ਸਿਖ, ਨਿਰਬਾਣ-ਗ੍ਰਿਸਤੀ, ਅਤੀਤ-ੋਕੀਰ ਲੋਕ ਸਾਜੇ | ਉਨ੍ਹਾਂ ਦਾ ‘ਗ੍ਰਿਹਸਥ ਜੀਵਨ’ ਸਚਖੰਡੀ ਬਣਾ ਦਿੱਤਾ | ਸਚਖੰਡ ਦਾ ‘ਰਸ’ ਤੇ ‘ਨਾਮ’ ਦਾ ਸੁਖ, ਇਸ ਮਾਤ ਲੋਕ ਵਿਚ ਹੀ ਦੇ ਕੇ, ‘ਏਹੁ ਵਿਸੁ ਸੰਸਾਰੁ’ ਨੂੰ ‘ਹਰਿ ਕਾ ਰੂਪ’ ਦਿਖਾ ਦਿਤਾ |
ਸਿਖਾਂ ਦਾ ‘ਘਰ’, ਨਾਮ-ਰਸ ਦਾ ਇਲਾਹੀ ਕੋਟ ਹੈ | ਤ੍ਰੈਲੋਕੀ ਪ੍ਰਲੈ ਹੋ ਜਾਣ ਪਰ ਫਿਰ ਭੀ, ਇਹ ਇਲਾਹੀ ਕੋਟ ਗਿਰ ਨਹੀਂ ਸਕਦਾ | ਕੋਈ ਚੀਜ਼ ਇਸ ‘ਨਾਨਕ-ਬੇੜੇ’ ਦੇ ‘ਲੰਗਰ’ ਨੂੰ ਤੋੜ ਨਹੀਂ ਸਕਦੀ | ਇਹ ‘ਕੋਟ’ - ਇੱਟਾਂ ਦਾ ਨਹੀਂ, ਇਹ ‘ਪ੍ਰੇਮ- ਸ੍ਵੈਪਨਾ’ ਦਾ ਬਣਿਆ ਹੋਇਆ ਹੈ | ਸਤਿਗੁਰਾਂ ਨੇ ਸਰੀਰ ਦੇ ਸਾਰੇ ਸੁਖ ਆਪਣੇ ਸਿਖ ਨੂੰ ਬਖਸ਼ੇ, ਤੇ ਹੁਕਮ ਕੀਤਾ ਕਿ “ਦਮ-ਬਦਮ ਮੇਰੀ ਯਾਦ ਵਿਚ ਜੀਉ ! ਮੈਂ ਸਦਾ ਤੁਹਾਡੇ ਅੰਗ ਸੰਗ ਹਾਂ”| ਉਹ ਲਗਾਤਾਰ ਅਬਿਚਲੀ ਜੋਤ ਜਗਾਈ ਕਿ ਸਿੱਖਾਂ ਦਾ ‘ਦਿਲ’, ਉਹ ‘ਮੰਦਰ’ ਬਣ ਗਿਆ, ਜਿਥੇ ਕਿ ‘ਸਦਾ-ਮੰਗਲ’, ‘ਸਦਾ-ਸਵੇਰਾ’, ‘ਸਦਾ- ਖੁਸ਼ੀ’, ‘ਸਦਾ-ਚਾਉ’, ਤੇ ‘ਸਦਾ-ਅਬਿਚਲੀ-ਜੋਤਿ’ ਦਾ ਪ੍ਰਕਾਸ਼ ਹੈ |
ਸਿੱਖ, ਸਤਿਗੁਰਾਂ ਦਾ ਬਣਾਇਆ ਹੋਇਆ ‘ਸਹਜ-ਜੋਗੋ’ ਹੈ, ‘ਪ੍ਰੀਤ ਦਾਫ਼ਕੀਰ’ ਹੈ, ‘ਸਿਮਰਨ ਦਾ ਬੁਤ’ ਹੈ, ਸਤਿਗੁਰਾਂ ਦਾ ‘ਸੋਹਣਾ-ਬੁਰਜ’ ਹੈ, ਜਿਸ ਬੁਰਜ ਵਿਚ ਦਮ-ਬਦਮ, ਅੱਠ-ਪਹਿਰ ਨਾਮ ਦਾ ਪਰਵਾਹ ਚਲਦਾ ਹੈ ਅਤੇ ਇਸ ਬੁਰਜ ਵਿਚ ਸਤਿਗੁਰ ਨਾਨਕ ਸਾਹਿਬ ਜੀ - ਆਪਣੇ ਦਸਾਂ-ਜਾਮਿਆਂ ਵਿਚ ਫੇਰਾ ਪਾਉਦੇਂ ਹਨ, ਆਪਣਾ-ਆਪਣਾ ਝਲਕਾ ਦੇ ਜਾਂਦੇ ਹਨ | ਸਿਖਫ਼ਕੀਰਾ ਦਾ ਗੁਰਮੁਖ ਜੀਵਨ, ਸੰਸਾਰ ਵਿਚ ਲੁਕਿਆ ਜੀਵਨ ਹੈ, ਗੁਰਮੁਖ ਨੂੰ ਮਾਨੋ ਸੰਸਾਰ ਨਾਲ ਵਾਸਤਾ ਹੀ ਨਹੀਂ | ਉਨ੍ਹਾਂ ਦਾ ਕੰਮ, ਤੇ ਸਭ ਥੇਂ ਪਹਿਲਾ ਕੰਮ, ਸਦਾ ਤੇ ਦਮ-ਬਦਮ ‘ਅਬਚਲੀ ਜੋਤਿ’ ਵਿਚ ਰਹਿਣਾ ਹੈ | ਤੇ ਹਾਂ ਜੀ, ਉਹ ‘ਰਸ ਤੇ ਆਕਾਸ਼’ ਤੇ ‘ਪ੍ਰੀਤ ਦੇ ਦੇਸ਼’ ਦੇ ਵਾਸੀ ਹਨ, ਉਨ੍ਹਾਂ ਨੂੰ ਸੰਸਾਰ ਮਾਨੋ ਦਿਸਦਾ ਹੀ ਨਹੀਂ | ਸਤਿਗੁਰ ਜੀ ਨੇ ਊਠਤ-ਬੈਠਤ-ਸੋਵਤ ਤੇ ਦਮ-ਬਦਮ, ਅਤੇ ਸਵਾਸ-ਸਵਾਸ ‘ਨਾਮ’ ਦੇ ਰਸਤੇ ਪਾ ਕੇ, ਸਿਖ ਨੂੰ ਲਗਾਤਾਰ ਨਿਰੰਤਰ-ਰਸ ਵਿਚ ਪਾਇਆ ਹੈ | ‘ਏਮਰਸਨ’, ਲਗਾਤਾਰਤਾ ਨੂੰ ਟੋਲਦਾ ਹੈ, ਤਰਲੇ ਲੈਂਦਾ ਹੈ, ਪਰ ਸਭ ਥੀਂ ਉੱਚੀ ਅਤੇ ਸੋਹਣੀ ਥਾਂ ਉਸ ਨੂੰ ‘ਕਵੀ’ ਦਿਸਦਾ ਹੈ, ਜਿਥੇ ਅਬਿਚਲੀ ਜੋਤਿ ਦੇ ਬਿਜਲੀਲਿਸ਼ਕਾਰੇ ਉਸ ਨੂੰ ਦਿਸਦੇ ਹਨ, ਪਰੰਤੂ ਕਵੀ ਨੂੰ ਲਗਾਤਾਰ ਰਸ ਨਹੀਂ ਮਿਲਦਾ | ਹਾਂ ਜੀ ! ‘ਕਵੀ’, ਗੁਰਮੁਖਾਂ, ਸੰਤਾ ਦੇ ਘਰ ਦਾ ‘ਭਿਖਾਰੀ’ ਹੈ, ਪਤਾ ਨਹੀਂ ਕਿਸ ਘੜੀ, ਕਿਸ ਪ੍ਰੀਤ ਮੂਰਤ ਨੇ, ਕਵੀ ਵਿਚ ਫੇਰਾ ਮਾਰਿਆ ਤੇ ਆਪ ਹੁਰਾਂ ਦੀ ਸੁਰਤ ਚੜ੍ਹੀ, ਤੇ ਚੜ੍ਹੀ ਸੁਰਤ ਵਿਚ ਆਪ ਗਾ ਉਠੇ, ਯਾ ਬੁਹਕ ਉਠੇ | ਜੋ ਕੁਝ ਕੀਤਾ ਸੰਸਾਰ ਨੂੰ ਚੰਗਾ ਲਗਾ, ਪਰ ਕਵੀਆਂ ਦੀ ਸੁਰਤ ਨੂੰ ‘ਜੀਅ-ਦਾਨ’ ਦੇਣ ਵਾਲੇ, ਤੇ ਮੋਈ ਸੁਰਤ
08 Feb - 09 Feb - (India)
Dasuya, PB
Gurudwara Sri Guru Singh Sabha Miyani Road, Dasuya Hoshiarpur
Phone Numbers: 9914955098, 9851098517, 9814379047.