ਅਸੀਂ ਇਹਨਾਂ ਦੇ ਗੁਣਾਂ ਨੂੰ ਭੀ ਆਪਣੀ ਮੈਲੀ ਦ੍ਰਿਸ਼ਟੀ ਦੀ ‘ਰੰਗਤ’ ਚਾੜ੍ਹ ਦਿੰਦੇ ਹਾਂ। ਇਸੇ ਭਰਮ-ਭੁਲਾਵੇ ਵਾਲੀ ਹਾਲਤ ਨੂੰ ਹੀ ਅਗਿਆਨਤਾ ਕਿਹਾ ਜਾਂਦਾ ਹੈ।

ਇਹ ਕਿਤਨੀ ਦੁਖਦਾਈ ਅਤੇ ਹਾਸੋ-ਹੀਣੀ ਗੱਲ ਹੈ ਕਿ ਜੀਵ ਦੇ ਅੰਤ੍ਰ-ਆਤਮੇ ਇਲਾਹੀ ਨਿਰਮਲ ‘ਜੋਤ’ ਦੇ ਪ੍ਰਵੇਸ਼ ਹੁੰਦਿਆਂ ਹੋਇਆਂ ਭੀ ਅਸੀਂ ਆਪਣੀ ਹਉਮੈ ਦੇ ਭਰਮ ਦੇ ਹਨੇਰ ਅਤੇ ਅਗਿਆਨਤਾ ਵਿਚ ਹੀ ਪਲਚ-ਪਲਚ ਕੇ ਸਾਰਾ ਜੀਵਨ ਖੁਆਰ ਕਰ ਰਹੇ ਹਾਂ।

ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ॥
ਭੂਲੀ ਡੂੰਗਰਿ ਥਲਿ ਚੜੈ ਭਰਮੋ ਮਨੁ ਡੇਲਾਇ॥
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ॥(ਪੰਨਾ-60)
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥(ਪੰਨਾ-133)
ਆਤਮਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ॥
ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ॥
ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੇਇ॥(ਪੰਨਾ-1415)

ਇਸ ਅਗਿਆਨਤਾ ਦੇ ਭਰਮ ਵਿਚ ਸਾਨੂੰ ਕਿਸੇ ਉਚੇਰੇ, ਚੰਗੇਰੇ, ਸੁਹਣੇਰੇ, ਦੈਵੀ ‘ਖਿਆਲਾਂ’ ਯਾ ‘ਗੁਣਾਂ’ ਉਤੇ ਯਕੀਨ ਅਥਵਾ ਸ਼ਰਧਾ-ਭਾਵਨੀ ਹੀ ਨਹੀਂ ਆਉਂਦੀ ਅਤੇ ਐਵੇਂ ਓਪਰੇ ਜਿਹੇ ਮਨ ਨਾਲ ਹੀ ਧਾਰਮਿਕ ‘ਠਾਠਾ-ਬਾਗਾ’ ਕਰ ਛਡਦੇ ਹਾਂ।

ਅੰਤਰਿ ਮੈਲੁ ਲਗੀ ਨਹੀਂ ਜਾਣੈ ਬਾਹਰਹੁ ਮਲਿ ਮਲਿ ਧੋਵੈ॥(ਪੰਨਾ-139)
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ॥
ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ॥(ਪੰਨਾ-495)
ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੇ ਸੁਭਾਇ॥
ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ॥(ਪੰਨਾ-67)
Upcoming Samagams:Close

27 Apr - 28 Apr - (India)
Jammu, JK
Gurudwara Sri Guru Singh Sabha, Guru Nanak Nagar, Jammu

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe