‘ਜੀਵਨ ਲਹਿਰ’ ਪ੍ਰਤੀਤ ਹੁੰਦੀ ਹੈ| ਇਨ੍ਹਾਂ ‘ਹਰਿਆਂ ਟਾਪੂਆਂ’ ਨੂੰ ਅੰਗਰੇਜ਼ੀ ਵਿਚ (Oasis) ਕਿਹਾ ਜਾਂਦਾ ਹੈ| ਮਾਰੂਞਲ ਦੇ ਰਾਹੀਆਂ ਲਈ, ਇਹ ਹਰੇ ਟਾਪੂ ‘ਜੀਵਨ ਆਧਾਰ’ ਹਨ|
ਐਨ ਏਸੇ ਤਰ੍ਹਾਂ ਸਾਡਾ ਤ੍ਰੈਗੁਣੀ-ਮਾਇਕੀ ‘ਮਾਨਸਿਕ ਜੀਵਨ’ ਹੈ, ਜੋ ਕਿ ਮੋਹ-ਮਾਇਆ ਦੀ ‘ਅੱਗ’ ਨਾਲ, ਸੜਿਆ-ਸੁਕਿਆ, ਵੀਰਾਨ ਮਾਰੂਥਲ ਵਾਂਗ ਬਣ ਜਾਂਦਾ ਹੈ-
ਇਸ ਆਪ-ਬਣਾਏ ਮਾਨਸਿਕ ‘ਅਗਨ-ਸੋਕ ਸਾਗਰ’ ਵਿਚ ‘ਜੀਵ’ ਤ੍ਰਾਹਤ੍ਰਾਹ ਕਰਦਾ ਹੋਇਆ ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ| ਬਹੁਤੀ ਖਲਕਤ ਇਸੇ ‘ਅਗਨ ਸੋ ਸਾਗਰ’ ਵਿਚ ਹੀ ਢੀਠ (immune) ਹੋ ਕੇ ਮਸਤ ਹੋਈ ਪਈ ਹੈ| ਪਰ ਕਈ ਰੂਹਾਂ ਇਸ ਤੋਂ ਬਚਣ ਲਈ ਧਰਮ ਦਾ ਆਸਰਾ ਲੈਂਦੀਆਂ ਹਨ, ਜਿਥੋਂ ਉਨ੍ਹਾਂ ਨੂੰ ਮਾੜਾ-ਮੋਟਾ ਓਪਰਾ ਜਿਹਾ ਦਿਲਾਸਾ ਮਿਲ ਜਾਂਦਾ ਹੈ|
ਪਰ ਕਈ ਟਾਵੀਆਂ ਟਾਵੀਆਂ ਰੂਹਾਂ ਦੀ, ਮਾਇਕੀ ਮੰਡਲਦੇ ਅਖੌਤੀ ਯਾ ਕਰਮ-ਕਾਂਢੀ ‘ਧਰਮਾਂ’ ਨਾਲ ਤਸੱਲੀ ਨਹੀਂ ਹੁੰਦੀ ਤੇ ਉਹ ਕੋਈ ਉਚੇਰੇ, ਸੁਚੇਰੇ ਆਤਮਿਕ ‘ਹੁਲਾਰੇ’ ਵਾਲੀ ਠੰਢ, ਜਾਂ ਆਤਮ-ਰਸ ਦੀ, ਖੋਜ ਵਿਚ ਲਗੇ ਰਹਿੰਦੇ ਹਨ| ਐਸੀਆਂ ਵਿਰਲੀਆਂ ਪਿਆਸੀਆਂ ਰੂਹਾਂ ਦੀ ਸੱਚੀ- ਸੁੱਓੀ ਤੀਬਰ ਆਤਮਿਕ ‘ਭੁੱਖ’ ਜਾਂ ਕਾਂਖੀ ਉਤੇ ਰੀਝ ਕੇ, ਸਤਿਗੁਰੂ ਉਨ੍ਹਾਂ ਤੇ ਮੇਹਰ ਕਰਦੇ ਹਨ ਤੇ ਕਿਸੇ ਆਤਮਿਕ ਹਰੇ ਟਾਪੂ ਅਥਵਾ ਸਾਧ ਸੰਗਤ (Divine Oasis) ਦੀ ਸੋਝੀ ਯਾ ਮੇਲ ਬਖਸ਼ਦੇ ਹਨ|
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ||(ਪੰਨਾ-71)