ਕਰੇ ਤਾਂ ਦੇਣ ਵਾਲੇ ਕੋਲ ਹੀ ਉਹ ਚੀਜ਼ ਰਹਿੰਦੀ ਹੈ। ਇਸ ਲਈ ਜਿਹੜੀਆਂ ਗਾਲ੍ਹਾਂ ਤੂੰ ਮੇਨੂੰ ਦਿੱਤੀਆਂ ਹਨ, ਉਹ ਜੇ ਸਵੀਕਾਰ ਨਹੀਂ ਕੀਤੀਆਂ, ਇਸ ਲਈ ਉਹ ਤੇਰੇ ਕੋਲ ਹੀ ਰਹਿ ਗਈਆਂ!”

ਇਸ ਸਾਖੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ‘ਹਉਮੈ’ ਦਾ ਅਭਾਵ ਹੋਣ ਕਰਕੇ ਮਹਾਤਮਾ ਜੀ ਨੇ ਗਾਲ੍ਹਾਂ ਦਾ ‘ਅਸਰ’ ਨਹੀਂ ਕਬੂਲਿਆ, ਜਿਸ ਕਰਕੇ ਉਨ੍ਹਾਂ ਨੂੰ ਕੋਈ ਰੋਸ ਨਾ ਆਇਆ ਤੇ ਉਹ ਸ਼ਾਂਤ ਰਹੇ।

ਬਾਹਰਲਾ ਅਸਰ ਲੈਣ ਜਾਂ ਨਾ ਲੈਣ ਬਾਬਤ ਇਕ ਹੋਰ ਉਦਾਹਰਣ ਪੇਸ਼ ਕੀਤੀ ਜਾਂਦੀ ਹੈ -

ਕਿਸੇ ਅੱਗ ਦੇ ਭਾਂਬੜ ਵਿਚੋਂ ਅੱਗ ਦੀਆਂ ‘ਚਿਣਗਾਂ’ ਚਾਰ-ਚੁਫੇਰੇ ਫੈਲ ਰਹੀਆਂ ਹੋਣ, ਉਨ੍ਹਾਂ ਵਿਚੋਂ ਇਕ ਚਿਣਗ ਜੇ ਘਾਹ-ਫੂਸ ਤੇ ਜਾ ਕੇ ਡਿੱਗ ਪਵੇ, ਤਾਂ ਉਹ ਫੌਰਨ ਸੜ ਕੇ ਸੁਆਹ ਹੋ ਜਾਂਦਾ ਹੈ। ਉਹੀ ਚਿਣਗ ਛੋਟੀਆਂ-ਛੋਟੀਆਂ ਲਕੜਾਂ ਤੇ ਜਾ ਪਵੇ ਤਾਂ ਦੇਰ ਤਕ ਅੱਗ ਬਲਦੀ ਰਹਿੰਦੀ ਹੈ। ਜੇ ਇਹ ਚਿਣਗ ਮਿੱਟੀ ਦੇ ਤੇਲ ਤੇ ਜਾ ਪਵੇ ਤਾਂ ਇਕਦਮ ਭਾਂਬੜ ਬਣ ਜਾਂਦਾ ਹੈ, ਤੇ ਨੇੜੇ-ਨੇੜੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਪਰ ਜੇ ਉਹੀ ਚਿਣਗ ਪੈਟ੍ਰੋਲ ਜਾ ਗੈਸ ਤੇ ਜਾ ਪਵੇ, ਤਾਂ ਇਹ ਬੰਬ ਦਾ ‘ਧਮਾਕਾ’ ਬਣ ਜਾਂਦੀ ਹੈ, ਤੇ ਦੂਰ-ਦੂਰ ਤਕ ਤਬਾਹੀ ਮਚਾ ਦਿੰਦੀ ਹੈ।

ਇਸ ਤੋਂ ਉਲਟ, ਜੇ ਉਹੀ ਚਿਣਗ ਸੀਮਿੰਟ ਜਾਂ ਪੱਥਰ ਤੇ ਜਾ ਪਵੇ, ਤਾਂ ‘ਚਿਣਗ’ ਆਪ ਹੀ ਖਤਮ ਹੋ ਜਾਂਦੀ ਹੈ ਜਿਸ ਦਾ ਪੱਥਰ ਉਤੇ ਕੋਈ ਅਸਰ ਨਹੀਂ ਹੁੰਦਾ। ਜੇ ਕਿਤੇ ਓਹੀ ਚਿਣਗ ਪਾਣੀ ਵਿਚ ਡਿੱਗ ਪਵੇ, ਤਾਂ ਪਾਣੀ ਤੇ ਚਿਣਗ ਦਾ ਅਸਰ ਨਹੀਂ ਪੈਂਦਾ, ਬਲਕਿ ਪਾਣੀ ਚਿਣਗ ਨੂੰ ਹੀ ਬੁਝਾ ਦਿੰਦਾ ਹੈ।

ਇਸ ਤੋਂ ਇਹ ਸਿੱਧ ਹੋਇਆ ਕਿ ਬਾਹਰਲਾ ਅਸਰ ‘ਲੈਣਾਂ’-ਸਾਡੇ ਮਨ ਦੀ ‘ਅਵਸਥਾ’ ਤੇ ਨਿਰਭਰ ਹੈ। ਅਰਥਾਤ ਸਾਡੇ ਮਨ ਦੀ ‘ਅੱਗ-ਭੜਕਾਊ’ (inflammable) ਗ੍ਰਹਿਣ-ਸ਼ਕਤੀ ਜਿੰਨੀ-ਜਿੰਨੀ ਹੁੰਦੀ ਹੈ, ਉਸ ਮੁਤਾਬਕ ਅਸੀਂ ਬਾਹਰਲਾ ਅਸਰ ਗ੍ਰਹਿਣ ਕਰਦੇ ਹਾਂ।

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe