ਸਾਡੇ ਧਾਰਮਿਕ ਅਸਥਾਨ ਗੁਰਦੁਆਰੇ ਸਹੀ ਅਰਥਾਂ ਵਿਚ ਗੁਰਬਾਣੀ ਦੇ ਪ੍ਰਚਾਰ ਦਾ ਕੇਂਦਰ ਹੋਣ ਦੀ ਬਜਾਏ ਨਿਜੀ ਵੈਰ-ਵਿਰੋਧ ਅਤੇ ਧੜੇਬੰਦੀਆਂ ਦੇ ਕੇਂਦਰ ਬਣ ਗਏ ਹਨ। ਇਥੇ ਨਿਜੀ ਸੁਆਰਥ ਦੀ ਪੂਰਤੀ ਲਈ ਧਾਰਮਿਕ ਕਰਮ-ਕ੍ਰਿਆ ਹੀ ਪ੍ਰਚਲਤ ਹਨ ਅਤੇ ਮਾਇਕੀ ਸੁਆਰਥੀ ਅਤੇ ਤਜਾਰਤੀ ਰੁਚੀ (Financial motive and commercialism) ਹੀ ਹਰ ਪਹਿਲੂ ਵਿਚ ਪ੍ਰਧਾਨ ਹੈ।
ਆਪਣੇ ਨਿਕੇ-ਨਿਕੇ ਨਿਜੀ ਸੁਆਰਥਾਂ ਲਈ ਗੁਰਬਾਣੀ ਨੂੰ ਵਰਤ ਕੇ ਅਸੀਂ ਇਸ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ। ਜਿਸ ਕਾਰਣ ਸਾਡੇ ਦਿਲਾਂ ਵਿਚ ਇਲਾਹੀ ਗੁਰਬਾਣੀ ਦੀ ਊਚਮ-ਊਚੀ ਅਤੇ ਸੂਚਮ-ਸੂਚੀ ਕਦਰ ਤੇ ਕੀਮਤ ਨਹੀਂ ਰਹੀ। ਇਥੋਂ ਤਕ ਕਿ ਇਸ ਨੂੰ ਸਮਝਣ ਤੇ ਕਮਾਉਣ ਦੀ ਲੋੜ ਹੀ ਨਹੀਂ ਜਾਪਦੀ। ਗੁਰਸਿੱਖੀ ਦੇ ਹਿਤਕਾਰੀਆਂ ਅਤੇ ਸਿੱਖੀ ਜੀਵਨ ਦੇ ਉਸਾਰੂਆਂ ਦੇ ਧਿਆਨ ਗੋਚਰੇ ਹੇਠ ਲਿਖੇ ਕੁਝ ਵਿਚਾਰ ਪੇਸ਼ ਕੀਤੇ ਜਾਂਦੇ ਹਨ -
1. ਸਭ ਤੋਂ ਪਹਿਲਾਂ ਇਸ ਹਿਰਦੇ-ਵੇਧਕ ਧਾਰਮਿਕ ਅਧੋਗਤੀ ਦੇ ਕਾਰਨਾਂ ਬਾਰੇ ਦੀਰਘ ਵਿਚਾਰ ਨਾਲ ਖੋਜ ਕਰਨ ਦੀ ਲੋੜ ਹੈ।
2. ‘ਯਥਾ ਰਾਜਾ ਤਥਾ ਪਰਜਾ’ ਦੇ ਕਥਨ ਅਨੁਸਾਰ, ਕਿਸੇ ਧਰਮ ਦੀ ਮਹੱਤਤਾ, ਉਚਾਈ, ਪ੍ਰਕਾਸ਼ ਜਾਂ ਪ੍ਰਚਾਰ ਉਸ ਧਰਮ ਦੇ ਮੋਢੀਆਂ, ਆਗੂਆਂ ਅਤੇ ਪ੍ਰਚਾਰਕਾਂ ਤੇ ਨਿਰਭਰ ਹੈ।
ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਧਰਮ ਪ੍ਰਚਾਰ ਦੀ ਅਗਵਾਈ ਕਰਣ ਵਾਲੇ ਬਹੁਤੇ ਆਗੂ ਖੁਦ ਹੀ ਗੁਰਬਾਣੀ ਦੇ ‘ਅਨੁਭਵੀ ਗਿਆਨ’ ਤੋਂ ਅਣਜਾਣ ਹੋਣ ਕਾਰਣ, ਗੁਰਬਾਣੀ ਜਾਂ ਗੁਰਸਿੱਖੀ ਨੂੰ ਫੋਕੇ ਜਾਂ ਅਧੂਰੇ ਦਿਮਾਗੀ ਗਿਆਨ ਦੁਆਰਾ ਹੀ ਪੇਸ਼ ਕਰਦੇ ਹਨ ਅਤੇ ਜਨਤਾ ਨੂੰ ਕਰਮ-ਕਾਂਡਾਂ ਵਿਚ ਹੀ ਫਸਾਈ ਰਖਦੇ ਹਨ।
ਗੁਰਬਾਣੀ ਸਿੱਖਾਂ ਦਾ ਇਸ਼ਟ ਹੀ ਨਹੀਂ ਬਲਕਿ ਗੁਰਸਿੱਖੀ ਦਾ ‘ਜੀਵਨ- ਆਧਾਰ’ ਹੈ। ਇਸ ਵਿਚ ‘ਬ੍ਰਹਮ ਗਿਆਨ’, ਨਾਮ ਛੁਪਿਆ ਹੋਇਆ ਹੈ, ਜਿਸ ਨੂੰ ਗੁਰਸਿੱਖਾਂ ਨੇ ਖੋਜ ਕੇ ਆਪਣੇ ਲਈ ਹੀ ਨਹੀਂ, ਬਲਕਿ ਸਾਰੇ ਜਗਤ
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715