ਮਨ ਵਿਚ ਪਹਿਲਾਂ ਖਿਆਲ ਉਪਜਦੇ ਹਨ ਤੇ ਉਹ ਖਿਆਲ ‘ਕ੍ਰਿਆ’ ਯਾ ‘ਕਰਮ’ ਵਿਚ ਪ੍ਰਗਟ ਹੋ ਜਾਂਦੇ ਹਨ। ਜੇ ਖਿਆਲ ਅਤੇ ਕਰਮਾਂ ਨੂੰ ਮੁੜ-ਮੁੜ ਦੁਹਰਾਇਆ (repetition) ਜਾਵੇ ਯਾ ਉਹਨਾਂ ਦਾ ਅਭਿਆਸ ਕੀਤਾ ਜਾਵੇ ਤਾਂ ਉਹ ‘ਸੁਭਾਉ’ ਯਾ ‘ਆਦਤ’ (habit) ਬਣ ਜਾਂਦੀ ਹੈ। ਜਦ ਖਿਆਲ ਆਦਤ ਵਿਚ ਬਦਲ ਜਾਏ ਤਾਂ ਉਹ ਆਦਤ ਹੀ ਕਰਮਾਂ ਵਿਚ ਆਪ-ਮੁਹਾਰੇ ਪ੍ਰਗਟ ਹੁੰਦੀ ਰਹਿੰਦੀ ਹੈ। ਇਹ ਆਦਤ ਜਾਂ ਸੁਭਾਉ ਸਹਿਜੇ-ਸਹਿਜੇ ਇਤਨੇ ਸ਼ਕਤੀਸ਼ਾਲੀ (powerful) ਹੋ ਜਾਂਦੇ ਹਨ ਕਿ ਸਾਡਾ ਤਨ, ਮਨ ਤੇ ਬੁੱਧੀ ਇਸ ਆਦਤ ਦੀ ਬੁਰਿਆਈ ਤੋਂ ਜਾਣੂ ਹੋਣ ਦੇ ਬਾਵਜੂਦ ਭੀ, ਉਸ ਭੈੜੀ ਆਦਤ ਤੋਂ ਛੁਟਕਾਰਾ ਨਹੀਂ ਪਾ ਸਕਦੇ। ਇਸ ਤਰ੍ਹਾਂ ਇਨਸਾਨ ਆਪਣੀ ਬਣਾਈ ਹੋਈ ‘ਆਦਤ’ ਯਾ ਸੁਭਾਉ ਦਾ ਗੁਲਾਮ ਹੋ ਜਾਂਦਾ ਹੈ, ਜਿਸ ਤਰ੍ਹਾਂ ਕਿ - ਸ਼ਰਾਬੀ ਯਾ ਅਮਲੀ।
ਇਥੇ ਹੀ ਬਸ ਨਹੀਂ ਜੇਕਰ ਇਹਨਾਂ ਆਦਤਾਂ ਯਾ ਸੁਭਾਉ ਦਾ ਲੰਮੇ ਸਮੇਂ ਤਾਈਂ ਅਭਿਆਸ ਹੁੰਦਾ ਰਹੇ ਤਾਂ ਇਹ ਸਾਡੇ ਅੰਤਿਸ਼ਕਰਨ (unconscious mind) ਵਿਚ ਉਤਰ ਜਾਂਦੀਆਂ ਹਨ। ਇਉਂ ਅੰਤਿਸ਼ਕਰਨ ਵਿਚ ਉਤਰੇ ਯਾ ਇਕੱਠੇ ਹੋਏ ਖਿਆਲਾਂ ਦਾ ਸਾਡੇ ਤਨ, ਮਨ ਤੇ ਬੁੱਧੀ ਤੇ ਇਤਨਾ ਡੂੰਘਾ ਅਸਰ ਹੋ ਜਾਂਦਾ ਹੈ ਕਿ ਅਸੀਂ ਇਹਨਾਂ ਦੀ ਗੁਲਾਮੀ ਵਿਚ ਜਕੜੇ ਜਾਂਦੇ ਹਾਂ। ਇਸ ਤਰ੍ਹਾਂ ਖਿਆਲਾਂ ਯਾ ਕਰਮਾਂ ਦੇ ਲਗਾਤਾਰ ਅਭਿਆਸ ਕਰਨ ਨਾਲ ਸਾਡੇ ਅੰਦਰ ਇਹਨਾਂ ਖਿਆਲਾਂ ਦੀ ਰੰਗਤ -
ਪਹਿਲਾਂ | - | ਧੱਸ ਜਾਂਦੀ ਹੈ |
ਫੇਰ | - | ਵੱਸ ਜਾਂਦੀ ਹੈ |
ਸਹਿਜੇ ਸਹਿਜੇ | - | ਰਸ ਜਾਂਦੀ ਹੈ |
ਤੇ ਜੀਵ ਅੰਤ ਨੂੰ ਉਸ ਦਾ ਸਰੂਪ ਹੀ ਬਣ ਜਾਂਦਾ ਹੈ।
ਉਦਾਹਰਨ ਦੇ ਤੌਰ ਤੇ ਅਫੀਮ ਦੇ ‘ਅਮਲੀ’ ਨੂੰ ਹੀ ਦੇਖੋ। ਉਹ ਪਹਿਲਾਂ ਕਦੇ-ਕਦੇ ਅਫੀਮ ਖਾਣੀ ਸ਼ੁਰੂ ਕਰਦਾ ਹੈ, ਫੇਰ ਉਸ ਦੀ ਉਹ ਆਦਤ ਬਣ ਜਾਂਦੀ ਹੈ ਤੇ ਕੁਝ ਸਮਾਂ ਪਾ ਕੇ, ਉਹ ‘ਅਮਲੀ’ ਬਣ ਜਾਂਦਾ ਹੈ। ਇਸ ਦੇ ਅਉਗੁਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਭੀ,
25 Jan - 26 Jan - (India)
Delhi, DL
Gurudwara Sri Guru Singh Sabha, Rajouri Garden, J Block
Phone Numbers 8802705248 , 9868834129 , 9911611069 , 9810492704