ਆਦਿ, ਸਹਿਜੇ ਹੀ ਪ੍ਰਗਟ ਹੁੰਦੇ ਹਨ।
ਇਸ ਤਰ੍ਹਾਂ ਗੁਰਮੁਖਾਂ ਦੇ ਅੰਤ੍ਰ-ਆਤਮੇ ‘ਨਾਮ ਦਾ ਪ੍ਰਕਾਸ਼’ ਰਵਿ ਰਹਿਆ ਭਰਪੂਰ ਹੋ ਜਾਂਦਾ ਹੈ ਅਥਵਾ ‘ਅੰਤਰਿ ਰਵੈ ਹਰਿਨਾਮਾ’ ਹੋ ਕੇ ਉਨ੍ਹਾ ਦਾ ‘ਆਪਾ’, ਇਲਾਹੀ ਰਸ, ਸੁਆਦ, ਪਿਆਰ ਵਿਚ ਡੁਲ੍ਹ ਡੁਲ੍ਹ ਪੈਂਦਾ ਹੈ।
ਬ੍ਰਹਮ ਗਿਆਨੀ ਪਰਉਪਕਾਰ ਉਮਾਹਾ॥(ਪੰਨਾ-273)
‘ਸਾਧ ਸੰਗਤ’ ਅਥਵਾ ਬਖਸ਼ੇ ਹੋਏ ਗੁਰਮੁਖ-ਪਿਆਰਿਆਂ ਦੇ ‘ਮੇਲ’ ਅਤੇ ‘ਸੰਗਤ’ ਵਿਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ-ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ‘ਮਨ’ ਹਲਕਾ ਹੋ ਕੇ, ਮਾਇਕੀ ਮੰਡਲ ਵਿਚੇ ‘ਗੁਬਾਰੇ’ ਵਾਂਗ ਉਤਾਂਹ ਆਤਮਿਕ ਮੰਡਲ ਵਿਚ ਉਡਾਰੀਆਂ ਲਾਉਂਦਾ ਹੋਇਆ, ਆਤਮਿਕ ਪ੍ਰਕਾਸ਼ ਮੰਡਲ ਵਿਚ ‘ਹੁਲਾਰੇ’ ਲੈਂਦਾ ਹੋਇਆ, ਕਿਸੇ ਅਕਹਿ ਇਲਾਹੀ ‘ਰਹਿਸ-ਮਈ ਪ੍ਰਕਾਸ਼’ ਦੀਆਂ ‘ਲਿਸ਼ਕਾਂ’ ਮਾਣਦਾ ਹੈ।
ਇਸ ਤਰ੍ਹਾਂ ‘ਮਾਇਕੀ ਮੰਡਲ’ ਵਿਚੋਂ ਨਿਕਲ ਕੇ ਜਦ ਸਾਡੇ ਮਨ ਉਤੇ ‘ਆਤਮਿਕ ਪੁਕਾਸ਼’ ਦੀਆਂ ‘ਝਲਕਾਂ’ ਪੈਂਦੀਆਂ ਹਨ ਤਾਂ ਸਾਡਾ ‘ਅਨੁਭਵ’ ਖੁਲਦਾ ਹੈ।
ਇਸੇ ‘ਅਨੁਭਵੀ ਪ੍ਰਕਾਸ਼’ ਦੁਆਰਾ ਹੀ ਸਾਡਾ ਮਨ ‘ਆਤਮ ਪ੍ਰਕਾਸ਼’ ਨਾਲ ‘ਇਕ- ਸੁਰ’ ਹੋ ਕੇ ‘ਧੁਰ ਕੀ ਬਾਣੀ’ ਦੇ ‘ਪ੍ਰਕਾਸ਼-ਮਈ’ ‘ਤਤ-ਗਿਆਨ’ ਨੂੰ ‘ਸਮਝ’-‘ਜਾਣ’- ‘ਬੁਝ’-‘ਸੀਝ’ ਸਕਦਾ ਹੈ ਅਤੇ ਗੁਰਬਾਣੀ ਦੇ ਅੰਤ੍ਰ-ਆਤਮੇ ‘ਤਤ’ ਗਿਆਨ ਦਾ ਲਾਹਾ ਲੈ ਸਕਦਾ ਹੈ।