ਹੀ ਕਰ ਸਕਦੀ ਹੈਂ, ਉਹ ਹੈ ਕਿ ਤੂੰ ਆਪਣੀ ਸਹੇਲੀ ਲਈ ਸਾਰੇ ‘ਰੋਸੇ-ਗਿਲੇ’ ਭੁਲਾ ਕੇ, ਉਸ ਨੂੰ ਪਿਆਰ ਕਰ।’ ਪਹਿਲਾਂ ਤਾਂ ਉਹ ਬੜੀ ਔਖੀ ਹੋਈ ਕਿ ਇਹ ਗੱਲ ਕਦਾਚਿਤ ਨਹੀਂ ਹੋ ਸਕਦੀ! ਪਰ ‘ਮਰਤਾ ਕਿਆ ਨਾ ਕਰਤਾ’ ਅਨੁਸਾਰ, ਜਦ ਦਰਦਾਂ ਨੇ ਅਤਿਅੰਤ ਦੁਖੀ ਕੀਤਾ ਤਾਂ ਉਹ ਸਾਰੇ ਰੇਸੇ-ਗਿਲੇ ਭੁਲਾ ਕੇ, ਆਪਣੀ ਸਹੇਲੀ ਦੇ ਜਾ ਗਲ ਲੱਗੀ। ਫਿਰ ਉਹ ਦੋਵੇਂ ਉਸੇ ਤਰ੍ਹਾਂ ਪਿਆਰ ਵਿਚ ਰਹਿਣ ਲਗ ਪਈਆਂ। ਨਤੀਜਾ ਇਹ ਹੋਇਆ ਕਿ ਦਰਦਾਂ ਘਟਦੀਆਂ-ਘਟਦੀਆਂ ਮਹੀਨਿਆਂ ਵਿਚ ਬਿਲਕੁਲ ਹਟ ਗਈਆਂ।”
ਇਹੋ ਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ।
ਸਾਡੇ ‘ਮਾਨਸਿਕ ਰੋਗ’ ਭੀ ‘ਕੇਹੜ’ ਯਾ ‘ਤਪਦਿਕ’ ਦੀ ਤਰ੍ਹਾਂ ਦੀਰਘ ਤੇ ਲਾ-ਇਲਾਜ ਹੋ ਜਾਂਦੇ ਹਨ। ਹੁਣ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਸਰੀਰ ਦੀ ਮੌਤ ਹੋਣ ਨਾਲ ਖਤਮ ਹੋ ਜਾਂਦੇ ਹਨ ਪਰ ਇਹਨਾਂ ਮਾਨਸਿਕ ਦੀਰਘ ਰੋਗਾਂ ਦੀ ‘ਬੁਨਿਆਦ’ ਸਾਡੇ ਅੰਤਿਸ਼ਕਰਨ ਵਿਚ ਧੱਸੀ ਹੋਣ ਕਰਕੇ, ਇਹ ਸਾਡੇ ਅਗਲੇ ਜਨਮਾਂ ਵਿਚ ਭੀ ਨਾਲ ਹੀ ਜਾਂਦੇ ਹਨ ਤੇ ਅਗਲੇ ਜੀਵਨ ਨੂੰ ਭੀ ਅਤਿਅੰਤ ਦੁਖਦਾਈ ਬਣਾਉਂਦੇ ਹਨ। ਇਉਂ ਇਹਨਾਂ ‘ਮਾਨਸਿਕ ਰੋਗਾਂ’ ਦਾ ਜ਼ਹਿਰੀਲਾ ਚੱਕਰ (vicious circle) ਚਲਦਾ ਹੀ ਰਹਿੰਦਾ ਹੈ।
ਜਦ ਸਾਡੇ ਰੋਸੇ, ਸ਼ਿਕਾਇਤਾਂ ਅਤੇ ਘਿਰਨਾ ਆਦਿ ਦਾ ਇਤਨਾ ਭਿਆਨਕ ਨਤੀਜਾ ਨਿਕਲਦਾ ਹੈ ਤਾਂ ਇਸ ਤੋਂ ਬਚਣ ਲਈ ਸਾਨੂੰ ਡੂੰਘੀ ਸੋਚ-ਵਿਚਾਰ ਅਤੇ ਉਦਮ ਕਰਨ ਦੀ ਅਤਿਅੰਤ ਲੋੜ ਹੈ।
ਪਰਮਾਰਥਿਕ ਪਾਂਧੀਆਂ ਲਈ ਤਾਂ ਇਹ ਅਤਿਅੰਤ ਹੀ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਮਨ ਦੇ ਸਾਰੇ ਰੇਸੇ, ਗਿਲੇ, ਸ਼ਿਕਾਇਤਾਂ, ਨਰਾਜ਼ਗੀਆਂ ਨੂੰ ਪੂਰੀ ਤਰ੍ਹਾਂ ‘ਭੁਲਾਉਣ’ ਦੀ ਕੋਸ਼ਿਸ਼ ਕਰਨ, ਕਿਉਂਕਿ ਜਿੰਨਾ ਚਿਰ ਤਕ ਸਾਡਾ ਮਨ ਅਤੇ ਅੰਤਿਸ਼ਕਰਨ ਨਿਰਮਲ ਨਹੀਂ ਹੁੰਦਾ, ਉਦੋਂ ਤਕ ਸਾਡੇ ਹਿਰਦੇ ਵਿਚ ਭਗਤੀ ਭਾਵ ਉਤਪੰਨ ਹੋ ਹੀ ਨਹੀਂ ਸਕਦਾ। ਤਾਂ ਹੀ ਗੁਰਬਾਣੀ ਵਿਚ ਇਉਂ ਫੁਰਮਾਇਆ ਹੈ -
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715