ਉਸ ਦੇ ਤਨ, ਮਨ, ਬੁੱਧੀ ਰਾਹੀਂ, ਬਾਹਰ ਵਲ ਵਗ ਟੁਰਦਾ ਹੈ, ਤਾਂ ਗੁਰਮੁਖ ਪਿਆਰੇ ਦੇ ਤਨ, ਮਨ ਰਾਹੀਂ ਇਲਾਹੀ ਧਰਮ ਪ੍ਰਚਾਰ ਸਹਿਜ-ਸੁਭਾਇ ਆਪ-ਮੁਹਾਰੇ ਹੋ ਰਿਹਾ ਹੁੰਦਾ ਹੈ |

ਇਸ ਤਰ੍ਹਾਂ ਬਖਸ਼ੇ ਹੋਏ ਗੁਰਮੁਖ ਜਨ -

ਸਤਿਗੁਰ ਤੂਠੈ ਪਾਈਐ ਸਾਧ ਸੰਗਤਿ ਗੁਰਮਤਿ ਗੁਰਸਿਖੀ |(ਵਾ.ਭਾ.ਗੁ. 28/1)
ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ||(ਪੰਨਾ-907)
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ||(ਪੰਨਾ-273)

ਦੇ ਇਲਾਹੀ ਉਪਦੇਸ਼ਾਂ ਨੂੰ, ਸਹਿਜ ਸੁਭਾਇ ਹੀ ਕਮਾ ਰਿਹਾ ਹੁੰਦਾ ਹੈ, ਅਤੇ ਆਤਮਿਕ ਮੰਡਲ ਦੇ ਅਨੁਭਵੀ ਧਰਮ ਦਾ ‘ਪ੍ਰਚਾਰ’ ਕਰ ਰਿਹਾ ਹੁੰਦਾ ਹੈ |

ਇਨ੍ਹਾਂ ਗੁਰਮੁਖ ਪਿਆਰਿਆਂ - ਰਸਿਕ ਪੁਰਖੁ ਬੈਰਾਗੀ ਹਰਿ ਜਨਾਂ, ਦੇ ਅੰਦਰ ‘ਹਉਮੈ’ ਦਾ ਅਭਾਵ ਹੁੰਦਾ ਹੈ, ਤੇ ਉਹ ਸਹੀ ਅਰਥਾਂ ਵਿਚ, ‘ਮੈਂ-ਮੇਰੀ’ ਦੀ ਰੰਗਤ ਤੋਂ ਉਤਾਹਾਂ ਉਠ ਕੇ, ‘ਨਾਨਕ ਘਰ ਦੇ ਬੈ-ਖਰੀਦ’ ਗੋਲੇ ਬਣ ਕੇ, ਦੁਨੀਆਂ ਵਿਚ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ, ਅਤੇ ਨਾਲ-ਨਾਲ ਆਪਣਾ ਤੇ ਸੰਗੀਆਂ ਸਾਥੀਆਂ ਦਾ ਜੀਵਨ ਸਫਲ ਕਰੀ ਜਾਂਦੇ ਹਨ |

ਉਪਰੋਕਤ ਦਰਸਾਏ ਇਲਾਹੀ ਗੁਣ ਤੇ ਇਲਾਹੀ ਅਨੁਭਵੀ ਗਿਆਨ ਦਾ ‘ਪ੍ਰਕਾਸ਼’ ਹੀ, ਆਤਮਿਕ ਮੰਡਲ ਦੇ ਇਲਾਹੀ ਧਾਰਮਿਕ ‘ਪ੍ਰਚਾਰਕਾਂ’ ਦੀ ‘ਯੋਗਤਾ’ ਹੈ | ਇਨ੍ਹਾਂ ਆਤਮਿਕ ਧਰਮ-ਪ੍ਰਚਾਰਕਾਂ ਨੂੰ ਕਿਸੇ ਹੋਰ ਦਿਮਾਗੀ ਵਿਦਿਅਕ ਜਾਂ ਧਾਰਮਿਕ ਡਿਗਰੀਆਂ ਦੀ ਲੋੜ ਨਹੀਂ ਹੈ | ਕਿਉਂਕਿ ਉਨ੍ਹਾਂ ਦੇ ਅੰਤ੍ਰ-ਆਤਮੇ, ਪੂਰਨ ਅਨੁਭਵੀ ਇਲਾਹੀ ਗਿਆਨ ਦਾ ਪ੍ਰਕਾਸ਼ ਹੁੰਦਾ ਹੈ | ਜਿਸ ਦੀ ਤੀਖਣ ਰੌਸ਼ਨੀ ਵਿਚ, ਸਾਡੀਆਂ ਸਿਆਣਪਾਂ, ਉਕਤੀਆਂ-ਜੁਗਤੀਆਂ, ਫ਼ਿਲਾਸਫ਼ੀਆਂ ਅਤੇ ਗਿਆਨ-ਧਿਆਨ ਦੇ ਪਰ ਸੜ ਜਾਂਦੇ ਹਨ |

ਆਤਮਿਕ ਗਿਆਨ ਦਾ ‘ਪ੍ਰਕਾਸ਼’ ਹੀ ਪੂਰਨ ਤਤ-ਗਿਆਨ ਹੈ, ਜਿਸ ਦੇ ਅਨੁਭਵ ਦੁਆਰਾ ਹੀ ਆਤਮਿਕ ਪ੍ਰਕਾਸ਼ ਦੇ ਝਲਕਾਰੇ ਵਜ ਸਕਦੇ ਹਨ ਅਤੇ ਜਿਸ ਦੇ ‘ਅੱਕਸ’ ਤੇ ਰੌਸ਼ਨੀ ਨਾਲ ਸਾਡੀ ਬੁੱਧੀ ਨੂੰ ਸ਼ਕਤੀ ਤੇ ‘ਸੋਝੀ’ ਮਿਲਦੀ ਹੈ | ਇਹ ‘ਤਤ-ਗਿਆਨ’ ਹੀ ਸਾਰੇ ਸੰਸਾਰਕ ਗਿਆਨ ਤੇ ਸਿਆਣਪਾਂ ਦਾ ਸੋਮਾ ਹੈ | ਏਸੇ ਤਤ ਗਿਆਨ ਦੀ ਖੋਜ ਪ੍ਰਾਪਤੀ ਲਈ ਉਦਮ ਕਰਨ ਦੀ ਹੀ ਲੋੜ ਹੈ | ਇਸ

Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe