ਅਛੋਪ ਹੀ, ਅਣਡਿੱਠੇ ਹੀ, ਚੁਪ-ਚੁਪੀਤੇ, ਹਉਂ ਰਹਿਤ ਕਰ ਰਹੇ ਹਨ!
ਇਨ੍ਹਾਂ ਨੂੰ ‘ਹਉਂ ਧਾਰੀ’ ਲੋਕਾਂ ਵਾਂਗ, ਪਰਉਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜ੍ਹਿਆ ਹੁੰਦਾ|
ਇਹ ਪੂਰਨ ਆਤਮਿਕ ਅਨੁਭਵੀ ਸੋਝੀ ਵਿਚ, ਇਲਾਹੀ ‘ਹੁਕਮੁ’ ਦੀ ਕਾਰ ਕਰਦੇ ਹਨ|
ਏਹੋ ਜਿਹੇ ਉੱਚੇ-ਸੁੱਚੇ ‘ਜੀਵਨ ਵਾਲੇ’, ‘ਤਤ ਜੋਗ ਕੇ ਬੇਤੇ’, ਗੁਰਮੁਖ ਪਿਆਰਿਆਂ, ਗੁਰਸਿਖਾਂ, ਪ੍ਰਤੀ ਹੀ, ਗੁਰਬਾਣੀ ਵਿਚ ਇਉਂ ਸ਼ਲਾਘਾ ਕੀਤੀ ਗਈ ਹੈ-
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ||(ਪੰਨਾ-306)
ਕਿਉ ਪਾਈਐ ਤਿਨ” ਸੰਗੁ ਜੀਉ ||(ਪੰਨਾ-760)
ਮੋ ਕਉ ਕਰਿ ਸੰਤਨ ਕੀ ਧੂਰੇ ||(ਪੰਨਾ-13)
ਸਾਡੀ ਵਿਦਿਅਕ ਪ੍ਰਣਾਲੀ ਵਿਚ ਯੋਗਤਾ ਅਨੁਸਾਰ ਹੀ ਅਧਿਆਪਕ ਪੜ੍ਹਾਈ ਕਰਾ ਸਕਦੇ ਹਨ| ਹੇਠਲੀਆਂ ਸ਼੍ਰੇਣੀਆਂ ਨੂੰ ਤਾਂ ਗਰੈਜੂਏਟ ਟੀਚਰ ਪੜ੍ਹਾ ਸਕਦੇ ਹਨ, ਪਰ ਕਾਲਜ ਦੀਆਂ ਉਚੀਆਂ ਕਲਾਸਾਂ ਨੂੰ ਸਿਰੋ ‘ਪੀ.ਐਚ.ਡੀ.’ ਦੀ ਡਿਗਰੀ ਵਾਲੇ ਪ੍ਰੋਫੈਸਰ ਹੀ ਪੜ੍ਹਾ ਸਕਦੇ ਸਨ| ‘ਪੀ.ਐਚ.ਡੀ.’ ਦੀ ਡਿਗਰੀ ਹਾਸਲ ਕਰਨ ਲਈ ਕਿਸੇ ਖਾਸ ਮਜ਼ਮੂਨ (subject) ਦੀ ਅੰਤ੍ਰਵਿ ਡੂੰਘੀ ਖੋਜ (research) ਕਰਨੀ ਪੈਂਦੀ ਹੈ|
ਗਰੈਜੂਏਟ ਟੀਚਰ ਲਈ, ਕਾਲਜ ਦੇ ਵਿਦਿਆਰਥੀਆਂ ਨੂੰ ਪੜਾਉਣਾ ਨਾ ਵਾਜਿਬ, ਲਾਭ ਹੀਣ ਤੇ ਹਾਸੋ-ਹੀਣੀ ਗਲ ਹੈ| ‘ਪੀ.ਐਚ.ਡੀ’ ਡਿਗਰੀ ਵਾਲੇ ਪ੍ਰੋਫੈਸਰਾਂ ਲਈ, ਸਕੂਲਾਂ ਵਿਚ ਪੜ੍ਹਾਉਣਾ, ਵਕਤ ਤੇ ਸ਼ਕਤੀ ਜ਼ਾਇਆ ਕਰਨੀ ਹੈ (wastage of time and energy) |
ਉਪਰਲੇ ਉਦਾਹਰਣਾਂ ਤੋਂ ਹੇਠ ਲਿਖੇ ਨੁਕਤੇ ਉਭਰ ਕੇ ਸਪਸ਼ਟ ਹੁੰਦੇ ਹਨ-
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715