ਇਸ ਤਰ੍ਹਾਂ ਇਨ੍ਹਾਂ ਸਮਾਗਮਾਂ ਦਾ ਪ੍ਰਭਾਵ ਪੰਜਾਬ, ਭਾਰਤ ਦੇ ਦੂਜੇ ਪ੍ਰਾਂਤਾਂ ਅਤੇ ਪਰਦੇਸਾਂ ਵਿੱਚ ਭੀ ਵਧ ਰਿਹਾ ਹੈ।
ਗੁਰਦੁਆਰਾ ਬ੍ਰਹਮ ਬੁੰਗਾ ਸਾਹਿਬ ਵੱਲੋਂ ਕੀਤੇ ਜਾਂਦੇ ਸਮਾਗਮਾਂ ਦਾ ਪ੍ਰੇਗਰਾਮ ਹੇਠ ਲਿਖੇ ਵੇਰਵੇ ਅਨੁਸਾਰ ਹੁੰਦਾ ਹੈ :
ਸਵੇਰੇ:
5:00 ਤੋਂ 6:00 ਵਜੇ ਤੱਕ ਨਿੱਤਨੇਮ (ਪੰਜ ਬਾਣੀਆਂ)
6:00 ਤੋਂ 11:30 ਵਜੇ ਤੱਕ ਆਸਾ ਦੀ ਵਾਰ ਤੇ ਗੁਰਬਾਣੀ ਕੀਰਤਨ
11:30 ਤੋਂ 12:00 ਵਜੇ ਤੱਕ ਗੁਰਬਾਣੀ ਵਿਚਾਰ, ਉਪਰੰਤ ਅਰਦਾਸ ਤੇ ਸਮਾਪਤੀ
ਸ਼ਾਮ:
5:00 ਤੋਂ 5:30 ਵਜੇ ਤੱਕ ਗੁਰਬਾਣੀ ਵਿਚਾਰ
6:00 ਤੋਂ 10:00 ਵਜੇ ਤੱਕ ਰਹਿਰਾਸ ਉਪਰੰਤ ਗੁਰਬਾਣੀ ਕੀਰਤਨ
ਭਾਰਤ ਵਿੱਚ ਇਨ੍ਹਾਂ ਸਮਾਗਮਾਂ ਦਾ ਕੇਂਦਰ ਗੁਰਦੁਆਰਾ ‘ਬ੍ਰਹਮ ਬੁੰਗਾ ਸਾਹਿਬ’ ਪਿੰਡ ਦੋਦੜਾ, ਜ਼ਿਲ੍ਹਾ ਮਾਨਸਾ ਹੈ ਅਤੇ ਹੁਣ ਇਸਦੀ ਬਰਾਂਚ ‘ਦੋਰਾਹਾ’ ਜ਼ਿਲ੍ਹਾ ਲੁਧਿਆਣਾ ਵਿੱਖੇ ਉਸਾਰੀ ਅਧੀਨ ਹੈ, ਜੋ ਕਿ ਦੋਰਾਹਾ ਤੋਂ ਲੁਧਿਆਣਾ ਵਾਲੀ ਨਹਿਰ ਉਪਰ 4 ਕਿਲੋਮੀਟਰ ਦੀ ਦੂਰੀ ਤੇ ਨਹਿਰ ਦੇ ਕੰਢੇ ਤੇ ਸਥਿਤ ਹੈ। ਪ੍ਰਦੇਸਾਂ ਵਿੱਚ ਭੀ ਸੰਗਤ ਦੇ ਸਮਾਗਮ ਬੜੀ ਸ਼ਰਦਾ-ਭਾਵਨੀ ਨਾਲ ਦੂਰ ਦੁਰਾਡੇ ਹੋ ਰਹੇ ਹਨ।
ਦੋਦੜਾ ਪਿੰਡ ਵਿਖੇ ਭੀ ਬਰਮਾਂ ਫੌਜ ਦੇ ਕੁਝ ਰਿਟਾਇਰਡ ਫੌਜੀ ਸਨ। ਇਥੇ ਕਈ ਸਾਲ ਸੰਗਤਾਂ ਦੇ ਘਰਾਂ ਵਿੱਚ ਸਮਾਗਮ ਹੰਦੇ ਰਹੇ। ਇਨ੍ਹਾਂ ਸਮਾਗਮਾਂ ਤੋਂ ਪ੍ਰਭਾਵਤ ਹੋ ਕੇ ਰਿਟਾਇਰਡ ਸੂਬੇਦਾਰ ਕਿਸ਼ਨ ਸਿੰਘ ਜੀ ਨੇ 1971 ਵਿੱਚ ਇੱਕ ਪਲਾਟ ਸੰਗਤ ਲਈ ਭੇਟਾ ਕਰ ਦਿੱਤਾ ਅਤੇ ਇਸ ਵਿੱਚ ਦੋ ਸਾਲ ਤਾਈਂ ਕਾਨਿਆਂ