ਉਹ ਸਿਰਫ ਇਹੋ ਮਹਿਸੂਸ ਕਰਦੇ ਹਨ, ਕਿ ਉਹਨਾਂ ਦੇ ਪਿਛਲੇ ‘ਹਉਂ-ਵੇੜੇ’ ਮਾਇਕੀ ਮਨ ਵਿਚ ਅਚਾਨਕ ਕੋਈ ਤਬਦੀਲੀ ਆਈ ਹੈ, ਤੇ ਉੁਹਨਾਂ ਦੇ ਜੀਵਨ ਵਿਚ ਕੋਈ - ਨਵੀਂ ਰੋਸ਼ਨੀ, ਨਵਾਂ ਅਨੁਭਵ, ਨਵਾਂ ਰੰਗ, ਨਵੀਂ ਖੁਸ਼ੀ, ਨਵਾਂ ਚਾਉ, ਨਵਾਂ ਹੁਲਾਸ, ਨਵੀਂ ਸ਼ਰਧਾ, ਨਵੀਂ ਭਾਵਨਾ, ਨਵਾਂ ਪ੍ਰਿਮ ਰਸ, ਨਵੀਂ ਮਸਤੀ, ਨਵੀਂ ਜੀਵਨ ਰੌਂ ਅਤੇ ਸ਼ਬਦ ਦੀ ਝੁਨਕਾਰ ਤਾਣੇ-ਪੇਟੇ, ਓਤ-ਪੋਤ ਵਿਚ ਧੱਸ-ਵੱਸ-ਰਸ ਕੇ ਪ੍ਰਵੇਸ਼ ਹੋ ਗਏ ਹਨ ਤੇ ਉਹਨਾਂ ਦਾ ਆਤਮਿਕ ਮੰਡਲ ਵਿਚ ‘ਨਵਾਂ ਜਨਮ’ ਹੋ ਜਾਂਦਾ ਹੈ। ਉਹ ਹੁਣ ਰੱਬੀ ਰੰਗ ਨਾਲ ਸਜਾਇਆ ਹੋਇਆ ‘ਖਾਲਸਾ’ ਬਣ ਜਾਂਦਾ ਹੈ।
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥(ਪੰ.-204)
ਦਰਸਨੁ ਭੇਟਤ ਹੋਤ ਨਿਹਾਲ॥(ਪੰਨਾ-272)
ਏਸੇ ਕਰਕੇ ਗੁਰਬਾਣੀ ਵਿਚ ‘ਸਾਧ ਸੰਗਤ’ ਅਥਵਾ ‘ਸਤ ਸੰਗਤ’ ਦੀ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ -
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ॥(ਪੰਨਾ-71)
ਆਦਿ ਤੋਂ ਹੀ ਇਹ ਅਦ੍ਰਿਸ਼ਟ ‘ਇਲਾਹੀ ਮਰਯਾਦਾ’ ਚਲੀ ਆਈ ਹੈ, ਤੇ ਹੁਣ ਭੀ ਇਹੋ ‘ਦੈਵੀ ਮਰਯਾਦਾ’ ਗੁਪਤੋ-ਗੁਪਤੀ ਕੰਮ ਕਰ ਰਹੀ ਹੈ।
ਅਸਲ ਵਿਚ ਇਹ ਤ੍ਰੈ-ਗੁਣਾਂ ਦੇ ‘ਮਾਨਸਿਕ ਮੰਡਲ’ ਤੋਂ ਉਪਰ ਉੱਠ ਕੇ ‘ਆਤਮਿਕ ਪ੍ਰਕਾਸ਼ ਮੰਡਲ’ ਵਲ ਚੜ੍ਹਾਈ ਜਾਂ ਤਬਦੀਲੀ ਹੈ।
ਸਾਡਾ ਧਰਮ ਪ੍ਰਚਾਰ ਬੁੱਧੀ ਮੰਡਲ ਵਿਚੋਂ ਉਪਜਿਆ ਹੋਣ ਕਰਕੇ, ਸਰੋਤਿਆਂ ਦੇ ਬੁੱਧੀ ਮੰਡਲ ਤਾਂਈਂ ਹੀ ਕਾਰਗਰ ਹੋ ਸਕਦਾ ਹੈ, ਤੇ ਬੁੱਧੀ ਮੰਡਲ ਜਾਂ ਤ੍ਰੈ-ਗੁਣਾਂ ਦੇ ਦਾਇਰੇ ਤੋਂ ਉਪਰ ਨਹੀਂ ਲਿਜਾ ਸਕਦਾ, ਸਿਰਫ ਚੌਥੇ ਪਦ ‘ਆਤਮਿਕ ਮੰਡਲ’ ਦੀ ਟੋਹ ਜਾਂ ਸੇਧ ਹੀ ਦੇ ਸਕਦਾ ਹੈ।
ਤ੍ਰੈ ਗੁਣਾਂ ਤੋਂ ਉਪਰ ਉੱਠ ਕੇ ਚੌਥੇ ਪਦ ਜਾਂ ‘ਆਤਮ ਪ੍ਰਕਾਸ਼ ਮੰਡਲ’ ਵਿਚ ਦਾਖਲ ਹੋਣ ਲਈ ਬਾਹਰਮੁਖੀ, ਕਰਮਕਾਂਡੀ ਧਰਮ ਸਹਾਇਕ ਹੋ ਸਕਦੇ ਹਨ ਤੇ ਸੇਧ ਦਿੰਦੇ ਹਨ। ਇਹ ਸਫ਼ਰ ਤਾਂ ਹੈ ਪਰ ਮੰਜ਼ਿਲ ਨਹੀਂ।
‘ਆਤਮ ਪ੍ਰਕਾਸ਼’ ਜਾਂ ‘ਨਾਮ ਮੰਡਲ’ ਵਿਚ ਪ੍ਰਵੇਸ਼ ਹੋਣ ਲਈ ‘ਅਨੁਭਵ ਪ੍ਰਕਾਸ਼’ ਲਾਜ਼ਮੀ ਹੈ। ਇਹ ‘ਅਨੁਭਵ ਪ੍ਰਕਾਸ਼’ ਸਤਿਗੁਰ ਦੀ ‘ਦਾਤ’, ‘ਛੋਹ’, ‘ਬਖਸ਼ਿਸ਼’ ਅਤੇ
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715