1. ਰਸਨਾ ਨਾਲ ‘ਜਪ’ ਕਰਨ ਤੋਂ ਲੈ ਕੇ,
  2. ਹਿਰਦੈ ਵਿਚ ਧਿਆਉਣਾ ਯਾ ਅਰਾਧਣਾ,
  3. ‘ਸ਼ਬਦ-ਸੁਰਤ’ ਦੁਆਰਾ ਸਿਮਰਨ ਕਰਨਾ,
  4. ਅਨਹਦ ਧੁਨੀ ਵਿਚ ਮੋਹਿਆ ਜਾਣਾ,
  5. ਅਮਲੀ ਜੀਵਨ ਬਣਾਉਣਾ,
  6. ਸ਼ਬਦ ਦੀ ‘ਕਮਾਈ’ ਕਰਨਾ,
  7. ਅੰਤਰ-ਗਤਿ ‘ਸ਼ਬਦ-ਸੁਰਤ’ ਵਿਚ ਲੀਨ ਹੋਣਾ,
  8. ‘ਨਾਮ-ਰਸ’ ਵਿਚ ‘ਪ੍ਰੀਤ-ਪ੍ਰੇਮ’, ‘ਰਸ-ਚਾਉ’ ਮਾਨਣਾ, ਅਤੇ

ਇਸੇ ਇਲਾਹੀ ਬਿਸਮਾਦੀ ਪਿਆਰ ਤੇ ਪ੍ਰਿਮ-ਰਸ ਦੇ ਅਹਿਲਾਦ ਦੀ ‘ਸਹਿ ਸਮਾਧ’ ਵਿਚ, ਖਿਨ-ਖਿਨ, ਪਲ-ਪਲ, ਸਵਾਸ-ਸਵਾਸ, ਜੀਣਾ, ਥੀਣਾ, ਗੁਆਚਣਾ, ਲੋਟ-ਪੋਟ ਹੋਣ ਦੀ ਸਮੁੱਚੀ ਆਤਮਿਕ ਕਿਰਿਆ ਹੈ-ਅਤੇ ‘ਆਪਿ ਜਪੈ’ ਦੇ ਆਦੇਸ਼ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ|

ਗੁਰਬਾਣੀ ਵਿਚ ਐਸੀ ਅਰੂੜ ਆਤਮਿਕ ਅਵਸਥਾ ਨੂੰ ਹੀ-

‘ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ’ ਕਿਹਾ ਗਿਆ ਹੈ|

ਇਸ ਤਰ੍ਹਾਂ-

ਇਲਾਹੀ ‘ਜੀਵਨ ਰੌਂ’ (Divine Life Current)
ਗੁਰ ਪ੍ਰਸਾਦਿ (Divine Grace)
ਸਬਦ (Wordless WORD),
ਨਾਮ (NAM),

ਗੁਰਮੁਖ ਜਨਾਂ ਦੇ ਅੰਤਰ-ਆਤਮੇ ਵਿਚੋਂ-

ਸਫ਼ੁਟਤ ਹੋ ਕੇ

ਉਨ੍ਹਾਂ ਦੇ ਤਨ, ਮਨ, ਬੁੱਧੀ ਰਾਹੀਂ, ਫੁੱਲ ਦੀ ਖੁਸ਼ਬੋ ਵਾਂਗ, ਆਪ ਮੁਹਾਰੇ-ਪ੍ਰਗਟਾਉਂਦਾ, ਪ੍ਰਕਾਸ਼ਦਾ, ਖਲੇਰਦਾ, ‘ਗੱਜਦਾ’, ‘ਵੁੱਠਾ’ ਹੋ ਕੇ ਅਟੁਟ, ਅਮਿਟ, ਜ਼ੋਰਦਾਰ ‘ਲਹਿਰ’ ਵਿਚ, ਇਕ ਸਾਰ ਵਹਿੰਦਾ ਹੋਇਆ, ‘ਲੋਕਾਈ’ ਨੂੰ, ਸਹਿਜ ਸੁਭਾਇ ‘ਜੀਵਨ-ਦਾਨ’ ਦੇ ਕੇ, ਸ਼ਰਸ਼ਾਰ ਕਰੀ ਜਾਂਦਾ ਹੈ|

ਇਹੋ ਹੀ ਆਤਮਿਕ ਮੰਡਲ ਦਾ ਸੱਚਾ-ਸੁਚਾ

ਇਲਾਹੀ ‘ਧਰਮ-ਪ੍ਰਚਾਰ’ ਹੈ,

ਅਤੇ ‘ਅਵਰਹ ਨਾਮੁ ਜਪਾਵੈ’ ਦਾ ਪ੍ਰਤੀਕ ਤੇ ਪ੍ਰਗਟਾਵਾ ਹੈ|

(ਚਲਦਾ......)


Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe