ਕਿ ਅਸੀ ਬੁੱਧੀ ਮੰਡਲ ਵਿਚ ਮਾਇਕੀ ਰੰਗਣ ਨਾਲ ਲਥ-ਪਥ ਹੋਏ, ਗੁਰਬਾਣੀ ਦੇ ‘ਅਨੁਭਵੀ ਪ੍ਰਕਾਸ਼’, ‘ਨਾਮ’, ‘ਸ਼ਬਦ’ ਤੋਂ ਕੋਰੇ, ਅਣਜਾਣ, ਅਵੇਸਲੇ ਅਤੇ ਬੇਪ੍ਰਵਾਹ ਹੋ ਕੇ ਆਪਣਾ ਜੀਵਨ ਅਜਾਈਂ ਗਵਾ ਰਹੇ ਹਾਂ।
ਇਸੇ ਤਰ੍ਹਾਂ ਸਾਡਾ ਧਾਰਮਿਕ ਪ੍ਰਚਾਰ ਵੀ ਸਿਰਫ ਬੁੱਧੀ ਮੰਡਲ ਤੀਕ ਸੀਮਤ ਹੈ। ਉਹ ਵੀ ਅਧੂਰਾ, ਥੋਥਾ, ਫੋਕਾ, ਰੁੱਖਾ-ਸੁੱਖਾ ਹੈ, ਜੋ ਜਗਿਆਸੂਆਂ ਦੇ ਆਤਮਿਕ ਵਲਵਲਿਆਂ ਨੂੰ ਟੁੰਬਣ ਤੋਂ ਅਸਮਰਥ ਹੈ।
ਪਰਦੇਸਾਂ ਵਿਚ ਵੇਖਿਆ ਗਿਆ ਹੈ ਕਿ ਦੂਸਰੇ ਮਤਾਂ ਵਾਲੇ ਆਪਣੇ ਮਤਾਂ ਦਾ ਪ੍ਰਚਾਰ ਬਹੁਤ ਵੱਡੇ ਪੈਮਾਨੇ ਤੇ ਪੂਰਨ ਸੰਗਠਨ, ਸਿਆਣਪ ਅਤੇ ਮਿਹਨਤ ਨਾਲ ਕਰਦੇ ਹਨ।
ਉਹ ਸੁਹਣੇ, ਨਿੱਕੇ-ਨਿੱਕੇ, ਅਣਗਿਣਤ ਪੱਤਰ ਜਾਂ ਕਿਤਾਬਚੇ (Pamphlets and Booklets) ਘਰ-ਘਰ ਜਾ ਕੇ ਜਾਂ ਸਾਂਝੇ ਅਸਥਾਨਾਂPublic Places) ਵਿਚ ਵੰਡਦੇ ਹਨ। ਰੇਡੀਓ, ਟੀ.ਵੀ. ਤੇ ਵੀਡੀਓ ਦਾ ਲੋਕਾਂ ਤਾਈਂ ਧਰਮ ਸੰਦੇਸ਼ ਪਹੁੰਚਾਉਣ ਲਈ ਵੱਧ ਤੋਂ ਵੱਧ ਪ੍ਰਯੋਗ ਕਰਦੇ ਹਨ। ਈਸਾਈਆਂ ਨੇ ਆਪਣੇ ਗੰ੍ਰਥ ਬਾਈਬਲ ਅਤੇ ਹੋਰ ਧਾਰਮਿਕ ਲਿਖਤਾਂ ਦਾ ਪੰਤਾਲੀ ਤੋਂ ਵੱਧ ਬੋਲੀਆਂ ਵਿਚ ਉਲੱਥਾ ਕਰ ਕੇ ਵੰਡਿਆ ਹੈ। ਉਨ੍ਹਾਂ ਦੇ ਮੁਕਾਬਲੇ ਤੇ ਸਾਡੇ ਪ੍ਰਚਾਰ ਦਾ ਉੱਦਮ ਬਹੁਤ ਘਟ ਹੈ। ਇਹ ਪ੍ਰਚਾਰ ਵੀ ਕਿਸੇ ਕੇਂਦਰੀ ਮਜਬੂਤ ਸੰਗਠਨ ਤੋਂ ਬਗੈਰ ਹੋ ਰਿਹਾ ਹੈ। ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਵੀ ਬੇ-ਦਿਲੀ, ਬੇਪ੍ਰਵਾਹੀ ਵਿਚ, ਦਿਲਚਸਪੀ ਤੇ ਲਗਨ ਤੋਂ ਬਗੈਰ, ਸਿਰਫ ਲੋਕ ਦਿਖਾਵਾ ਜਾਂ ਲੋਕ ਪ੍ਰਚਾਵੇ ਲਈ ਹੀ ਹੈ।
ਅਸੀਂ ਧਾਰਮਿਕ ਪ੍ਰਚਾਰ ਲਗਨ ਨਾਲ ਨਹੀਂ ਕਰਦੇ, ਕਿਉਂਕਿ ਸਾਡੀ ਬੁੱਧੀ, ਬਿਰਤੀ ਤੇ ਰੁਚੀ ਹੋਰ ਬੇਲੋੜੇ ਖਲਜਗਨਾ ਵਿਚ ਖਚਤ ਹੈ। ਸਾਡੇ ਅੰਦਰ ਗੁਰਬਾਣੀ ਦੀ ‘ਆਤਮਿਕ ਰੌਸ਼ਨੀ’ ਤੋਂ ਆਪ ਲਾਭ ਉਠਾਉਣ ਤੇ ਜਗ ਵਿਚ ਫੈਲਾਉਣ ਲਈ ਤੀਬਰ ਲਗਨ ਵਾਲਾ ਉਮਾਹ, ਚਾਉ ਜਾਂ ਜੋਸ਼ ਨਹੀਂ ਹੈ। ਸਾਨੂੰ ਦੂਜੇ ਮਤਾਂ ਤੇ ਪ੍ਰਚਾਰਕਾਂ ਤੋਂ ਸਬਕ ਸਿੱਖਣ ਦੀ ਲੋੜ ਹੈ।
11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal
11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715