ਸੰਸਾਰ ਵਿਚ ਪ੍ਰਮੇਸ਼ਰ ਬਾਬਤ ਭਿੰਨ-ਭਿੰਨ ਖਿਆਲ, ਕਲਪਨਾਵਾਂ, ਨਿਸਚੇ ਅਤੇ ਸਰੂਪ ਮੰਨੇ ਗਏ ਹਨ ਤੇ ਆਪੋ-ਆਪਣੇ ‘ਮਨੋਕਲਪਤ’ ਸਰੂਪ ਨੂੰ ਰੀਝਾਉਣ ਲਈ ਵੱਖੋ-ਵੱਖਰੇ ਕਰਮ ਕਾਂਡ, ਪੂਜਾ-ਪਾਠ ਅਤੇ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਪਸ਼ੂਆਂ ਦੀ ਕੁਰਬਾਨੀ ਆਮ ਪ੍ਰਚਲਤ ਹੈ। ਕਈ ਥਾਂਈਂ ਦੇਵਤਿਆਂ ਨੂੰ ਰੀਝਾਉਣ ਲਈ ਇਨਸਾਨਾਂ ਦੀ ਵੀ ਬਲੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੜੀ ਦੁਖਦਾਈ ਗੱਲ ਇਹ ਹੈ ਕਿ ਧਰਮ ਦੇ ਨਾਉਂ ਤੇ ਭਿਆਨਕ ਲੜਾਈਆਂ-ਝਗੜੇ ਹੁੰਦੇ ਹਨ, ਜਿਨ੍ਹਾਂ ਵਿਚ ਅਤਿਅੰਤ ਹਿਰਦੇ ਵੇਧਕ ਅਸਹਿ ਅਤੇ ਅਕਹਿ ਜ਼ੁਲਮ ਵੀ ਕੀਤੇ ਜਾਂਦੇ ਹਨ।
ਇਹ ਸਭ ਅਨੋਖੇ ਕਰਮ-ਕਾਂਡ, ਹਿਰਦੇ-ਵੇਧਕ ਕੁਰਬਾਨੀਆਂ ਅਤੇ ਘਿਰਣਾ-ਯੋਗ ਜ਼ੁਲਮ ਆਪਦੇ ਇਸ਼ਟ, ਦੇਵਤੇ ਜਾਂ ਰੱਬ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ। ਜਿਸ ਦਾ ਮਕਸਦ ਆਮ ਤੌਰ ਤੇ ਇਉਂ ਹੁੰਦਾ ਹੈ -
ਨਿਜੀ ਗਰਜ਼ਾਂ ਦੀ ਪੂਰਤੀ ਲਈ।
ਵੈਰ ਜਾਂ ਬਦਲਾ ਲੈਣ ਲਈ।
ਆਪਣੀ ਮੁਕਤੀ ਜਾਂ ਕਲਿਆਣ ਲਈ।
ਪ੍ਰਮੇਸ਼ਰ ਨੂੰ ਖੁਸ਼ ਕਰਕੇ ਜਾਂ ਰੀਝਾ ਕੇ ਉਸ ਤੋਂ ਮਿਹਰਾਂ ਜਾਂ ਬਖਸ਼ਿਸ਼ਾਂ ਦੀ ਲਾਲਸਾ ਲਈ ਕੀਤੇ ਇਹ ਫੋਕੇ ਕਰਮ-ਕਾਂਡ, ਕੁਰਬਾਨੀਆਂ ਤੇ ਜ਼ੁਲਮ ਗੁਰਬਾਣੀ ਵਿਚ ਵਿਵਰਜਤ ਹਨ ਤੇ ਇਨ੍ਹਾਂ ਦੀ ਬਹੁਤ ਨਿਖੇਧੀ ਕੀਤੀ ਗਈ ਹੈ।
ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥
ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥
ਜਿਨਿ ਉਪਾਏ ਤਿਸੈ ਨ ਚੇਤਹਿ ਬਿਨ ਚੇਤੇ ਕਿਉ ਸੁਖੁ ਪਾਏ ॥(ਪੰਨਾ-1423)
ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥(ਸਵੱਯੇ ਪਾ:10)
25 Jan - 26 Jan - (India)
Delhi, DL
Gurudwara Sri Guru Singh Sabha, Rajouri Garden, J Block
Phone Numbers 8802705248 , 9868834129 , 9911611069 , 9810492704