ਅਸਲ ਵਿਚ ਤ੍ਰੈਗੁਣੀ ‘ਮਾਇਆ’ ਦੀ ਅਗਿਆਨਤਾ ਵਿਚ, ‘ਜੀਵ’ ਆਪਣੇ ‘ਆਪ’ ਨੂੰ, ਦੁਨੀਆਂ ਦੀ ਰਚਨਾ ਨੂੰ, ਕੁਦਰਤ ਨੂੰ, ‘ਰੱਬ’ ਨੂੰ, ਰੱਬ ਦੇ ‘ਹੁਕਮ’ ਨੂੰ, ਰੱਬ ਦੇ ‘ਗੁਰਪ੍ਰਸਾਦਿ’ ਨੂੰ, ਰੱਬ ਦੇ ਪਿਆਰ ਨੂੰ, ਰੱਬ ਦੇ ਅਸਚਰਜ ਕੌਤਕਾਂ ਨੂੰ, ਰੱਬ ਦੇ ‘ਜਲਵੇ’ ਨੂੰ, ਰੱਬ ਦੇ ‘ਸਬਦ’ ਨੂੰ, ਰੱਬ ਦੇ ‘ਨਾਮ’ ਨੂੰ, ਪਰਮਾਰਥ ਨੂੰ, ਧਰਮ ਨੂੰ ਸਮਝਣ, ਬੁਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਤੇ ਕੋਰਾ ਬਹਿੰਦਾ ਹੈ| ‘ਹਉਮੈ’ ਦੇ ਭਮਰ-ਭੁਲਾਵੇ ਦੇ ਹਨੇਰ ਵਿਚ, ਆਤਮਿਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ, ਨਿਰਮੂਲ ਅਤੇ ਲਾਭ ਹੀਣ ਹੀ ਨਹੀਂ, ਬਲਕਿ ਹਾਨੀਕਾਰਕ ਭੀ ਹੋ ਜਾਂਦਾ ਹੈ|
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਾਛਾਣੈ ||(ਪੰਨਾ-767)
ਇਹ ਇਲਾਹੀ ‘ਬਖਸ਼ਿਸ਼’ ਅਤੇ ‘ਜਲਵਾ’ (Divine grace and glory) ਹਰ ਇਕ ਜੀਵ ਦੇ ਅੰਤਰ-ਆਤਮੇ, ਗੁਪਤ ਤੌਰ ਤੇ ‘ਰਵਿ ਰਹਿਆ ਭਰਪੂਰ’ ਹੈ, ਪਰ ਅਸੀਂ ਆਪਣੇ ਮਨ ਦੀ ਸ਼ਰਧਾ-ਭਾਵਨੀ ਦੀ ‘ਪ੍ਰਨਾਲੀ’ ਵਿਚ ‘ਹਉਮੈ’, ‘ਮੈਂ-ਮੇਰੀ’ ਦੀ ‘ਸ਼ਰਧਾ-ਹੀਣ’ ਅਗਿਆਨਤਾ, ਸਿਆਣਪਾਂ ਤੇ ਚੁਤਰਾਈਆਂ ਦੇ ‘ਰੋੜਿਆਂ’ ਨਾਲ ਅੜਿਕਾ ਪਾ ਦਿੰਦੇ ਹਾਂ| ਜਿਸ ਦੇ ਕਾਰਨ ਅਸੀਂ ਸਾਰੀਆਂ ਇਲਾਹੀ ਬਖਸ਼ਿਸ਼ਾਂ, ‘ਪ੍ਰੀਤ, ਪ੍ਰੇਮ, ਰਸ ਚਾਉ, ਦੀਆਂ ਦਾਤਾਂ ਤੇ ਬਰਕਤਾਂ ਤੋਂ ਵਾਂਝੇ ਜਾ ਰਹੇ ਹਾਂ-
ਮਨਮੁਖ ਫਿਰਹਿ ਸਿ ਜਾਣਹਿ ਦੂਰਿ ||(ਪੰਨਾ-991)
‘ਫੁੱਲ’, ਆਪਣੇ ਸੋਮੇ-‘ਧਰਤੀ’ ਤੋਂ, ‘ਨਾਲ ਲਿਖੇ ਹੁਕਮ’ ਅਨੁਸਾਰ,