ਕਿ ਇਨ੍ਹਾਂ ਨੂੰ ਛੱਡਣ ਦੀ ਲੋੜ ਭੀ ਨਹੀਂ ਭਾਸਦੀ, ਉਪਰਾਲਾ ਤਾਂ ਕੀ ਕਰਨਾ ਹੈ। ਇਹੋ ਕਾਰਣ ਹੈ ਕਿ ਇਤਨੇ ਪਾਠ-ਪੂਜਾ ਅਤੇ ਕਰਮ-ਕਾਂਡ ਕਰਦਿਆਂ ਹੋਇਆਂ ਤੇ ਗਿਆਨ ਘੋਟਦਿਆਂ ਭੀ ਸਾਡੇ ਮਨ ਤੇ ਇਨ੍ਹਾਂ ਦਾ ਓਪਰਾ ਜਿਹਾ ਅਸਰ ਹੀ ਹੁੰਦਾ ਹੈ, ਜੋ ਕਿ ਛੇਤੀ ਹੀ ਉੱਡ-ਪੁੱਡ ਜਾਂਦਾ ਹੈ ਤੇ ਸਾਡੇ ਜੀਵਨ ਵਿਚ ਕੋਈ ਫਰਕ ਨਹੀਂ ਪੈਂਦਾ ਅਤੇ ਅਸੀਂ ਪੁਰਾਣੇ ਦ੍ਰਿੜ੍ਹ ਹੋਏ ਨਿਸਚਿਆਂ ਦੀ ਰੋੜ੍ਹ ਵਿਚ ਰੁੜ੍ਹੇ ਜਾਂਦੇ ਹਾਂ।
ਧਰਤੀ ਵਿਚ ਕੁਦਰਤੀ ਖਿੱਚ (gravity) ਹੈ, ਜਿਸ ਕਾਰਣ ਹਰ ਇਕ ਸ਼ੈ ਧਰਤੀ ਵੱਲ ਖਿੱਚਦੀ ਜਾ ਰਹੀ ਹੈ ਤੇ ਕਿਸੇ ਸ਼ੈ ਨੂੰ ਉਤਾਂਹ ਵੱਲ ਲੈ ਜਾਣ ਲਈ ਤਾਕਤ ਦੀ ਲੋੜ ਹੈ, ਜਿਸ ਨਾਲ ਪਹਿਲਾਂ ਧਰਤੀ ਦੀ ਖਿੱਚ ਨੂੰ ਬੇਕਾਰ (neutral) ਕੀਤਾ ਜਾਵੇ ਤੇ ਨਾਲ ਉਤਾਂਹ ‘ਧੱਕਣ ਦੀ ਸ਼ਕਤੀ’ (pushing force) ਭੀ ਹੋਵੇ। ਇਸੇ ਤਰ੍ਹਾਂ ਸਾਡੇ ਮਨ ਦੀ ਰੁਚੀ, ਮਾਇਆ ਦੀ ਆਕਰਖਣ ਸ਼ਕਤੀ ਦੁਆਰਾ ਹੇਠਾਂ ਨੂੰ ਸਹਿਜ-ਸੁਭਾਇ ਹੀ ਖਿਚੀਂਦੀ ਜਾ ਰਹੀ ਹੈ। ਇਸ ਲਈ ਮਨ ਆਪਣੀ ਰੰਗਤ ਅਨੁਸਾਰ ਨੀਵੇਂ ਮਾਇਕੀ ਅਸਰ ਤਾਂ ਛੇਤੀ ਗ੍ਰਹਿਣ ਕਰਦਾ ਹੈ, ਪਰ ਉੱਚੇ ਦੈਵੀ ਅਸਰ ਗ੍ਰਹਿਣ ਕਰਨ ਲਈ ਤੀਬਰ ਇੱਛਾ, ਉੱਦਮ, ਦ੍ਰਿੜ੍ਹਤਾ ਤੇ ਘਾਲਣਾ ਦੀ ਲੋੜ ਹੈ, ਜੋ ਕਿ ਦਾਮਨਿਕ ਉੱਚੀ ਸਾਧ ਸੰਗਤ ਦੀ ਪ੍ਰੇਰਨਾ ਅਤੇ ਸਹਾਇਤਾ ਤੋਂ ਬਿਨਾਂ ਆਪਣੇ ਆਪ ਹੋ ਹੀ ਨਹੀਂ ਸਕਦੀ।
ਜਿਸ ਤਰ੍ਹਾਂ ਮਿਕਨਾਤੀਸ (magnet) ਦੀ ਖਿੱਚ, ਲੋਹੇ ਦੀ ਗ੍ਰਹਿਣ ਸ਼ਕਤੀ ਤੇ ਨਿਰਭਰ ਹੈ। ਇਸੇ ਤਰ੍ਹਾਂ ਸਾਧ ਸੰਗਤ ਜਾਂ ਗੁਰਬਾਣੀ ਦਾ ਅਸਰ ਕਬੂਲ ਕਰਨਾ ਸਾਡੇ ਮਨ ਦੀ ਗ੍ਰਹਿਣ ਸ਼ਕਤੀ ਤੇ ਨਿਰਭਰ ਹੈ।
ਸਾਡੇ ਮਨ ਤੇ ਜਿੰਨੀ ਮਾਇਕੀ ਮੈਲ, ਜੰਗਾਲ ਅਥਵਾ ਦ੍ਰਿੜ੍ਹ ਹੋਏ ਗਲਤ ਨਿਸਚਿਆਂ ਦੀ ‘ਪਾਣ’ ਚੜ੍ਹੀ ਹੋਵੇਗੀ, ਉਤਨਾ ਹੀ ਅਸੀਂ ਦੈਵੀ ਗੁਣ ਜਾਂ ਆਤਮਿਕ ਰਸ ਗ੍ਰਹਿਣ ਕਰਨ ਤੋਂ ਅਸਮਰਥ ਹੋਵਾਂਗੇ ਤੇ ਜਿਉਂ-ਜਿਉਂ ਸਾਡਾ ਮਨ ਅਤੇ ਅੰਤਿਸ਼ਕਰਨ ਨਿਰਮਲ ਹੁੰਦਾ ਜਾਵੇਗਾ, ਉਸੇ ਤਰ੍ਹਾਂ ‘ਸਾਧ ਸੰਗਤ’ ਤੇ ਗੁਰਬਾਣੀ ਦਾ ਅਸਰ ਲੈਣ ਦੀ ਸ਼ਕਤੀ ਵੱਧਦੀ ਜਾਵੇਗੀ।
ਇਸੇ ਕਰਕੇ ਗੁਰਬਾਣੀ ਵਿਚ ਕੁਸੰਗਤ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ, ਤੇ ਬੁੱਧੀ ਦੀਆਂ ਉਕਤੀਆਂ-ਜੁਗਤੀਆਂ ਤੇ ਸਿਆਣਪਾਂ ਤੋਂ ਵਰਜਿਆ ਗਿਆ ਹੈ -
ਸਾਡੇ ਧਾਰਮਿਕ ਪ੍ਰਚਾਰ ਦਾ ਮਤਲਬ ਇਹੋ ਹੈ ਕਿ ਜੀਵ ‘ਮਾਇਆ ਨਾਗਨੀ’ ਜਾਂ ਸ਼ੈਤਾਨ ਦੇ ਭਰਮ-ਭੁਲੇਖਿਆਂ ਤੋਂ ਬਚੇ ਤੇ ਦੈਵੀ ਗੁਣ ਗ੍ਰਹਿਣ ਕਰਕੇ ਪ੍ਰਮਾਤਮਾ ਦੀ ਸਮੀਪਤਾ ਹਾਸਿਲ ਕਰੇ। ਪਰ ਗਹੁ ਨਾਲ ਘੋਖਿਆ ਜਾਵੇ ਤਾਂ ਜ਼ਾਹਰ ਹੋਵੇਗਾ ਕਿ ਆਦਿ ਤੋਂ ਹੀ ਇਤਨੇ ਭਾਂਤ-ਭਾਂਤ ਦੇ ਪ੍ਰਚਾਰ ਦੇ ਬਾਵਜੂਦ ਖਲਕਤ ਅੱਗੇ ਨਾਲੋਂ ਭੀ ਮਾਇਆ ਦੇ ਭਰਮ-ਭਲਾਵਿਆਂ ਵਿਚ ਹੋਰ ਡੂੰਘੀ ਫਸਦੀ ਜਾ ਰਹੀ ਹੈ, ਤੇ ਦੁਨੀਆਂ ਵੈਰ-ਵਿਰੋਧ,
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715