈ।
ਅੱਜ ਤੱਕ ਅਣਗਿਣਤ ਪ੍ਰਾਣੀ ‘ਗੁਰੂ ਕੇ ਜਹਾਜ਼ੇ’ ਚੜ੍ਹ ਚੁੱਕੇ ਹਨ।
ਗੁਰਦੁਆਰਾ ਬ੍ਰਹਮ ਬੁਗਾ ਸਾਹਿਬ, ਦੋਦੜਾ ਵਿਖੇ ਸਾਲ 2003 ਦੌਰਾਨ 927 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਅਤੇ ਸਾਲ 2004 ਵਿੱਚ 920 ਪ੍ਰਾਣੀ ਗੁਰੂ ਵਾਲੇ ਬਣੇ।
ਇਸੇ ਤਰ੍ਹਾਂ ਕਨੇਡਾ ਅਤੇ ਅਮਰੀਕਾ ਵਿੱਚ ਵੀ ਅੰਮ੍ਰਿਤ ਸੰਚਾਰ ਹੁੰਦੇ ਰਹਿੰਦੇ ਹਨ ਅਤੇ ਉਥੇ ਵੀ ਅਨੇਕਾਂ ਪ੍ਰਾਣੀ ਗੁਰੂ ਵਾਲੇ ਬਣਦੇ ਹਨ।
Upcoming Samagams:Close