ਤੇ ਸਦਾ ਹੀ ਨਿਰੋਲ, ਨਿਰਮਲ, ਸੱਜਰੀਆਂ, ਇਲਾਹੀ ਕਿਰਨਾਂ ਹੋਣ ਕਾਰਣ, ਹੋਰਨਾਂ ਰੂਹਾਂ ਨੂੰ ਟੁੰਬਣ ਤੇ ਆਤਮਿਕ ਚਿੰਣਗ ਨਾਲ ਜਗਾਉਣ ਦੀ ਸ਼ਕਤੀ ਰਖਦੀਆਂ ਹਨ|
ਜੇਕਰ ਸ਼ਕਤੀਸ਼ਾਲੀ ਮਨ, ਸਾਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੇ ਦਰਜੇ (level) ਤੇ ਇਤਨਾ ਅਸਰ ਪਾ ਸਕਦਾ ਹੈ, ਤਾਂ ਬਖਸ਼ੇ ਹੋਏ, ਆਤਮਿਕ ਜੀਵਨ ਵਾਲੇ, ਮਹਾਂ ਪੁਰਖਾਂ ਦੇ ਇਲਾਹੀ ਪ੍ਰਕਾਸ਼ ਦੀਆਂ ‘ਕਿਰਨਾਂ’-ਉਤਮ ਜਗਿਆਸੂਆਂ ਦੀਆਂ ਰੂਹਾਂ ਨੂੰ ‘ਟੁੰਬ’ ਕੇ, ‘ਜਗਾ’ ਕੇ ‘ਆਤਮਿਕ ਛੋਹ’ ਦੁਆਰਾ, ਇਲਾਹੀ ‘ਪ੍ਰਕਾਸ਼ ਮੰਡਲ’ ਵਿਚ ਪਹੁੰਚਾਉਣ ਦੀ ਭੀ ਸ਼ਕਤੀ ਰਖਦੀਆਂ ਹਨ|
ਜੇਕਰ ‘ਲੇਜ਼ਰ ਰੇਜ਼’ (laser rays) ਯਾ ਰੇਡੀਓ-ਧਰਮੀ ਕਿਰਨਾਂ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ੍ਹ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂ ਪੁਰਖ ਵਿਚੋਂ ਨਿਕਲੀਆਂ ਤੀਖਣ ਆਤਮਿਕ-ਕਿਰਨਾਂ ਭੀ ਮਾਇਆ ਦੇ ਮੋਟੇ ਤੇ ਸਬੱਲ ਮਾਨਸਿਕ ‘ਛੌੜ’, ਜਾਂ ਭਰਮ ਦੇ ਕਾਲੇ ਬੋਲੇ ਬੱਦਲ, ਚੀਰ ਕੇ, ਜੀਵ ਦੀ ਆਤਮਾ ਨੂੰ ਜਾ ਛੂੰਹਦੀਆਂ ਹਨ ਤੇ ਆਤਮਿਕ ਮੰਡਲ ਦੀ ਪ੍ਰਕਾਸ਼-ਮਈ ਹਜ਼ੂਰੀ ਵਿਚ ਪਹੁੰਚਾ ਸਕਦੀਆਂ ਹਨ|
ਇਸ ਤਰ੍ਹਾਂ ਆਤਮਿਕ ਜੀਵਨ ਤੋਂ ਉਪਜਿਆਂ ਕਿਰਨਾਂ, ਉਤਮ-ਜਗਿਆਸੂ ਦੀ ਰੂਹ ਨੂੰ ਚੁਪ-ਚੁਪੀਤੇ ਹੀ ਬਦਲ ਦਿੰਦੀਆਂ ਹਨ ਤੇ ਉਨ੍ਹਾਂ ਦਾ ‘ਨਵਾਂ ਜੀਵਨ’ ਬਣ ਜਾਂਦਾ ਹੈ|
‘ਆਤਮਿਕ ਮੰਡਲ’ ਵਿਚ ਦਾਖਲ ਵਿਚ ਹੋਣ ਲਈ ਇਹ ਉੱਚੀ-ਸੁੱਚੀ ਤੇ ਸੌਖੀ ਜੁਗਤ ਹੈ| ਪਰ ਉਚੇ ਸੁੱਚੇ ਆਤਮਿਕ ਜੀਵਨ ਵਾਲੇ, ਬਖਸ਼ੇ ਹੋਏ ਮਹਾਂ ਪੁਰਖ, ਵਿਰਲੇ ਹਨ ਤੇ ਉਨ੍ਹਾਂ ਦੀ ਪਹਿਚਾਣ ਤੇ ਮੇਲ ਜਾਂ ਸੰਗਤ, ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ-
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ||(ਪੰਨਾ-204)