ਦੀ ‘ਛੋਹ’ (infection) ਅਛੋਪ ਹੀ ਲਾ ਦਿੰਦੇ ਹਨ|
ਇਸ ਤਰ੍ਹਾਂ ਉਤਮ-ਜਗਿਆਸੂਆਂ ਦੇ ਮਾਇਕੀ ਜੀਵਨ ਨੂੰ, ਸਿਮਰਨ ਜੀਵਨ ਵਿਚ ਬਦਲ ਕੇ, ਉਨ੍ਹਾਂ ਦੇ ‘ਅੰਤਰ-ਆਤਮੇ’, ‘ਆਤਮਿਕ-ਜੀਵਨ’ ਦੀ ਕਾਂਖੀ, ਭੁੱਖ, ਪਿਆਸ ਲਗ ਜਾਂਦੀ ਹੈ|
ਇਸ ਤਰ੍ਹਾਂ ਇਹ ਬਖਸ਼ੇ ਹੋਏ ਗੁਰਮੁਖ ਪਿਆਰੇ, ਆਤਮਿਕ ਮੰਡਲ ਦੇ ਅਨੁਭਵੀ-ਧਰਮ ਦੇ ਸੱਚੇ-ਸੁੱਚੇ ‘ਇਲਾਹੀ ਪ੍ਰਚਾਰਕ’ ਹੁੰਦੇ ਹਨ| ਇਨ੍ਹਾਂ ਦੇ ‘ਧਰਮ-ਪ੍ਰਚਾਰ’ ਦਾ ਜ਼ਰੀਆ, ਕਿਸੇ ਬਾਹਰਲੇ ਦਿਮਾਗੀ ਗਿਆਨ ਤੇ ਅਧਾਰਤ ਨਹੀਂ ਹੁੰਦਾ, ਬਲਕਿ ਫੁੱਲ ਦੀ ਖੁਸ਼ਬੂ ਵਾਂਗ, ਉਨ੍ਹਾਂ ਦੇ ਅੰਤਰ ਆਤਮੇ ਆਤਮਿਕ ਪ੍ਰਕਾਸ਼ ਦੀਆਂ ਤੀਖਣ ਕਿਰਨਾਂ ਗੁਰੂ ਦੀ ਨਦਰ-ਕਰਮ ਦੁਆਰਾ, ‘ਕਮਾਇ ਹੋਏ ਗੁਰਮੁਖਿ ਜੀਵਨ’ ਵਿਚੋਂ ਸੁਤੇ ਸਿਧ ਹੀ ਸਫੁਟਤ ਹੁੰਦੀਆਂ ਹਨ|
ਇਸ ਤਰ੍ਹਾਂ ਇਹ ਗੁਰਮੁਖ ਜਨ, “ਆਪ ਜਪਹੁ ਅਵਰਹ ਨਾਮੁ ਜਪਾਵਹੁ”, ਵਾਲੇ ਉਪਦੇਸ਼ ਨੂੰ, ਚੁਪ-ਚੁਪੀਤੇ, ਅਨਜਾਣੇ, ਸਹਿਜ-ਸੁਭਾਇ ਹੀ ਕਮਾ ਰਹੇ ਹੁੰਦੇ ਹਨ| ਇਨਾਂ ਵਿਚ ਹਉਂ-ਧਾਰੀ, ਦਿਮਾਗੀ ਪ੍ਰਚਾਰਕਾਂ ਵਾਂਗ, ਹਉਮੈ, ਲੇਸ ਮਾਤਰ ਭੀ ਨਹੀਂ ਹੁੰਦੀ|
ਤਦੇ ਗੁਰਬਾਣੀ ਵਿਚ ਇਨ੍ਹਾਂ ਗੁਰਮੁਖ ਪਿਆਰਿਆਂ, ਮਹਾਂ-ਪੁਰਖਾਂ ਦੀ