ਅੱਜ ਕੱਲ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਦਿਮਾਗੀ ਗਿਆਨ ਦੀਆਂ ਹੀ ਉਡਾਰੀਆਂ ਹਨ। ਇਨ੍ਹਾਂ ਵਿਚ ਆਤਮਾ ਨੂੰ ਟੁੰਬਣ ਵਾਲੀ ਕੋਈ ਇਲਾਹੀ ਕਿਰਨਾਂ ਦੀ ‘ਝਲਕ’ ਪ੍ਰਤੀਤ ਨਹੀਂ ਹੁੰਦੀ। ਪੜ੍ਹ-ਸੁਣ ਕੇ ਦਿਮਾਗੀ ਸ਼ੁਗਲ ਹੀ ਹੁੰਦਾ ਹੈ। ਆਪਣਾ ਅਸਲੀ ਆਤਮਿਕ ਅਨੁਭਵ ਨਾ ਹੋਣ ਕਾਰਣ ਦੂਜੀਆਂ ਆਤਮਾਵਾਂ ਨੂੰ ‘ਟੁੰਬਣ’ ਦੀ ਇਨ੍ਹਾਂ ਵਿਚ ਸ਼ਕਤੀ ਜਾਂ ਸਮਰਥਾ ਨਹੀਂ ਹੁੰਦੀ।
ਇਹੀ ਹਾਲ ਸਾਡੇ ਧਾਰਮਿਕ ਮਾਸਕ-ਪੱਤਰਾਂ, ਅਖਬਾਰਾਂ ਤੇ ਕਿਤਾਬਾਂ ਦਾ ਹੈ। ਜੋ ਕਿ ਸਾਡੇ ਠੁੱਲੇ ਮਾਇਕੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਹੀ ਟੁੰਬਦੀਆਂ ਹਨ। ਸਾਡੀਆਂ ਲਾਇਬ੍ਰੇਰੀਆਂ ਅਤੇ ਵਿਦਿਅਕ ਅਦਾਰਿਆਂ ਅਤੇ ਸਟੱਡੀ ਸਰਕਲਜ਼ ਦਾ ਵੀ ਇਹੋ ਹਾਲ ਹੈ। ਕਿਸੇ ਸਮੁੱਚੀ ਕੌਮ ਦੇ ਆਚਰਨ ਜਾਂ ਧਾਰਮਿਕ ਪੱਧਰ ਦੀ ਕਸਵੱਟੀ ਇਹ ਹੈ, ਕਿ ਉਸ ਕੌਮ ਵਿਚ ਕਿਸ ਪੱਧਰ ਦੀਆਂ ਲਿਖਤਾਂ ਦੀ ਗਾਹਕੀ (Demand) ਹੈ।
ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿਚ ਧਾਰਮਿਕ ਕਰਮ-ਕਾਂਡ, ਰੁੱਖੇ-ਸੁੱਖੇ ਤੇ ਸਵਾਰਥੀ ਹੋ ਗਏ ਸਨ, ਜਿਨ੍ਹਾਂ ਵਿਚੋਂ ਨਾਮ ਦੀ ‘ਜੀਵਨ-ਰੌਂ’ ਉਕਾ ਹੀ ਉਡ ਚੁੱਕੀ ਸੀ। ਇਹ ਸਿਰਫ ਪਾਖੰਡ ਤੇ ‘ਮੁਰਦਾ ਸਾਧਨ’ ਹੀ ਬਣ ਕੇ ਰਹਿ ਗਏ ਸਨ, ਧਾਰਮਿਕ ਆਗੂਆਂ ਨੇ ਧਰਮ ਦੀ ਆੜ ਵਿਚ ਆਪਣੇ ਸਵਾਰਥ ਲਈ ਲੁੱਟ-ਖਸੁੱਟ ਤੇ ਆਪਾ-ਧਾਪੀ ਪਾਈ ਹੋਈ ਸੀ। ਜਦ ‘ਧਰਮ ਦੇ ਠੇਕੇਦਾਰਾਂ’ ਦੀ ਇਹੋ ਜਿਹੀ ਅਧੋਗਤੀ ਸੀ, ਤਾਂ ਆਮ ਜਨਤਾ ਦੀ ਧਾਰਮਿਕ ਅਵਸਥਾ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਲੋਕਾਈ ਦੀ ਇਸ ਤਰਸਯੋਗ ਹਾਲਤ ਤੇ ਰਹਿਮ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿਚ ਅਵਤਾਰ ਧਾਰਨਾ ਪਿਆ। ਉਸ ਸਮੇਂ ਵਿਚ ਪ੍ਰਚਲਤ ਫੋਕੇ ਕਰਮ-ਕਾਂਡਾਂ ਦਾ ਗੁਰਬਾਣੀ ਵਿਚ ਇਸ ਤਰ੍ਹਾਂ ਖੰਡਨ ਕੀਤਾ ਹੈ -
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715