ਪਾਣੀ ਦੇ ਨਲਕੇ ਵਿਚ, ਜਦ ਕੋਈ ਵਿਘਨ ਜਾਂ ‘ਰੁਕਾਵਟ’ ਪੈ ਜਾਵੇ, ਤਾਂ ਉਸ ਵਿਚੋਂ ਪਾਣੀ ਦਾ ‘ਵੇਗ’ (flow) ਘਟ ਜਾਂ ਰੁਕ ਜਾਂਦਾ ਹੈ ਅਤੇ ਅਸੀਂ ਪਾਣੀ ਦੇ ਸੁਖਾਂ ਤੋਂ ਵਾਂਝੇ ਰਹਿੰਦੇ ਹਾਂ|
ਏਸੇ ਤਰ੍ਹਾਂ ਹਜ਼}ੂਰੀ-ਸਿਮਰਨ ਵਿਚ ਵਿਘਨ ਪੈਣ ਕਰਕੇ ਅੰਤਰ-ਆਤਮੇ, ਇਲਾਹੀ ਮੰਡਲ ਦੇ ਖੂਹਟੇ ਵਿਚੋਂ, ਮਨ ਯਾ ਹਿਰਦੇ ਵਲ, ਇਲਾਹੀ ‘ਜੀਵਨਰੌਂ’, ‘ਸ਼ਬਦ’, ‘ਨਾਮ’ ਦੇ ਵੇਗ (Divine flow of grace) ਵਿਚ ਰੁਕਾਵਟ ਪੈ ਜਾਂਦੀ ਹੈ, ਅਸੀਂ ਆਤਮਿਕ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਤੇ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ ਤੇ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ-ਭੁਲਾਵੇ ਵਿਚ ਦੁਖੀ ਹੁੰਦੇ ਹਾਂ|
ਸਾਡਾ ਮਾਨਸਿਕ ਤੇ ਆਤਮਿਕ ਜੀਵਨ, ਸਾਡੇ ਖ਼ਿਆਲਾਂ, ਨਿਸ਼ਚਿਆਂ ਤੇ ਸ਼ਰਧਾ ਭਾਵਨੀ ਤੇ ਨਿਰਭਰ ਹੈ| ਪਰ ਅਸੀਂ ਆਪਣੀ ਹਉਮੈ ਦੇ ਭਰਮ-ਭੁਲਾਵੇ ਵਿਚ, ਆਪਣੇ ਆਤਮਿਕ ਵਿਰਸੇ - ‘ਸਬਦ’, ‘ਨਾਮ’, ‘ਗੁਰਪ੍ਰਸਾਦਿ’ ਤੋਂ ਅਣਜਾਣ, ਅਗਿਆਨ, ਬੇ-ਖਬਰ, ਬੇ-ਪ੍ਰਵਾਹ, ਅਵੇਸਲੇ, ਬੇ-ਸੁਰੇ, ਭਟਕੇ, ਨਿਸਚੇ-ਹੀਣ ਅਤੇ ਸ਼ਰਧਾ-ਹੀਣ ਹੋ ਗਏ ਹਾਂ ਅਤੇ ਰੱਬੀ ਰੋਂਦ (Divine presence) ਯਾ ਹਜ਼ੂਰੀ ਦੇ ਇਲਾਹੀ ‘ਨਿੱਘ’ ਤੇ ਉਸ ਦੇ ਗੁਰ ਪ੍ਰਸਾਦਿ ਤੋਂ ਵਾਂਝੇ ਰਹਿੰਦੇ ਹਾਂ ਤੇ ਮਾਇਕੀ ਮੰਡਲ ਦੇ ਹਨੇਰ ਵਿਚ ‘ਪੰਜਾਂ’ ਦੇ ਵਸ ਪੈ ਜਾਂਦੇ ਹਾਂ|
ਇਹ ‘ਵਿਘਨ’ ਜਾਂ ਰੁਕਾਵਟ, ਕੋਈ ਬਾਹਰਮੁੱਖੀ ਦ੍ਰਿਸ਼ਟਮਾਨ ‘ਠੁੱਲੀ’ ਚੀਜ਼ ਜਾਂ ਕਰਮ-ਕਿਰਿਆ ਨਹੀਂ, ਬਲਕਿ ਸਾਡੇ ਹਿਰਦੇ ਵਿਚ ਆਤਮਿਕ ਨਿਸਚੇ ਜਾਂ ਸ਼ਰਧਾ-ਭਾਵਨੀ ਦੀ ‘ਘਾਟ’ ਜਾਂ ‘ਅਣਹੋਂਦ’ ਹੀ ਹੈ|
ਦੂਜੇ ਲੋਜ਼ਾਂ ਵਿਚ ਇਹ ਰੁਕਾਵਟ, ਸਾਡੀਹ ਕੂੜੀ ਹਉਮੈਂ ਦੇ ਭਰਮ-