ਇਸ ਤੋਂ ਬਗੈਰ, ਹੋਰ ਮਾਇਕੀ, ਦਿਮਾਗੀ ‘ਨਿਸਚੇ’, ਸਭ ਝੂਠੇ, ਫੋਕੇ, ਬੇ-ਬੁਨਿਆਦ ਤੇ ‘ਜੜ-ਹੀਣ’ ਹਨ ਤੇ ਬਦਲਦੇ ਰਹਿੰਦੇ ਹਨ|

ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ||(ਪੰਨਾ-285)
ਜਾ ਕੈ ਮਨਿ ਗੁਰ ਕੀ ਪਰਤੀਤਿ ||
ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ||(ਪੰਨਾ-283)

ਜਿਸ ਤਰ੍ਹਾਂ ਕੋਈ ਸ਼ਹਿਜ਼ਾਦਾ ਗੁਆਚ ਜਾਂ ਭੁੱਲ ਜਾਵੇ ਅਤੇ ਪਾਣੀ ਆਪਣੀ ‘ਸ਼ਾਹੀ ਵਿਰਾਸਤ’ (royal heritage) ਤੋਂ ਅਣਜਾਣ ਤੇ ਤੇ ਬੇ-ਖਬਰ ਹੋ ਕੇ, ਸ਼ਾਹੀ ਘਰਾਣੇ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ-ਉਸੇ ਤਰ੍ਹਾਂ ਅਸੀਂ ਆਪਣੀ ‘ਇਲਾਹੀ ਵਿਰਾਸਤ’ ਤੋਂ ਅਦਜਾਣ ਤੇ ‘ਭੁੱਲ’ ਵਿਚ ਹਾਂ ਤੇ ‘ਅਗਨ ਸੋਕ ਸਾਗਰ’ ਵਿਚ ਗੋਤੇ ਖਾ ਖਾ ਕੇ ਦੁਖੀ ਹੋ ਰਹੇ ਹਾਂ-

ਮਾਧਵੇ ਕਿਆ ਕਹੀਐ ਭ੍ਰਮੁ ਐਸਾ ||
ਜੈ ਸਾ ਮਾਨੀਐ ਹੋਇ ਨ ਤੈਸਾ || 1 || ਰਹਾਉ ||
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ||
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ||(ਪੰਨਾ-657-58)

ਇਸ ‘ਭੁੱਲ’ ਨੂੰ ਮੁੜ ‘ਯਾਦ’ ਵਿਚ ਬਦਲਣ ਲਈ ਤੇ ਆਤਮਿਕ ਅਨੁਭਵੀ ਗਿਆਨ ਨਾਲ ਆਪਣੀ ‘ਇਲਾਹੀ ਵਿਰਾਸਤ’ ਨੂੰ ਬੁਝਣ, ਜਾਨਣ, ਪਹਿਚਾਨਣ ਲਈ ਗੁਰਬਾਣੀ ਵਿਚ ਬੜੇ ਸੌਖੇ ਨੁਸਖੇ ਦਸੇ ਗਏ ਹਨ-

ਅਵਰਿ ਕਾਜ ਤੇਰੈ ਕਿਤੈ ਨ ਕਾਮ ||
ਮਿਲੁ ਸਾਧਸੰਗਤਿ ਭਜੁ ਕੇਵਲ ਨਾਮੁ ||(ਪੰਨਾ-12)
ਸਾਜਨ ਸੰਤ ਕਰਹੁ ਇਹੁ ਕਾਮੁ ||
ਆਨ ਤਿਆਗਿ ਜਪਹੁ ਹਰਿ ਨਾਮੁ ||(ਪੰਨਾ-290)
ਸੇਈ ਪਿਆਰੇ ਮੇਲੀ ਜਿਨ੍ਹਾ ਮਿਲਿਆ ਤੇਰਾ ਨਾਮੁ ਚਿਤ ਆਵੈ ||(ਅਰਦਾਸ)
Upcoming Samagams:Close

25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe