ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥(ਪੰਨਾ-1369)
ਸਾਡੀ ਇਸ ਸਮੇਂ ਧਾਰਮਿਕ ਗਿਰਾਵਟ ਜਾਂ ਗਿਲਾਨੀ ਦਾ ਸਭ ਤੋਂ ਵੱਡਾ ਕਾਰਣ ਇਹ ਹੈ ਕਿ, ਸਾਡੀ ਕਹਿਣੀ ਤੇ ਰਹਿਣੀ ਵਿਚ ਬਹੁਤ ਵੱਡਾ ਪਾੜਾ ਹੈ। ਜਿਸ ਕਾਰਣ ਜਨਤਾ ਵਿਚ ਧਰਮ ਤੋਂ ਬੇਪ੍ਰਵਾਹੀ ਜਾਂ ਨਾਸਤਿਕਤਾ ਦਾ ਅਣਜਾਣੇ ਹੀ ਪ੍ਰਚਾਰ ਹੋ ਰਿਹਾ ਹੈ। ਜਿਸਦੇ ਜ਼ਿੰਮੇਵਾਰ ਅਸੀਂ ‘ਆਸਤਿਕ- ਨਾਸਤਿਕ’ ਹਾਂ, ਜਿਹੜੇ ਬਾਹਰੋਂ ਤਾਂ ‘ਆਸਤਿਕ’ ਨਜ਼ਰ ਆਉਂਦੇ ਹਨ, ਪਰ ਅੰਦਰੋਂ ਉਹ ‘ਨਾਸਤਿਕ’ ਹੀ ਹੁੰਦੇ ਹਨ। ਜਿਨ੍ਹਾਂ ਨੂੰ ਦੇਖ ਕੇ ਆਮ ਜਨਤਾ ਧਰਮ ਤੋਂ ਬੇਪ੍ਰਵਾਹ ਅਤੇ ਅਵੇਸਲੀ ਹੋਣ ਲੱਗ ਪਈ ਹੈ ਅਤੇ ਕਈ ਸ਼ਰਧਾਵਾਨ ਆਸਤਿਕ ਵੀ ਨਾਸਤਿਕਤਾ ਵੱਲ ਰੁੜ੍ਹੇ ਜਾ ਰਹੇ ਹਨ।
ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮ-ਕਾਂਡਾ ਤੇ ਦਿਮਾਗੀ ਗਿਆਨ ਦਾ ਸ਼ੁਗਲ ਬਣਾ ਛੱਡਿਆ ਹੈ ਅਤੇ ਧਰਮ ਦੇ ਕੇਂਦਰ ਆਤਮਾ ਤੋਂ ਅਗਿਆਨ, ਬੇਖਬਰ ਤੇ ਅਣਜਾਣ ਹੁੰਦੇ ਜਾਂਦੇ ਹਾਂ। ਭਾਵੇਂ ਸਾਰੀ ਗੁਰਬਾਣੀ ਸਾਨੂੰ ਸਾਡੇ ਅਸਲੇ ਪਰਮਾਤਮਾ ਵੱਲ ਪ੍ਰੇਰਦੀ ਹੈ। ਇਹ ਸਾਡੇ ਪਾਠ, ਕੀਰਤਨ, ਕਥਾ ਜਾਂ ਲੈਕਚਰ ਦਾ ਅਸਰ ਸਾਡੇ ਮਨ, ਬੁੱਧੀ ਅਤੇ ਵਲਵਲਿਆਂ ਤੋਂ ਹੇਠਾਂ ਨਹੀਂ ਉਤਰਦਾ। ਗੁਰ ਉਪਦੇਸ਼ਾਂ ਦੀ ਰੰਗਤ ਸਾਡੇ ਮਨ, ਤਨ, ਬੁੱਧੀ ਤੋਂ ਹੇਠਾਂ ਆਤਮਾ ਤਾਈਂ ਉਤਾਰਨ ਲਈ ਸਤਿਗੁਰ ਨੇ ਬਹੁਤ ਸੌਖੀ ਤੇ ਸਰਲ ਵਿਧੀ ਦੱਸੀ ਹੈ, ਉਹ ਹੈ, ‘ਸਿਮਰਨ’।
‘ਸਿਮਰਨ’ ਹੀ ਐਸਾ ਇਕੋ-ਇਕ ਗੁਰਬਾਣੀ ਦਾ ਤਾਕੀਦੀ ਹੁਕਮ ਹੈ, ਜਿਸ ਨੂੰ ਸਿੱਖ ਜਗਤ ਨੇ ਜਾਣ-ਬੁੱਝ ਕੇ, ਅਵੇਸਲੇ ਤੇ ਮਚਲੇ ਹੋ ਕੇ ਚੰਗੀ ਤਰ੍ਹਾਂ ਵਿਸਾਰਿਆ ਹੋਇਆ ਹੈ। ਜਦ ਸਤਿਗੁਰ ਦਾ ਤਾਕੀਦੀ ਹੁਕਮ ਸਾਡੇ ਪ੍ਰਚਾਰਕ ਖੁਦ ਨਹੀਂ ਕਮਾਉਂਦੇ ਤਾਂ ਆਮ ਜਨਤਾ ਦਾ ਕੀ ਕਸੂਰ ਹੈ?
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715