‘ਸਹਿਮ’ ਵਾਲੇ ਮਾਹੌਲ ਵਿਚ, ਜੀਣਾ, ਥੀਣਾ ਤੇ ਧਰਮ ਦੇ ਆਦੇਸ਼ ਤੇ ਚਲਣਾ, ਅਤਿ ਮੁਸ਼ਕਿਲ ਹੋ ਗਿਆ ਹੈ, ਕਿੳਂਕਿ ਉਸ ਨੂੰ ਜੀਵਨ ਦੇ ਹਰ ਪੱਖ ਵਿਚ, ‘ਗਿਲਾਨੀ’ (Corruption) ਦਾ ਹੀ ਸਾਹਮਣਾ ਤੇ ਟਾਕਰਾ ਕਰਨਾ ਪੈਂਦਾ ਹੈ|
ਗਿਲਾਨੀ ਨਾਲ ਭਰਪੂਰ ਮਾਹੌਲ (vicious atmosphere) ਵਿਚ, ਕੁਝ ਦੇਰ ਤਾਈਂ ਤਾਂ ਨੇਕ ਧਰਮੀ ਬੰਦੇ ਟਾਕਰਾ ਕਰਦੇ ਹਨ, ਪਰ ਸਮਾਂ ਪਾ ਕੇ ਪੰਜਾਂ ਵਿਕਾਰਾਂ, ਦੀ ਡਾਢੀ ‘ਹਠੀਲੀ ਫੌਜ’ ਇਨ੍ਹਾਂ ਨੂੰ-
‘ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ’, ‘ਨੀਤਿ ਡਸੈ ਪਟਵਾਰੀ’ ਆਦਿ ਦੇ ਡਰਾਵਿਆਂ ਧਮਕੀਆਂ ਨਾਲ, ਆਪਣੇ ਵਰਗਾ ਹੀ ਬਣਾ ਲੈਂਦੀ ਹੈ|
ਦੁਖਦਾਈ ਗੱਲ ਤਾਂ ਇਹ ਹੈ, ਕਿ ਜਿਸ ‘ਧਰਮ’ ਅਤੇ ‘ਧਰਮ-ਅਸਥਾਨਾਂ’ ਵਿਚੋਂ ਸਾਨੂੰ ਸ਼ਾਂਤੀ ਤੇ ਠੰਢ ਮਿਲਣੀ ਸੀ, ਉਥੇ ਭੀ, ਅਸੀਂ ਆਪੂੰ ਲਾਈ ਹੋਈ ਅੱਗ ਦੀਆਂ ਲਾਟਾਂ ਨਾਲ ਲੈ ਗਏ| ਮਾਇਕੀ ਤ੍ਰਿਸ਼ਨਾ ਦੇ ਭਾਂਬੜ ਮਚਾ ਦਿਤੇ ਤੇ ਈਰਖਾ-ਦਵੈਤ, ਵੈਰ-ਵਿਰੋਧ ਦਾ ਅਖਾੜਾ ਬਣਾ ਕੇ ਭੜਬੂ ਪਾ ਦਿੱਤਾ ਹੈ|
ਪਰ ਹਾਏ!
ਇਸ ‘ਆਤਸ ਦੁਨੀਆ’ ਵਿਚ ਕੋਈ ਵਿਰਲਾ ਹਰਿਆ-ਬੂਟ-ਗੁਰਮੁਖ ਪਿਆਰਾ ਹੀ ਬਚਦਾ ਹੈ, ਜਿਸ ਨੇ ‘ਖੁਨਕ-ਨਾਮੁ ਖੁਦਾਇਆ’, ਦਾ ਆਸਰਾ ਲਿਆ ਹੈ| ਤਦੇ ਗੁਰਬਾਣੀ ਵਿਚ-
ਤੁਝੈ ਨ ਲਾਗੈ ਤਾਤਾ ਝੋਲਾ ||(ਪੰਨਾ-179)
ਦਾ ਉਪਦੇਸ਼ ਦ੍ਰਿੜਾਇਆ ਹੈ|
ਇਸ ਭਿਆਨਕ ਅਤੇ ਦੁਖਦਾਈ ਮਾਨਸਿਕ ਅਤੇ ਧਾਰਮਿਕ ਅਧੋਗਤੀ ਦਾ ਕਾਰਨ ਧਰਮ ਨਹੀਂ ਹੋ ਸਕਦਾ, ਕਿਉਂਕਿ ਧਰਮ ਤਾਂ ਸਾਨੂੰ ਉਚੇਰੀ ਚੰਗੇਰੀ ਆਤਮਿਕ ਸੇਧ ਵੱਲ ਪ੍ਰੇਰਦਾ ਤੇ ਅਗਵਾਈ ਕਰਦਾ ਹੈ-