ਦੀ ਝੁੱਗੀ ਵਿੱਚ ਹੀ ਗੁਜ਼ਾਰਾ ਕੀਤਾ। ਫਿਰ ਸਹਿਜੇ-ਸਹਿਜੇ ਗੁਰਦੁਆਰਾ ਸਾਹਿਬ ਲਈ ਕਮਰੇ ਬਣਦੇ ਗਏ।
ਇਸ ਸੰਸਥਾ ਦੇ ਵਾਧੇ ਦਾ ਖਿਆਲ ਰੱਖਦੇ ਹੋਏ ਦੂਰ ਅੰਦੇਸੀ ਨਾਲ ਬਾਊ ਜੀ ਨੇ 1983 ਵਿੱਚ ਸਤਸੰਗਤ ਕੇਂਦਰ ਦਾ ਪ੍ਰਬੰਧ ‘ਬ੍ਰਹਮ ਬੁੰਗਾ ਟ੍ਰਸਟ’ (ਰਜਿਸਟਰਡ) ਬਣਾ ਕੇ, ਇਸ ਨੂੰ ਸੋਂਪ ਦਿੱਤਾ। ਇਸੇ ਟ੍ਰਸਟ ਦੇ ਮੈਂਬਰਾਂ ਦੀ ਕਮੇਟੀ ਸਮਾਗਮਾਂ ਦਾ ਸਾਰਾ ਪ੍ਰਬੰਧ ਚਲਾ ਰਹੀ ਹੈ।
ਜਿਉਂ-ਜਿਉਂ ਸੰਗਤ ਦਾ ਫੈਲਾਉ ਹੁੰਦਾ ਗਿਆ, ਬੇਅੰਤ ਸੰਗਤਾਂ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਦੇਸ਼ ਦੇ ਹੋਰਨਾਂ ਸੂਬਿਆਂ ਅਤੇ ਪ੍ਰਦੇਸਾ ਤੋਂ ਹੁਮ- ਹੁਮਾ ਕੇ ਆਉਣ ਲੱਗ ਪਈਆਂ ਅਤੇ ਲੋੜ ਅਨੁਸਾਰ ਗੁਰਦੁਆਰਾ ਸਾਹਿਬ ਦਾ ਵੀ ਵਾਧਾ ਹੁੰਦਾ ਗਿਆ। ਸੰਗਤਾਂ ਦੇ ਵਾਧੇ ਦਾ ਖਿਆਲ ਰੱਖਦੇ ਹੋਏ ਵਿਸ਼ਾਲ ਗਰਦੁਆਰਾ ਬਣਿਆ ਹੈ, ਜਿਸ ਦਾ ਹਾਲ 200‘x150’ ਹੈ। ਸੰਗਤਾਂ ਦੀ ਰਿਹਾਇਸ਼ ਲਈ ਵੀ ਕਮਰਿਆਂ ਦਾ ਵਾਧਾ ਕੀਤਾ ਗਿਆ ਹੈ। ਆਈਆਂ ਸੰਗਤਾਂ ਲਈ ਰਿਹਾਇਸ਼ ਅਤੇ ਬਿਸਤਰਿਆਂ ਦਾ ਯੋਗ ਪ੍ਰਬੰਧ ਹੁੰਦਾ ਹੈ।
ਗੁਰਦੁਆਰਾ ਸਾਹਿਬ ਵਿਖੇ ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ।
ਦੈਵੀ ਪ੍ਰੇਮ ਸਵੈਪਨਾ ਵਾਲੀ ਸੰਗਤ dI ‘ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ’ ਅਨੁਸਾਰ, ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਗਮਾਂ ਤੇ ਪੁੱਜ ਕੇ ਗੁਰੂ ਕੀਆਂ ਖੁਸ਼ੀਆਂ ਹਾਸਲ ਕਰਨ ਅਤੇ ਨਾਮ ਬਾਣੀ ਅਤੇ ਪ੍ਰੇਮ ਸਵੈਪਨਾ ਦੇ ਲਾਹੇ ਲੈ ਕੇ ਆਪਣਾ ਜੀਵਨ ਸਫਲਾ ਕਰਨ।
ਹੁਣ ਮਹਾਂਪੁਰਖਾਂ ਦੇ ਥਾਪੇ ਹੋਏ ਟ੍ਰਸਟ ਦੁਆਰਾ, ਉਨ੍ਹਾਂ ਦੁਆਰਾ ਪਾਏ ਗਏ ਪੂਰਨਿਆਂ ਅਨੁਸਾਰ ਸਮਾਗਮਾਂ ਦੀ ਸੇਵਾ ਨਿਭਾਈ ਜਾ ਰਹੀ ਹੈ।
ਬ੍ਰਹਮ ਬੁੰਗਾ ਟ੍ਰਸਟ, ਦੋਦੜਾ।