ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ॥
ਮਨਮੁਖਿ ਅਸਥਿਰੁ ਨਾ ਥੀਐ
ਮਰਿ ਬਿਨਸਿ ਜਾਇ ਖਿਨ ਵਾਰ॥
(ਪੰਨਾ-1417)

ਇਸੇ ‘ਰੋਲ-ਘਚੋਲੇ’ ਕਾਰਣ ਸਾਡਾ ਮਨ ਅੰਤਰਮੁਖੀ ਦਿੱਬਦ੍ਰਿਸ਼ਟੀ ਦੁਆਰਾ ਆਤਮਿਕ ਜੋਤ ਦੇ ‘ਦਰਸ਼ਨ’ ਨਹੀਂ ਕਰ ਸਕਦਾ ਤੇ ‘ਅਨਹਦ ਤਤ ਸਬਦ’ ਦੀ ‘ਧੁਨੀ’ ਸੁਨਣ ਤੋਂ ਅਸਮਰਥ ਰਹਿੰਦਾ ਹੈ। ਇਸ ਤਰ੍ਹਾਂ ਆਪਣੇ ਵਿਰਸੇ ਦੀ ਆਤਮਿਕ ਸ਼ਾਂਤੀ, ਰੰਗ, ਰਸ ਚਾਉ, ਪ੍ਰੇਮ ਸਵੈਪਨਾ ਤੋਂ ਵਾਂਝਿਆ ਜਾਂਦਾ ਹੈ। ਦੁਖ ਦੀ ਗਲ ਇਹ ਹੈ ਕਿ ਅਸੀ ਗੁਰਬਾਣੀ ਦੇ ਇਹੋ ਜਿਹੇ ਤੀਖਣ, ਤਾੜਨਾਮਈ ਉਪਦੇਸ਼ ਪੜ੍ਹ, ਸੁਣ, ਗਾ ਕੇ ਵੀ ‘ਮਾਇਆ ਦੀ ਰੰਗਤ’ ਵਿਚ ਗਲਤਾਨ ਹੋ ਕੇ ਅਗਿਆਨਤਾ ਵਿਚ ਫਸੇ ਹੋਏ ਹਾਂ ਅਤੇ ਗੁਰਮਤਿ ਤੋਂ ਅਣਜਾਣ ਅਵੇਸਲੇ ਢੀਠ ਹੋ ਜੇ ਆਪਣਾ ਅਮੋਲਕ ਜੀਵਨ ਮਾਇਆ ਦੇ ‘ਝੂਠੇ ਲਿਸ਼ਕਾਰੇ’ ਵਿਚ ਅਜਾਈਂ ਗਵਾ ਰਹੇ ਹਾਂ।


ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਕਰਮਿ ਭੁਲਾਏ॥
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥
(ਪੰਨਾ-67)
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਗਵਾਏ॥
ਮਾਇਆ ਮੋਹ ਮਹਾ ਸੰਕਟ ਬਨ
ਤਾ ਸਿਉ ਰੁਚ ਉਪਜਾਵੈ॥
(ਪੰਨਾ-220)

‘ਮਾਇਆਧਾਰੀ’ ਜੀਵਾਂ ਦੇ ਖਿਆਲ, ਲੋੜਾਂ, ਖਾਹਸ਼ਾਂ, ਨਿਸਚੇ ਭਿੰਨ-ਭਿੰਨ ਹੋਣ ਕਾਰਣ ਆਪਸ ਵਿਚ ਰੋਸੇ ਗਿੱਲੇ, ਈਰਖਾ-ਦਵੈਤ, ਵੈਰ-ਵਿਰੋਧ ਆਦਿ ਭਾਵਨਾ ਹੋਣੀਆਂ ਲਾਜ਼ਮੀ ਹਨ, ਜਿਸ ਕਾਰਣ ਇਹਨਾ ਦੇ ਮਨ ਵਿਚ ਖਿੱਚੋਤਾਣ, ‘ਰੋਲ-ਘਚੋਲਾ’ ਅਥਵਾ ਦੂਜੇ ਭਾਉ ਦਾ ‘ਭੜਥੂ’ ਮਚਿਆ ਰਹਿੰਦਾ ਹੈ। ਐਸੇ ਮਾਇਕੀ ਮਨ ਦੇ ‘ਰੋਲ-ਘਚੋਲਾ’ ਅਥਵਾ ‘ਭੜਥੂ’ ਦੇ ਰਾਮ ਰੌਲੇ ਵਿਚ ਸਬਦ ਦੀ ਧੁਨੀ ਸੁਣ ਨਹੀਂ ਸਕਦੀ ਅਤੇ ਨਾ ਹੀ ਅੰਤ੍ਰ-ਆਤਮੇ ਇਲਾਹੀ ਜੋਤ ਦੇ ‘ਦਰਸ਼ਨ’ ਹੋ ਸਕਦੇ ਹਨ।

ਤਦੇ ਗੁਰਬਾਣੀ ਸਾਡੇ ਲਾਈ ਇਹ ਉਪਦੇਸ਼ ਕਰਦੀ ਹੈ -


ਕਹੁ ਨਾਨਕ ਜਿਨਿ ਧੂਰਿ ਸੰਤ ਪਾਈ॥
ਤਾ ਕੈ ਨਿਕਟਿ ਨ ਆਵੈ ਮਾਈ॥
(ਪੰਨਾ-182)
ਥਿਰੁ ਘਰਿ ਬੇਸਹੁ ਹਰਿਜਨ ਪਿਆਰੇ॥
ਸਤਿਗੁਰਿ ਤੁਮਰੇ ਕਾਜ ਸਵਾਰੇ॥(ਪੰਨਾ-201)
ਜਾ ਕਉ ਰੇ ਕਿਰਪਾ ਕਰੇ ਜੀਵਤ ਸੋਈ ਮਰੈ
ਸਾਧ ਸੰਗਿ ਮਾਇਆ ਤਰੈ॥
(ਪੰਨਾ-213)
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ॥
ਬਿਨਸਿ ਜਾਇ ਮਾਇਆ ਕੇ ਹੇਤ॥
(ਪੰਨਾ-238)
Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe