‘ਗੁਰ ਪ੍ਰਸਾਦਿ’ ਹੈ। ਸਾਡੇ ਕਰਮ-ਕਾਂਡਾ ਦੇ ਆਸਰੇ ਜਾਂ ‘ਜ਼ੋਰ’ ਨਾਲ ਇਸਦੀ ਪ੍ਰਾਪਤੀ ਅਸੰਭਵ ਹੈ।
ਜੋਰੁ ਨ ਮੰਗਣਿ ਦੇਣਿ ਨ ਜੋਰੁ॥(ਪੰਨਾ-7)
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ॥(ਪੰਨਾ-156)
ਇਹ ਇਲਾਹੀ ‘ਦਾਤ’, ‘ਛੋਹ’ ਜਾਂ ‘ਖਮੀਰ’ ਲਗਾਤਾਰ ਸਾਧ ਸੰਗਤ ਤੇ ਅਤੁੱਟ ਸਿਮਰਨ ਦੀ ਕਮਾਈ ਦੁਆਰਾ ‘ਗੁਰ ਪ੍ਰਸਾਦਿ’ (Grace) ਦਾ ਫਲ ਹੈ। ‘ਅੰਮ੍ਰਿਤ’ ਛਕਾਉਣ ਦੀ ਮਰਯਾਦਾ ਏਸੇ ‘ਖਮੀਰ’ ਦੇ ਅਸੂਲ ਦੀ ਲਖਾਇਕ ਤੇ ਪ੍ਰਤੀਕ ਹੈ।
ਇਹੋ ਹੀ ਅਸਲੀ, ਦਾਮਨਿਕ, ਸਦੀਵੀ ਜੀਵਨ ਬਦਲਣ ਵਾਲਾ, ਇਲਾਹੀ ‘ਧਰਮ ਪ੍ਰਚਾਰ’ ਹੈ, ਜੋ ਧੁਰਾਂ ਤੋਂ ਇਲਾਹੀ ‘ਹੁਕਮ’ ਅਨੁਸਾਰ ਅਦ੍ਰਿਸ਼ਟ, ਚੁੱਪ-ਚੁਪੀਤੇ ਗੁਪਤ ਹੀ ਵਰਤ ਰਿਹਾ ਹੈ। ਜਦ ਕਿਸੇ ਅਭਿਲਾਖੀ ਜੀਵ ਤੇ ਸਤਿਗੁਰੂ ਦੀ ‘ਨਦਰਿ ਕਰਮ’ ਹੁੰਦੀ ਹੈ, ਤਾਂ ਉਸ ਦੇ ਸੂਖਮ ਦਿਲ ਦੇ ਕਿੰਗਰਿਆਂ ਨੂੰ ਜਾ ਟੁੰਬਦੀ ਹੈ, ਉਸਦੇ ਅੰਤ੍ਰ-ਆਤਮੇ ਆਪੇ ਹੀ ਸਹਿਜ- ਸੁਭਾਇ ‘ਇਲਾਹੀ ਰਾਗ’ ਦੀ ਧੁਨੀ ਛਿੜ ਪੈਂਦੀ ਹੈ, ਜਿਸ ਨੂੰ ਸੁਣ ਕੇ ਉਸਦਾ ਮਨ ‘ਅਲਮਸਤ ਮਤਵਾਰਾ’ ਹੋ ਕੇ ਕਹਿ ਉਠਦਾ ਹੈ -
ਅਬ ਮੋਹਿ ਜੀਵਨ ਪਦਵੀ ਪਾਈ॥(ਪੰਨਾ-1000)
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ॥(ਪੰਨਾ-1226)
(ਚਲਦਾ.....)
❈
Upcoming Samagams:Close
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715