ਤੇ ਜਦ ਇਹ ਪੂਰੀ ਨਾ ਹੋਵੋ ਤਾਂ ਮਨ ਕਿਸੇ ਦੂਜੇ ਨੂੰ ‘ਦੋਸ਼ੀ’ ਠਹਿਰਾਉਂਦਾ ਹੈ, ਅਤੇ ਉਸ ਨਾਲ ਰੋਸ, ਸ਼ਿਕਾਇਤ, ਨਾਰਾਜ਼ਗੀ, ਨਫ਼ਰਤ, ਵੈਰ-ਵਿਰੋਧ, ਝਗੜਾ, ਟਾਕਰਾ ਆਦਿ ਕਰਨ ਲਗ ਪੈਂਦਾ ਹੈ।
ਇਹ ‘ਰੋਸ’ ਦੁਨਿਆਵੀ ਜੀਵਾਂ ਨਾਲ ਹੋਣੇ ਤਾਂ ਸੁਭਾਵਿਕ ਹੀ ਹਨ, ਪਰ ਕਦੀ ਕਦੀ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸੰਤਾਂ, ਸਾਧਾਂ, ਪੀਰ-ਪੈਗੰਬਰਾਂ, ਗੁਰੂਆਂ, ਅਵਤਾਰਾਂ ਅਤੇ ਇਥੋਂ ਤਕ ਕਿ ‘ਰੱਬ’ ਨਾਲ ਵੀ ‘ਰੋਸ’ ਕਰਨ ਤੋ ਨਹੀਂ ਝਿਜਕਦੇ।
ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ॥
ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ॥(ਪੰਨਾ-1415)
ਜਦ ਕੋਈ ਸਾਡੇ ਨਾਲ ਐਸਾ ਵਤੀਰਾ ਕਰਦਾ ਹੈ, ਜਿਹੜਾ ਸਾਨੂੰ ਚੰਗਾ ਨਾ ਲਗਦਾ ਹੋਵੋ, ਜਾਂ ਜਿਸ ਕਾਰਣ ਸਾਡੀ ਹਉਮੈ ਅਥਵਾ ‘ਮੈਂ-ਮੇਰੀ’ ਨੂੰ ਠੇਸ ਵੱਜਦੀ ਹੈਵੇ, ਤਾਂ ਸਾਡੇ ਅੰਦਰ ਸ਼ਿਕਾਇਤ, ਨਰਾਜ਼ਗੀ ਅਤੇ ‘ਰੋਸ’ ਉਪਜਦੇ ਹਨ।
ਅਸਲ ਵਿਚ ਸਾਡਾ ‘ਹਉਮੈ’ ਨਾਲ ਰੰਗਿਆ ਮਨ ਹੀ ਦੂਜਿਆਂ ਦੇ ਚੰਗੇ-ਮਾੜੇ ਵਤੀਰੇ ਦਾ ਬਾਹਰਲਾ ਅਸਰ ਲੈਂਦਾ ਹੈ ਤੇ ਸਾਡੀ ‘ਹਉਮੈ’ ਦੀਆਂ ਸੂਖਮ ਤਾਰਾਂ ‘ਰੋਸ’ ਦੀਆਂ ‘ਤਰੰਗਾਂ’ ਨਾਲ ‘ਵੱਜਣ’ ਲਗ ਪੈਂਦੀਆਂ ਹਨ।
ਜਿਉਂ-ਜਿਉਂ ਅਸੀਂ ਇਹਨਾਂ ਰੋਸੇ-ਗਿਲਿਆਂ ਨੂੰ ‘ਯਾਦ’ ਕਰਦੇ ਹਾਂ, ਜਾਂ ਇਹਨਾਂ ਦਾ ਮੁੜ-ਮੁੜ ਅਭਿਆਸ ਕਰਦੇ ਹਾਂ ਅਥਵਾ ‘ਘੇਟਦੇ’ ਹਾਂ - ਤਿਉਂ-ਤਿਉਂ ਇਹ ‘ਰੋਸ’ ਸਾਡਾ ‘ਸੁਭਾਉ’ ਜਾਂ ਜੀਵਨ ਦਾ ‘ਅੰਗ’ ਬਣ ਜਾਂਦੇ ਹਨ ਤੇ ਅੰਤਿਸ਼ਕਰਨ ਵਿਚ ਧਸ-ਵਸ-ਰਸ ਜਾਂਦੇ ਹਨ।
ਇਉਂ ਇਸ ਕਮਾਏ ਹੋਏ ‘ਰੋਸ’ ਦੇ ‘ਭਾਵ’ ਸਾਡੀ ‘ਸ਼ਖ਼ਸੀਅਤ’ (personality) ਹੀ ਬਣ ਜਾਂਦੀ ਹੈ। ਇਹ ਦ੍ਰਿੜ੍ਹ ਹੋਏ ‘ਰੋਸ’ ਜਦ ਸਾਡੇ
27 Apr - 28 Apr - (India)
Jammu, JK
Gurudwara Sri Guru Singh Sabha, Guru Nanak Nagar, Jammu
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715