ਕਿ ਸਾਡੇ ਜੀਵਨ ਦਾ ‘ਆਚਾਰ’ ਅਤੇ ‘ਆਧਾਰ’ (Character and sustenance) ਹੀ ਬਣ ਗਿਆ ਹੈ, ਜਿਸ ਕਾਰਨ, ਧਰਮ ਇਕ-
ਹੀ ਬਣ ਕੇ ਰਹਿ ਗਿਆ ਹੈ|
ਇਸ ਤਰ੍ਹਾਂ ‘ਧਰਮ’ ਨੂੰ ਅਸੀਂ ਆਪਣੇ ਜੀਵਨ ਵਿਚ ਉਚੇ-ਸੁਚੇ ਸ਼ਰਧਾਭਾਵਨੀ ਵਾਲੇ ਦਰਜੇ ਤੋਂ ਲਾਹ ਕੇ, ਉਸ ਦੀ ਥਾਂ, ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੀ ‘ਹਉਮੈ’ ਦਾ ਰਾਜ ਕਾਇਮ ਕਰ ਦਿੱਤਾ ਹੈ| (We have degenerated religion and divinity in our thoughts & actions and installed corrupt, selfish and cruelregime of our ego, based on illusionery 'Maya', which is playing havoc with humanity in all aspects of life)
ਆਪਣੀਆਂ ਮਾਇਕੀ ਨੀਵੀਆਂ ਰੁਚੀਆਂ ਦੀ ਰੰਗਣ ਚਾੜ੍ਹ ਕੇ, ਅਸੀਂ ਧਰਮ ਵਿਚ ਗਿਲਾਨੀ ਲੈ ਆਂਦੀ ਹੈ ਅਤੇ ਧਰਮ ਨੂੰ ਆਪਣੇ ਸੁਆਰਥ ਲਈ ਵਰਤਦੇ ਹਾਂ| ਇਸ ਤਰ੍ਹਾਂ ਆਪਣੀ ‘ਹਉਮੈ’ ਨੂੰ ਪੱਠੇ ਪਾ ਕੇ ਪਾਲ ਰਹੇ ਹਾਂ| (We have modified and denigrated religion to suit our own selfish ends and to 'feed' and 'develop' our 'ego')
ਧਰਮਹੀਣ, ਬੇ-ਲਗਾਮੀ, ਪਲੀ ਹੋਈ ‘ਹਉਮੈ’ ‘ਦੀਰਘ ਰੋਗ’ ਨੇ, ਚਾਰਚੁਫੇਰੇ, ਅੰਦਰ-ਬਾਹਰ, ਸਾਰੀ ਦੁਨੀਆਂ ਵਿਚ, ਮੋਹ ਮਾਇਆ, ਲਬ-ਲੋਭ, ਮੈਂ-ਮੇਰੀ ਅਤੇ ਤ੍ਰਿਸ਼ਨਾ ਦੀਆਂ ਅੱਗਾਂ ਦੇ ਭਾਂਬੜ ਮਚਾ ਛੱਡੇ ਹਨ ਤੇ ‘ਆਤਿਸ਼ ਦੁਨੀਆਂ’ ਬਣਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਈਰਖਾ-ਦਵੈਤ, ਵਾਦਵਿਵਾਦ, ਲੁਟ-ਘਸੁਟ, ਵੈਰ-ਵਿਰੋਧ, ਲੜਾਈਆਂ-ਝਗੜੇ ਤੇ ਖੂਨ-ਖਰਾਬੇ ਦਾ ਭੜਬੂ ਮਚਿਆ ਹੋਇਆ ਹੈ ਅਤੇ ਧਰਮ ਦੇ ਨਾਉਂ ਤੇ ਅਤਿਆਚਾਰ ਤੇ ਜ਼ੁਲਮ ਹੋ ਰਹੇ ਹਨ|
ਧਾਰਮਿਕ ਰੁਚੀ ਵਾਲੀ ਨੇਕ ‘ਰੂਹ’ ਲਈ, ਏਹੋ ਜਿਹੇ ‘ਸਾਹ-ਘੁਟਵੇਂ’ ਤੇ