ਛਾਇਆ’ ਪਿੱਛੇ ਸਰਪਟ ਘੋੜ-ਦੌੜ ਲਗਾ ਰਹੇ ਹਨ| ਇਸ ਤਰ੍ਹਾਂ ਮਨੁੱਖ ਨੇ ਮਾਇਕੀ ਜੀਵਨ ਦੇ ਬੇਲੋੜੇ ਰੁਧੇਵੇਂ ਇਤਨੇ ਵਧਾ ਲਏ ਹਨ, ਕਿ ਇਨਸਾਨ ਨੂੰ ਉਚੇਰੇ-ਚੰਗੇਰੇ ਆਤਮਿਕ ਗਿਆਨ ਦਾ-
ਖ਼ਿਆਲ ਹੀ ਨਹੀਂ ਆਉਂਦਾ,
ਰੁਚੀ ਹੀ ਨਹੀਂ,
ਲੋੜ ਹੀ ਨਹੀਂ,
ਫ਼ੁਰਸਤ ਹੀ ਨਹੀਂ,
ਹੈਰਾਨੀ ਵਾਲੀ ਗੱਲ ਤਾਂ ਇਹ ਹੈ, ਕਿ-
ਸਦੀਆਂ ਦੇ ਲੰਬੇ ਅਰਸੇ ਵਿਚ
ਧਰਮਾਂ ਦੀ ਬਹੁਲਤਾ ਤੇ ਫਿਰਕਿਆਂ ਦੀ ਪ੍ਰਫੁਲਤਾ ਦੇ
ਇਤਨੇ ਨਵੀਨੇ ਤੇ ਸੌਖੇ ਧਰਮ ਪ੍ਰਚਾਰ ਦੇ ਸਾਧਨਾਂ ਦੇ ਬਾਵਜੂਦ
ਧਰਮਾਂ ਦੀ ਬਹੁਲਤਾ ਤੇ ਫਿਰਕਿਆਂ ਦੀ ਪ੍ਰਫੁਲਤਾ ਦੇ
ਇਤਨੇ ਨਵੀਨੇ ਤੇ ਸੌਖੇ ਧਰਮ ਪ੍ਰਚਾਰ ਦੇ ਸਾਧਨਾਂ ਦੇ ਬਾਵਜੂਦ
ਇਨਸਾਨ ਦੀ ਇਹ ਮਾਨਸਿਕ ਅਤੇ ਧਾਰਮਿਕ ਗਿਆਨੀ ਵਾਲੀ ਦੁਰਦਸ਼ਾ ਵਧਦੀ ਜਾ ਰਹੀ ਹੈ|
ਇਹ ਸਾਰੀ ਦੁਖਦਾਈ ਮਾਨਸਿਕ ਅਤੇ ਧਾਰਮਿਕ ਗਿਰਾਵਟ ਅਤੇ ਗਿਲਾਨੀ, ਸਪਸ਼ਟ ਤੌਰ ਤੇ ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਦੇ ਹਰ ਪੱਖ ਤੋਂ ਪ੍ਰਤੱਖ ਜ਼ਾਹਰ ਹੋ ਰਹੀ ਹੈ|
ਇਹ ਸਰਬੱਗ ਤੇ ਸਰਬ-ਪੱਖੀ ਗਿਲਾਨੀ (all prevailing universal corruption) ਸਾਡੇ ਜੀਵਨ ਦੇ ਤਾਣੇ-ਪੇਟੇ ਤੇ ਰਗ-ਰੇਸ਼ੇ ਵਿਚ ਇਤਨੀ-
ਧਸ ਗਈ ਹੈ,
ਵਸ ਗਈ ਹੈ,
ਰਸ ਕਈ ਹੈ,
ਰਲ ਗਈ ਹੈ|
ਸੱਮਾ ਗਈ ਹੈ,
Upcoming Samagams:Close