ਮੇਰੇ ਮਨ ਕਾਹੇ ਰੋਸੁ ਕਰੀਜੈ॥
ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ॥(ਪੰਨਾ-1232)
ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ॥(ਪੰਨਾ-39)

‘ਮਨ’ ਪਾਣੀ ਦੀ ਤਰ੍ਹਾਂ ਚੰਚਲ ਹੈ ਤੇ ਇਹ ਹਰ ਤਰ੍ਹਾਂ ਦੇ ਬਾਹਰਲੇ ਅਤੇ ਅੰਦਰਲੇ ਅਸਰ ਲੈਂਦਾ ਰਹਿੰਦਾ ਹੈ। ਇਨ੍ਹਾਂ ਅਸਰਾਂ ਦਾ ਅਭਿਆਸ ਕਰਕੇ, ਇਨ੍ਹਾਂ ਨੂੰ ਸਾਂਭ ਕੇ ਰੱਖਦਾ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਅਸਰਾਂ ਦੇ ਅਧਾਰ ਤੇ ਮੈਲਾ ਜਾਂ ਨਿਰਮਲ ਹੁੰਦਾ ਰਹਿੰਦਾ ਹੈ। ਇਨ੍ਹਾਂ ਬਦਲਦੀਆਂ ਅਵਸਥਾਵਾਂ ਦਾ ਸਭ ਤੋਂ ਸ਼ਿਰੋਮਣੀ ਨੁਕਤਾ ਹੈ -ਮਨ ਦਾ ‘ਬਾਹਰਲਾ ਅਸਰ ਲੈਣਾ’। ਇਹ ਬਾਹਰਲਾ ਅਸਰ ਸਾਡੀ ਹਉਮੇ (ego) ਹੀ ਲੈਂਦੀ ਹੈ।

ਉਦਾਹਰਣ ਦੇ ਤੌਰ ਤੇ ਇਕ ਸਾਖੀ ਹੈ ਕਿ ਕਿਸੇ ਸਾਧੂ ਕੋਲੋਂ ਇਕ ਬੰਦੇ ਨੇ ਪੁਛਿਆ, “ਤੁਹਾਡਾ ਨਾਮ ਕੀ ਹੇ?” ਉਸ ਨੇ ਜੁਆਬ ਦਿਤਾ, “ਸੀਤਲ ਦਾਸ”। ਕੁਝ ਚਿਰ ਬਾਅਦ ਉਸ ਬੰਦੇ ਨੇ ਫਿਰ ਇਹੀ ਸਵਾਲ ਦੁਹਰਾਇਆ, ਤੇ ਇਸ ਤਰ੍ਹਾਂ ਕਈ ਵਾਰੀ ਉਸ ਨੇ ਇਹੀ ਸਵਾਲ ਉਸ ਸਾਧੂ ਨੂੰ ਪੁੱਛਿਆ। ਹਰ ਉੱਤਰ ਵੇਲੇ ਸਾਧੂ ਦੇ ਜੁਆਬ ਵਿਚ ‘ਤਲਖੀ’ ਆਉਂਦੀ ਗਈ। ਆਖ਼ਰਕਾਰ ਸਾਧੂ ‘ਸੀਤਲ ਦਾਸ’ ਕ੍ਰੋਧਵਾਨ ਹੋ ਕੇ, ਡੰਡਾ ਲੈ ਕੇ, ਉਸ ਦੇ ਪਿਛੇ ਪੈ ਗਿਆ ਤੇ ‘ਅਗਨ ਦਾਸ’ ਹੋ ਕੇ ਨਿੱਬੜਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜੇ ਸਾਧੂ ਦੀ ‘ਹਉਮੈ’ ਨਹੀਂ ਸੀ ਮਰੀ। ਉਸ ਦੀ ਹਉਮੈ ਨੂੰ ਠੋਸ ਵੱਜਣ ਕਰਕੇ ਹੀ ਉਸ ਨੇ ‘ਰੋਸ’ ਵਿਚ ਆ ਕੇ ‘ਤਲਖ’ ਵਤੀਰਾ ਇਖਤਿਆਰ ਕੀਤਾ।

ਇਕ ਹੋਰ ਉਦਾਹਰਣ ਨੂੰ ਗੌਰ ਨਾਲ ਵੀਚਾਰੀਏ। ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲ੍ਹਾਂ ਕੱਢੀਆਂ ਤੇ ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦ ਉਹ ਗਾਲਾਂ ਕੱਢਦਾ-ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇਕ ਪੱਥਰ ਦੀ ਗੀਟੀ ਪੇਸ਼ ਕਰਕੇ ਕਿਹਾ, “ਇਹ ਤੁਸੀਂ ਲੈ ਲਓ”। ਤਾਂ ਉਸ ਬੰਦੇ ਨੇ ਕਿਹਾ, “ਮੈਂ ਨਹੀਂ ਲੈਣੀ”। ਫਿਰ ਮਹਾਤਮਾ ਜੀ ਨੇ ਕਿਹਾ, “ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਅਤੇ ਅੱਗੋਂ ਉਹ ਸਵੀਕਾਰ ਨਾ

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe