ਈਰਖਾ-ਦਵੈਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲੜਾਈ, ਝਗੜੇ ਤੇ ਜ਼ੁਲਮ ਦੇ ਮਚਾਏ ਹੋਏ ਭਾਂਬੜ ਵਿਚ ਗਲਤਾਨ ਤੇ ਦੁਖੀ ਹੋ ਕੇ ਤ੍ਰਾਹ-ਤ੍ਰਾਹ ਕਰ ਰਹੀ ਹੈ।
ਪਰਮਾਤਮਾ ਨੇ ‘ਕਵਾਉ’ ਦੁਆਰਾ ਦੁਨੀਆਂ ਰਚ ਦਿਤੀ, ਤੇ ਇਸ ਵਿਚ ਆਪਣੀ ਜੋਤ ਪ੍ਰਵੇਸ਼ ਕਰਕੇ, ਆਪਣੇ ‘ਅੰਸ਼ ਰੂਪ ਜੀਵਾਂ’ ਦੇ ਪ੍ਰਚਾਵੇ ਤੇ ਜੀਵਨ-ਆਧਾਰ ਲਈ ਇਤਨਾ ਵਿਸ਼ਾਲ ਮਾਇਆ ਦਾ ਖੇਲ ਅਖਾੜਾ ਰਚ ਦਿਤਾ। ਮਾਇਆ ਦੇ ਭਰਮ-ਭੁਲਾਵੇ ਵਿਚ ਖੱਚਤ ਹੋਣ ਤੋਂ ਬਚਾਉਣ ਲਈ ਤੇ ਆਪਣੀ ਨਿੱਘੀ ਤੇ ਪਿਆਰੀ ਇਲਾਹੀ ਗੋਦ ਵੱਲ ਮੁੜ ਪ੍ਰੇਰਨ ਲਈ ਜੁਗਾਂ-ਜੁਗਾਂ ਤੋਂ ਗੁਰੂ, ਪੈਗੰਬਰ, ਸਾਧੂ, ਸੰਤ, ਗੁਰਮੁਖ ਪਿਆਰੇ, ਮਹਾਂ ਪੁਰਖ ਦੁਨੀਆਂ ਤੇ ਆਏ, ਜਿਨ੍ਹਾਂ ਨੇ ਦੈਵੀ ਗੁਣਾਂ ਦਾ ਪ੍ਰਚਾਰ ਕਰਨ ਲਈ ਵੱਖਰੇ- ਵੱਖਰੇ ਧਰਮ ਚਲਾਏ ਤੇ ਬਾਣੀਆਂ ਰਚ ਕੇ ਛੱਡ ਗਏ। ਪਰ ਅਸੀਂ ਉਨ੍ਹਾਂ ਦੇ ਪੈਰੋਕਾਰ ਆਪਣੀ ਹਉਂ ਦੇ ਅਧੀਨ, ਸਿਆਣਪ ਨਾਲ ਉਨ੍ਹਾਂ ਦੀਆਂ ਸ਼ੁਭ ਆਤਮਿਕ ਸਿਖਿਆਵਾਂ ਨੂੰ ਤੋੜ-ਮਰੋੜ ਕੇ ਆਪੋ-ਆਪਣੀ ਮਨ ਦੀ ਰੰਗਤ ਚਾੜ੍ਹ ਕੇ (misinterpret), ਇਕ ਪੱਖੀ ਜਾਂ ਅਧੂਰਾ ਪ੍ਰਚਾਰ ਕਰਦੇ ਰਹੇ। ਇਸਦਾ ਨਤੀਜਾ ਇਹ ਹੈ ਕਿ ਜਨਤਾ ਦੇ ਧਰਮ ਬਾਬਤ ਸ਼ੰਕੇ, ਭਰਮ-ਭੁਲੇਖੇ ਘਟਣ ਦੀ ਬਜਾਏ ਵਧਦੇ ਹੀ ਗਏ ਤੇ ਸਾਡੇ ਅੰਦਰ ਦੈਵੀ ਗੁਣਾਂ ਦੇ ਪ੍ਰਵੇਸ਼ ਹੋਣ ਦੀ ਥਾਂ ਈਰਖਾ, ਦਵੈਤ, ਤੁਅੱਸਬ, ਨਫਰਤ, ਵੈਰ-ਵਿਰੋਧ ਤੇ ਹੋਰ ਅਨੇਕਾਂ ਅਸੁਰੀ ਅਉਗੁਣ ਵੱਧਦੇ ਜਾ ਰਹੇ ਹਨ।
ਇਸ ਅਧੋਗਤੀ ਦੇ ਮੁੱਢ ਕਾਰਣ ਇਹ ਹਨ -
1. ਧਰਮ ਦੇ ਨਿਸਚਿਆਂ ਵਿਚ ਆਪਣੇ ਮਨ ਦੀ ਰੰਗਤ ਚਾੜ੍ਹ ਕੇ ਗਲਤ ਜਾਂ ਅਧੂਰਾ ਪ੍ਰਚਾਰ ਕਰਨਾ।
2. ਧਰਮ ਦੇ ਆਤਮਿਕ ਤੱਤ ਨੂੰ ਭੁਲਾ ਕੇ, ਸਿਰਫ ਬਾਹਰਲੀ ਸਰੀਰਕ ਕ੍ਰਿਆ ਅਤੇ ਕਰਮ-ਕਾਂਡ ਤਾਈਂ ਸੀਮਤ ਰਹਿਣਾ।
3. ਧਰਮ ਨੂੰ ਸਿਰਫ ਪ੍ਰਚਾਰ ਕਰਨ ਦਾ ਵਿਸ਼ਾ ਜਾਂ ਸ਼ੁਗਲ ਹੀ ਸਮਝਣਾ ਤੇ ਆਪਣੇ ਨਿਜੀ ਜੀਵਨ ਵਿਚ ਢਾਲਣ ਦੀ ਲੋੜ ਨਾ ਸਮਝਣੀ।
4. ਆਤਮਿਕ ਫਲ ਦਾਤੇ ਦੀ ਬਖਸ਼ਿਸ਼ ਜਾਂ ਗੁਰ ਪ੍ਰਸਾਦਿ ਤੋਂ ਬੇਖਬਰ ਜਾਂ ਸ਼ਰਧਾਹੀਣ ਹੋਣਾ।
ਉਪਰਲੀ ਸਾਰੀ ਵਿਚਾਰ ਧਰਮ ਸੰਬੰਧੀ ਮਾਨਸਿਕ ਅਤੇ ਦਿਮਾਗੀ ‘ਕ੍ਰਿਆ’ ਤਾਈਂ ਸੀਮਤ ਹੈ ਜੋ ਤ੍ਰੈ-ਗੁਣਾਂ ਦੇ ਦਾਇਰੇ ਅੰਦਰ ‘ਮਾਇਕੀ ਮੰਡਲ’ ਦੀ ਖੇਲ ਹੈ ਤੇ ਹਉਂ ਦੇ ਪਰਛਾਵੇਂ ਹੇਠ ਕਰਮ ਜਾਂ ਜਤਨ ਹਨ। ਤ੍ਰੈ-ਗੁਣਾਂ ਤੋਂ ਪਰੇ ਹਉਂ ਰਹਿਤ ‘ਆਤਮਿਕ ਖੇਲ’ ਹੋਰਵੇਂ ਹੈ।
ਸਿਮਰਨ ਵਾਲੇ ਕਮਾਏ ਹੋਏ ਮਨ ਦੀਆਂ ਤੀਖਣ ਸੂਖਮ ਕਿਰਣਾਂ ਦਾ ਇਕ-ਦੂਜੇ ਤੇ ਬਿਨ ਬੋਲੇ, ਅਣਜਾਣੇ, ਸਹਿਜ-ਸੁਭਾਇ, ਆਪ-ਮੁਹਾਰੇ ਅਸਰ ਹੋ ਜਾਂਦਾ ਹੈ। ‘ਛੋਹ’ (infection) ਜਿਸਦੀ ਬਾਬਤ ਦੋਹਾਂ ਧਿਰਾਂ ਨੂੰ ਪਤਾ ਨਹੀਂ ਲਗਦਾ, ਕਿ ਉਨ੍ਹਾਂ ਦੀ ਅੰਤ੍ਰ-ਆਤਮੇ ‘ਲੇਵਾ-ਦੇਵੀ’ (communion) ਜਾਂ ਵਣਜ ਕਦੋਂ ਤੇ ਕਿਸ ਤਰ੍ਹਾਂ ਹੋ ਗਿਆ।
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715