- ‘ਕੱਚੀ ਸਰਸੋਂ ਨੂੰ ਪੀੜ ਕੇ, ਨਾ ‘ਖਲ’ ਬਣਦੀ ਹੈ ਤੇ ਨਾ ਤੇਲ|’
- ਵਿਉਂਤ ਅਨੁਸਾਰ ਦੁਧ ਨਾ ਜਮਾਇਆ ਜਾਵੇ ਤਾਂ ਉਸ ਵਿਚੋਂ ਨਾ ਮੱਖਣ ਨਿਕਲਦਾ ਹੈ ਅਤੇ ਨਾ ਲਸੀ ਬਣਦੀ ਹੈ|
ਇਸੇ ਤਰ੍ਹਾਂ ਗੁਰਬਾਣੀ ਨੂੰ ਅੰਤਰ-ਆਤਮੇ ਬੁਝੇ, ਸੀਝੇ ਅਤੇ ਅਨੁਭਵ ਕੀਤੇ ਬਗੈਰ, ਗੁਰਬਾਣੀ ਦੇ ਅੰਤ੍ਰਵਿ ਭਾਵਾਂ ਦੇ ਗੁੱਝੇ ਭੇਦਾਂ ਦਾ, ਦਿਮਾਗੀ, ਪ੍ਰਚਾਰ ਕਰਨ ਦਾ ਕੋਈ ਖ਼ਾਸ ਲਾਭਦਾਇਕ ਅਸਰ ਨਹੀਂ ਹੋ ਸਕਦਾ| ਏਸੇ ਕਾਰਣ ਇਤਨਾ ਜ਼ਿਆਦਾ ਦਿਮਾਗੀ ਧਰਮ ਪ੍ਰਚਾਰ ਹੋਣ ਦੇ ਬਾਵਜੂਦ ਅਸੀਂ ਗੁਰਬਾਣੀ ਦੇ -ਡੂੰਘੇ ਅਰਥ, ਅੰਤ੍ਰਵਿ ਭਾਵਨਾਂ, ਅਨੁਭਵੀ ਗਿਆਨ, ਗੁੱਝੇ ਭੇਦੇ, ਆਤਮ-ਪ੍ਰਕਾਸ਼, ਆਤਮ ਰੁਣ-ਝੁਣ, ਮਹਾਂ ਰਸ, ਚਾਉ, ਸੁਖ, ਖੇੜਾ, ਨਾਮ ਤੋਂ ਵਾਂਝੇ ਜਾ ਰਹੇ ਹਾਂ|
ਇਸੇ ਕਾਰਣ ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆ ਰਹੀ | ਬਾਹਰਮੁੱਖੀ ਧਾਰਮਿਕ ਕਰਮ-ਕਿਰਿਆ ਕਰਦੇ ਹੋਏ ਭੀ, ਰੁੱਖਾ, ਸੁੱਖਾ, ਫੋਕਾ, ਢਹਿੰਦੀਆਂ ਕਲਾਂ ਵਾਲਾ ਜੀਵਨ ਬਤੀਤਕਰ ਰਹੇ ਹਾਂ| ਜੀਵਨ ਖੇਤਰ ਦੇ ਹਰ ਪੱਖ ਵਿਚ, ‘ਪੰਜ-ਜਨਾਂ’ ਦੇ ਟਾਕਰੇ ਵਿਚ, ‘ਹਾਰ ਖਾ ਕੇ’ ਚਿਤ ਹੋ ਜਾਂਦੇ ਹਾਂ ਅਤੇ ਅਤਿਅੰਤ ਨਿਰਾਸਤਾ (frustration) ਵਿਚ ਰੱਬ ਤੋਂ ਅਸ਼੍ਰਧਕ ਤੇ ਬੇਮੁੱਖ ਹੋ ਜਾਂਦੇ ਹਾਂ|
ਜਿਸ ਤਰ੍ਹਾਂ ‘ਪੀ. ਐਚ. ਡੀ.’ ਦੀ ਡਿਗਰੀ ਲਈ, ਕਿਸੇ ਮਜ਼ਮੂਨ ਦੀ ਡੂੰਘੀ ਖੋਜ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਆਤਮਿਕ ਜਗਿਆਸੂਆਂ ਨੂੰ ਗੁਰਮੁਖ ਪ੍ਰਚਾਰਕ ਬਣਨ ਲਈ, ਸਾਧ-ਸੰਗਤ ਵਿਚ ਸਬਦ-ਸੁਰਤ ਦੁਆਰਾ, ਅਟੁਟ ਸਿਮਰਨ-ਅਭਿਆਸ ਕਰਕੇ, ਆਪਣੇ ਅੰਦਰਲੇ ‘ਆਤਮਿਕ-ਖੂਟਹੇ’ ਦੀਆਂ ਡੂੰਘਿਆਈਆਂ ਵਿਚ, ਗੁਰਬਾਣੀ ਦੇ ਅੰਤ੍ਰਵਿ ਭਾਵ ਯਾ ਤੱਤ ਨੂੰ-ਖੋਜਣ, ਬੁਝਣ, ਚੀਨਣ, ਸੀਝਣ, ਅਨੁਭਵ ਕਰਨ ਦੀ ਲੋੜ ਹੈ|
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715