ਸਾਡੇ ਆਪੇ ਦੀਆਂ ਤਿੰਨ ਤਹਿਆਂ ਹਨ - ਤਨ, ਮਨ ਤੇ ਧੁਰ ਅੰਦਰ ‘ਆਤਮਾ’। ਜਦ ਤਾਈਂ ਸਾਡਾ ਤਨ, ਮਨ, ਭਰਮ-ਭੁਲਾਵੇ ਵਾਲੀ ‘ਕੂੜੀ ਮਾਇਆ’ ਅਤੇ ਤ੍ਰੈ-ਗੁਣਾਂ ਵਿਚ ਹਉਮੈ ਵੇੜ੍ਹੇ ‘ਆਪੇ’ ਵਿਚ ਵਿਚਰਦਾ ਹੈ, ਇਹ ਭਰਮ-ਭੂਲਾ ‘ਆਪਾ’ ਬਾਹਰ-ਮੁਖੀ ਹੋ ਕੇ ਕੂੜੀ ਮਾਇਆ ਦੇ ਅਨੇਕ ਰੰਗਾਂ ਦਾ ਅਸਰ ਲੈਂਦਾ ਰਹਿੰਦਾ ਹੈ। ਉਸੇ ਅਨੁਸਾਰ ਸੋਚਦਾ ਤੇ ਕਰਮ ਕਰਦਾ ਹੋਇਆ, ‘ਜੋ ਮੈ ਕੀਆ ਸੋ ਮੈ ਪਾਇਆ’, ਦੇ ਅਸੂਲ ਅਨੁਸਾਰ ਦੁਖ-ਸੁਖ ਭੋਗਦਾ ਹੈ। ਦੂਜੇ ਲਫਜਾਂ ਵਿਚ ਸਾਡਾ ਬਾਹਰ-ਮੁਖੀ ‘ਹਉਂ ਵਾਲਾ ਆਪਾ’ ਮਾਇਆ ਦੀ ਹਠੀਲੀ ਫੌਜ - ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਕੇ, ਇਨ੍ਹਾਂ ਦੀ ਰੰਗਤ ਲੈ ਕੇ, ਇਨ੍ਹਾਂ ਦੇ ਸੁਰ (intune) ਵਿਚ ‘ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹ’ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਇਹ ਜੀਵ ਆਪਣੇ ਕੇਂਦਰ, ਆਪਣੇ ਅਸਲੀ ਆਪੇ ਤੋਂ, ਆਪਣੀ ਅਗਿਆਨਤਾ ਦੁਆਰਾ ਟੁੱਟ ਕੇ, ਬੇ-ਸੁਰਾ ਹੋ ਕੇ ਅਕਾਲ ਪੁਰਖ ਦੀਆਂ ਉੱਚੀਆਂ-ਸੁੱਚੀਆਂ ਇਲਾਹੀ ‘ਦਾਤਾਂ’-ਪ੍ਰੀਤ, ਪ੍ਰੇਮ, ਰਸ, ਚਾਉ ਤੋਂ ਵਾਂਝਾ ਰਹਿ ਜਾਂਦਾ ਹੈ।
ਇਸ ਤਰ੍ਹਾਂ ਸਾਰੀ ਦੁਨੀਆਂ ‘ਹਉਮੈ ਵੇੜ੍ਹੇ’ ਭਰਮ-ਭੁਲੇਖੇ ਵਿਚ ਰੁੜ੍ਹੀ ਜਾਂਦੀ ਹੈ। ਆਪਣੇ ਕੇਂਦਰ, ‘ਆਤਮਾ’ ਤੋਂ ਬੇਖਬਰ ਹੋ ਕੇ, ਮਾਇਆ ਦੀ ‘ਸੁਰ’ ਵਿਚ ਜੀਵਨ ਬਤੀਤ ਕਰਦੀ ਹੈ ਅਤੇ ਆਪਣੇ ਅਸਲੀ ‘ਆਪੇ’ ਨੂੰ ਭੁਲਾ ਕੇ ਉਸ ਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਹੋਈ ਹੈ। ਪਰ ਦੁਖਦਾਈ ਗੱਲ ਤਾਂ ਇਹ ਹੈ ਕਿ ਗੁਰਬਾਣੀ ਨੂੰ ਮੰਨਣ ਵਾਲਿਆਂ ਅਤੇ ਪ੍ਰਚਾਰ ਕਰਣ ਵਾਲਿਆਂ ਦਾ ਵੀ ਇਹੀ ਹਾਲ ਹੈ। ਉਨ੍ਹਾਂ ਦੀ ਕਹਿਣੀ-ਰਹਿਣੀ ਵਿਚ ਬਹੁਤ ਫਰਕ ਹੈ। ਸਾਰੀ ਗੁਰਬਾਣੀ ਤਾਂ ਸਾਨੂੰ ਮਾਇਆ ਦੀ ਗੁਲਾਮੀ ਤੋਂ ਕੱਢ ਕੇ, ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿਚ ਇਲਾਹੀ ਹੁਕਮ ਦੀ ‘ਰਵਾਨਗੀ’ ਨਾਲ ‘ਸੁਰ’ ਹੋਣ ਲਈ ਉਪਦੇਸ਼ ਦਿੰਦੀ ਹੈ। ਇਸ ਬਾਰੇ ਗੁਰਬਾਣੀ ਵਿਚ ਸਪਸ਼ਟ ਤੌਰ ਤੇ ਤਾੜਨਾ ਕੀਤੀ ਹੋਈ ਹੈ -
ਆਵਤ ਜਾਵਤ ਜਨਮੈ ਮਰੈ॥(ਪੰਨਾ-269)
25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)
15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715