ਇਸ ਤਰ੍ਹਾਂ ਜਗਿਆਸੂ, ‘ਮਾਇਕੀ ਮੰਡਲ’ ਵਿਚੋਂ ਨਿਕਲ ਕੇ, ‘ਆਤਮਮੰਡਲ’, ‘ਨਾਮ ਪ੍ਰਕਾਸ਼’, ‘ਪ੍ਰੇਮ-ਸਵੈਪਨਾ’, ‘ਬੇਗਮ ਪੁਰਾ’ ਵਿਚ ਪ੍ਰਵੇਸ਼ ਕਰ ਜਾਂਦਾ ਹੈ|
ਸਾਡੇ ਖਿਆਲਾਂ ਵਿਚ ਸ਼ਕਤੀ ਹੈ| ਕਮਾਏ ਹੋਏ ਖਿਆਲ, ਅਤਿਅੰਤ ਸ਼ਕਤੀਮਾਨ ਹੋ ਜਾਂਦੇ ਹਨ| ਇਸ ਤਰ੍ਹਾਂ ਨਾਮ-ਅਭਿਆਸ, ਕਮਾਈ ਵਾਲੇ, ਬਖਸ਼ੇ ਹੋਏ ਗੁਰਮੁਖ ਪਿਆਰੇ ਦੇ ਖ਼ਿਆਲਾਂ ਦੇ ਪਿਛੇ ਬੇਅੰਤ ਇਲਾਹੀ ਸ਼ਕਤੀ ਹੁੰਦੀ ਹੈ| ਉਨ੍ਹਾਂ ਦੀ ਨਿਹਾਲ ਕਰਨ ਵਾਲੀ ਤੱਕਣੀ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ -
ਅੰਮ੍ਰਿਤ ਨਦਰਿ ਨਿਹਾਲਿਓਨ ਹੋਇ ਨਿਹਾਲੁ ਨ ਹੋਰ ਸੁ ਮੰਗੀ |
ਦਿਬ ਦੇਹ ਦਿਬ ਦਿਸਟਿ ਹੋਇ ਪੂਰਨ ਬ੍ਰਹਮ ਜੋਤਿ ਅੰਗ ਅੰਗੀ |(ਵਾ. ਭਾ. ਗੁ. 6/9)
ਦਿਬ ਦੇਹ ਦਿਬ ਦਿਸਟਿ ਹੋਇ ਪੂਰਨ ਬ੍ਰਹਮ ਜੋਤਿ ਅੰਗ ਅੰਗੀ |(ਵਾ. ਭਾ. ਗੁ. 6/9)
ਉਨ੍ਹਾਂ ਦੀ ਆਤਮਿਕ ਸ਼ਕਤੀ ਵਾਲੀ-
ਤੱਕਣੀ
ਬੋਲ
ਛੋਹ
ਖ਼ਿਆਲ
ਨਿਸਚੈ
ਜੀਵਨ ਕਿਰਨਾਂ
ਰਾਹੀਂ, ਉਤਮ ਜਗਿਆਸੂ ਦੀ ਰੂਹ ਨੂੰ, ਪ੍ਰੇਰਨਾ, ਅਗਵਾਈ, ਸਹਾਇਤਾ ਮਿਲਦੀ ਰਹਿੰਦੀ ਹੈ, ਸਹਿਜ ਸੁਭਾਇ ਉਨ੍ਹਾਂ ਦਾ ਜੀਵਨ, ਬਦਲ ਜਾਂਦਾ ਹੈ ਤੇ ਉਹ ਆਤਮਿਕ ਸੇਧ ਵਲ ‘ਖਿਚੀਂਦਾ’ ਜਾਂਦਾ ਹੈ|
ਆਤਮਿਕ ਮੰਡਲ ਦੇ ਦਰਜੇ ਤੇ, ਉਤਮ ਜਗਿਆਸੂਆਂ ਅਤੇ ਗੁਰਮੁਖ ਪਿਆਰਿਆਂ ਦੇ ‘ਮੇਲ’, ਸੰਗਤ ਦੁਆਰਾ, ਇਨ੍ਹਾਂ ਦੇ ਵਿਚਕਾਰ ‘ਲੇਵਾ-ਦੇਵੀ’, , ‘ਵਿਵਹਾਰ’, ‘ਵਣਜ’ ਵਪਾਰ-
ਸਹਿਜ ਸੁਭਾਇ
Upcoming Samagams:Close