‘ਹੁਕਮ’ ਦੀ ਕਾਰ ਕਰਦਾ ਹੋਇਆ, ‘ਪਰਉਪਕਾਰੀ ਜੀਵਨ’ ਬਤੀਤ ਕਰਦਾ ਹੈ |
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ||(ਪੰਨਾ-273)
ਏਸੇ ਤਰ੍ਹਾਂ ਗੁਰਮੁਖ ਜਨ - ‘ਫੁੱਲ’ ਵਾਂਗ ਸਹਿਜ ਸੁਭਾਇ ਅਛੋਪ ਹੀ ਅਤੇ ਚੁੱਪ-ਚੁਪੀਤੇ ਹੀ ‘ਆਪਿ ਜਪਹੁ ਅਵਰਹ ਨਾਮੁ ਜਪਾਵਹੁ’ ਦੇ -
ਅੰਤ੍ਰੀਵ ਭਾਵ
ਅਨੁਭਵੀ ਅਰਥ
ਆਤਮਿਕ ਸੋਝੀ
‘ਅਕਥ-ਕਥਾ’
‘ਤਤ’ ਗਿਆਨ
ਗੁੱਝੇ ਭੇਦ
ਆਤਮਿਕ ਪ੍ਰਕਾਸ਼
ਵਿਚ, ਇਸ ਗੁਰਬਾਣੀ ਦੀ ਪੰਗਤੀ ਦੇ ਆਦੇਸ਼ ਨੂੰ ਕਮਾਉਂਦਾ ਹੋਇਆ, ਆਪਣੇ ਜੀਵਨ ਵਿਚ -
ਨਿਜੀ ਤਜਰਬੇ
ਅਭਿਆਸ ਕਮਾਈ
ਅਨੁਭਵੀ ਗਿਆਨ
ਕਹਿਣੀ-ਰਹਿਣੀ
ਆਤਮਿਕ ਕਿਰਨਾਂ
ਪ੍ਰੇਮ ਛੋਹ
ਪ੍ਰੇਮ-ਨਿਗਾਹ
ਦੁਆਰਾ-ਆਤਮਿਕ ‘ਧਰਮ ਪ੍ਰਚਾਰ’ ਕਰ ਰਿਹਾ ਹੈ |
ਇਹੋ ਹੀ ਆਤਮਿਕ ਮੰਡਲ ਦਾ ਉੱਚਾ-ਸੁੱਚਾ, ਇਲਾਹੀ, ਅਨੁਭਵੀ ਧਰਮ ਪ੍ਰਚਾਰ ਹੈ | ਜੋ ਕਿ ਉਪਰਲੀ ਪੰਗਤੀ ਦਾ ਸਹੀ ਆਤਮਿਕ ਆਦੇਸ਼ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ, ਜਿਸ ਦੀ ਅਕ੍ਰਿਖਨ, ਦਾਮਨਿਕ ਪ੍ਰੇਮ-ਭਾਵਨਾ ਦੇ ਅਸਰ (magnetic inspiration of Divine Love) ਨਾਲ ਜਗਿਆਸੂ ਦਾ ਸਰੀਰਕ, ਮਾਨਸਿਕ ਅਤੇ ਆਤਮਿਕ ਜੀਵਨ ਉਕਾ ਹੀ ਬਦਲ ਜਾਂਦਾ ਹੈ |
Upcoming Samagams:Close
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096
12 Apr - 14 Apr - (India)
Doraha, PB
Gurudwara Sahib BrahmBunga Doraha, Ludhiana Punjab
PhoneNumbers 7307455098, 9914955098,7307455096