ਕੇ ਬਹੁਤ ਦੂਰ ਤੱਕ ਆਪਣਾ ਅਸਰ ਪਾਉਂਦੀ ਹੈ। ਇਹੀ ਵਿਗਿਆਨਕ ਅਸੂਲ ਸਾਡੇ ਖਿਆਲਾਂ ਜਾਂ ਮਨਾਂ ਤੇ ਕੰਮ ਕਰਦਾ ਹੈ। ਜਿਸ ਮੀਟਰ (wave length and cycle) ਤੇ ਸਾਡੇ ਅੰਦਰ ਖਿਆਲ ਕੰਮ ਕਰਦੇ ਹਨ ਉਸੇ ਮੀਟਰ ਤੇ ਕਿਸੇ ਦੂਜੇ ਮਨ ਤੇ ਉਸਦਾ ਅਸਰ ਹੁੰਦਾ ਹੈ। ਕਮਾਏ ਹੋਏ ਸ਼ਕਤੀਵਾਨ ਮਨ ਤੋਂ ਉਪਜੇ ਹੋਏ ਖਿਆਲ, ਕਮਜ਼ੋਰ ਮਨਾਂ ਤੇ ਸਹਿਜ-ਸੁਭਾ ਹੀ ਡੂੰਘਾ ਤੇ ਪੱਕਾ ਅਸਰ ਪਾਉਂਦੇ ਹਨ। ਕਈ ਵਾਰੀ ਵਾਯੂਮੰਡਲ ਖਰਾਬ (Atmospherical disturbance) ਹੋਣ ਕਰਕੇ ਰੇਡੀਓ ਦੀ ਆਵਾਜ਼ ਵਿਚ ਵਿਘਨ ਪੈ ਜਾਂਦਾ ਹੈ ਤੇ ਚੰਗੀ ਤਰ੍ਹਾਂ ਸਾਫ ਸੁਣਾਈ ਨਹੀਂ ਦਿੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿਚ ਖਿਆਲਾਂ ਦਾ ਘੜਮੱਸ ਪਿਆ ਹੋਵੇ ਤਾਂ ਭੀ ਦੂਜੇ ਦੇ ਦਾਮਨਿਕ ਖਿਆਲਾਂ ਦਾ ਅਸਰ ਵੀ ਘੱਟ ਜਾਂ ਗੰਧਲਾ ਹੋ ਸਕਦਾ ਹੈ।

ਜੇਕਰ ਲੋਹੇ ਨੂੰ ਜੰਗਾਲ ਲੱਗਿਆ ਹੋਵੇ ਤਾਂ ਉਸ ਉਤੇ ਚੁੰਬਕ (magnet) ਦਾ ਘੱਟ ਜਾਂ ਉੱਕਾ ਹੀ ਅਸਰ ਨਹੀਂ ਪੈਂਦਾ ਤੇ ਉਹ ਖਿੱਚਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜੇਕਰ ਲੋਹੇ ਨੂੰ ਕੋਈ ਪਾਣ (galvanization) ਹੋਈ ਹੋਵੇ, ਤਾਂ ਭੀ ਉਸ ਉਤੇ ਹੋਰ ਕੋਈ ਰੰਗ ਨਹੀਂ ਚੜ੍ਹ ਸਕਦਾ। ਅਸਥੂਲ ਚੀਜ਼ਾਂ ਦੇ ਅਸਰ ਲੈਣ ਦਾ ਇਹ ਅਸੂਲ ਖਿਆਲਾਂ ਤੇ ਹੋਰ ਭੀ ਸੂਖਮ ਤੇ ਡੂੰਘੇ ਤੌਰ ਤੇ ਵਰਤਦਾ ਹੈ।

ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥(ਪੰਨਾ-651)

ਸਾਡੇ ਮਨਾਂ ਤੇ ਜਨਮਾਂ-ਜਨਮਾਂਤਰਾਂ ਤੋਂ ਮੈਲ ਜਾਂ ਜੰਗਾਲ ਦੀਆਂ ਤੈਹਾਂ ਚੜ੍ਹੀਆਂ ਹੋਈਆਂ ਹਨ, ਇਸ ਲਈ ਉਸ ਉਤੇ ‘ਕੋਮਲ ਦੈਵੀ ਰੰਗ’ ਚੜ੍ਹਨਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ।

ਸਾਡੇ ਮਨਾਂ ਤੇ ਪਿਛਲੇ ਜਨਮਾਂ ਦੇ ਸੰਸਕਾਰਾਂ ਦੇ ਗੂੜ੍ਹੇ ਰੰਗ ਤੋਂ ਇਲਾਵਾ ਇਸ ਜਨਮ ਵਿਚ ਵੀ ਤਰ੍ਹਾਂ-ਤਰ੍ਹਾਂ ਦੀ ਸੰਗਤ ਦੁਆਰਾ ਖਾਸ ਨਿਸਚਿਆਂ ਦੀ ਪਾਣ ਇੰਨੀ ਤੀਬਰ ਚੜ੍ਹੀ ਹੋਈ ਹੈ, ਕਿ ਅਸੀਂ ਹੋਰ ਕਿਸੇ ਨਵੇਂ ਖਿਆਲ ਦਾ ਅਸਰ ਲੈਣ ਤੋਂ ਅਸਮਰਥ ਹਾਂ ਜਾਂ ਤਿਆਰ ਹੀ ਨਹੀਂ ਹਾਂ।

ਇਸੇ ਤਰ੍ਹਾਂ ਕਈ ਵਾਰੀ ਅਸੀਂ ਪੁਰਾਣੇ ਦ੍ਰਿੜ੍ਹ ਨਿਸਚਿਆਂ ਦੀ ਕੈਦ ਵਿਚ (closed mind) ਹੁੰਦੇ ਹਾਂ ਤਾਂ ਇਸ ‘ਖਿਆਲੀ ਕੋਠੜੀ’ (mental cone) ਵਿਚ ਹੀ ਇਤਨੇ ਸੰਤੁਸ਼ਟ ਤੇ ਅਭਿਮਾਨੀ ਹੋ ਜਾਂਦੇ ਹਾਂ, ਕਿ ਹੋਰ ਕਿਸੇ ਦੀ ਕੋਈ ਚੰਗੀ ਜਾਂ ਲਾਭਦਾਇਕ ਗੱਲ ਸੁਣਨ ਲਈ ਭੀ ਤਿਆਰ ਨਹੀਂ ਹੁੰਦੇ, ਬਲਕਿ ਆਪਣੇ ਅਧੂਰੇ ਗੰਧਲੇ ਨਿਸਚਿਆਂ ਨੂੰ ਹੋਰਨਾਂ ਤੇ ਜ਼ਬਰਦਸਤੀ ਠੋਸਣਾ ਚਾਹੁੰਦੇ ਹਾਂ। ਇਸੇ ਕਰਕੇ ਸੰਸਾਰ ਵਿਚ ਧਰਮ ਦੇ ਨਾਉਂ ਤੇ ਇਤਨੇ ਵਾਦ-ਵਿਵਾਦ, ਤਅੱਸੁਬ, ਘਿਰਨਾ, ਝਗੜੇ, ਲੜਾਈਆਂ ਤੇ ਜ਼ੁਲਮ ਹੁੰਦੇ ਹਨ।

ਇਹ ਜਨਮਾਂ-ਜਨਮਾਂਤਰਾਂ ਦੀ ਮੈਲ ਜਾਂ ਪਾਣ, ਜਾਂ ਆਪੂੰ ਘੜੀ ਖਿਆਲੀ ਕੈਦ (mental cone) ਵਿਚੋਂ ਨਿਕਲਣ ਲਈ ਬਹੁਤ ਸਮਾਂ ਅਤੇ ਉੱਦਮ ਦੀ ਲੋੜ ਹੈ। ਉਹ ਵੀ ਜੇ ਸਾਨੂੰ ਆਪਣੀਆਂ ਊਣਤਾਈਆਂ ਦਾ ਅਹਿਸਾਸ ਹੋਵੇ ਤੇ ਇਨ੍ਹਾਂ ਨੂੰ ਤਿਆਗਣ ਦੀ ਚਾਹ ਹੋਵੇ। ਦ੍ਰਿੜ੍ਹ ਹੋਏ ਨਿਸਚਿਆਂ ਵਿਚ ਅਸੀਂ ਇਤਨੇ ਜ਼ਬਰਦਸਤ ਜਕੜੇ ਹੋਏ ਹਾਂ,

Upcoming Samagams:Close

25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe