ਪ੍ਰੀਤ-ਰੰਗ ਦਾ ਰਸ,
ਪ੍ਰੇਮ ਰਸ ਦੀ ਖੁਮਾਰੀ,
ਪ੍ਰੇਮ ਰਸ ਦੀ ਖੁਮਾਰੀ,
ਦੇ ਪ੍ਰਗਟਾਵੇ ਅਤੇ ਪ੍ਰਤੀਕ ਹਨ।
ਪਰਦੇਸਾਂ ਵਿੱਚ ਪੜ੍ਹੇ ਹੋਣ ਕਰਕੇ, ਸਾਨੂੰ ਪੰਜਾਬੀ ਘੱਟ ਆਉਂਦੀ ਸੀ। ਅਸੀਂ ਕੋਈ ਟੀਕਾ ਯਾ ਕੋਸ਼ ਆਦਿ ਭੀ ਨਹੀਂ ਪੜ੍ਹਿਆ, ਨਾ ਹੀ ‘ਗਿਆਨੀ’, ‘ਵਿਦਵਾਨੀ’ ਦਾ ਕੋਰਸ ਕੀਤਾ ਹੈ। ਸਾਨੂੰ ਤਾਂ ਪੰਜਾਬੀ ਵਿੱਚ ਚਿੱਠੀਆਂ ਦਾ ਜਵਾਬ ਦੇਣਾ ਭੀ ਕਠਿਨ ਹੁੰਦਾ ਸੀ।
ਪਰ ਸਤਿਗੁਰਾਂ ਨੇ ਸਾਡੀ ਅਲਪ ਬੁੱਧੀ ਉਤੇ ਐਸੀ ਆਤਮ-ਕਲਾ ਵਰਤਾਈ, ਕਿ ਗੁਰਬਾਣੀ ਦੇ ਡੂੰਘੇ, ਗੁੱਝੇ, ਅਤੇ ਅੰਤ੍ਰੀਵ ਭਾਵਾਂ ਨੂੰ ਦਰਸਾਉਣ ਦੀ ਯੋਗਤਾ ਬਖ਼ਸ਼ ਦਿੱਤੀ।
ਇਸ ਤਰ੍ਹਾਂ ਸਤਿਗੁਰਾਂ ਨੇ ਸਾਡੇ ਬਿਰਧ ਸਰੀਰ ਅਤੇ ਮੂਰਖ ਮਨ ਨੂੰ ‘ਆਪਣੀ ਕਾਰੇ’ ਲਾ ਕੇ ਨਿਵਾਜਿਆ ਹੈ।
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ॥(ਪੰਨਾ-889)
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ॥(ਪੰਨਾ-606)
ਜੇਕਰ ਇਨ੍ਹਾਂ ਲੇਖਣੀਆਂ ਵਿੱਚ ਕੋਈ ਗਲਤੀ, ਤਰੁਟੀ ਯਾ ਊਣਤਾਈ ਹੋਵੇ ਤਾਂ ਉਹ ਸਾਡੀ ਆਪਣੀ ਅਗਿਆਨਤਾ ਯਾ ਅਲਪ ਬੁੱਧੀ ਦਾ ਨਤੀਜਾ ਹੈ, ਜਿਸ ਲਈ ਅਸੀਂ ਖਿਮਾਂ ਦੇ ਜਾਚਕ ਹਾਂ।
“ਖੋਜੀ”
ਲੁਧਿਆਣਾ
13-2-89
Upcoming Samagams:Close