‘ਮੇਰੀ’ ਦਾ ਅਹਿਸਾਸ ਸਾਡੇ ਮਨ ਦੇ ਤਾਣੇ-ਪੇਟੇ, ਓਤ-ਪੋਤ ਵਿਚ ਰਵ ਰਹਿਆ ਭਹਪੂਰ ਹੈ, ਤੇ ਅਵੱਸ਼ ਹੀ ਪ੍ਰਵਿਰਤ ਹੁੰਦਾ ਰਹਿੰਦਾ ਹੈ। ਇਹ ‘ਮੈ-ਮੇਰੀ’ ਦੀ ਭਾਵਨਾ ਤੋਂ ਬਗੈਰ ਸਾਡੇ ਜੀਵਨ ਦੀ ਕੋਈ ਗੱਲ ਪੂਰਨ ਨਹੀਂ ਹੁੰਦੇ।


ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ॥(ਪੰਨਾ-179)
ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ॥(ਪੰਨਾ-380)
ਮਾਇਆ ਮੋਹੁ ਅੰਧੁ ਅੰਧਾਰਾ॥
ਹਉਮੈ ਮੇਰਾ ਪਸਰਿਆ ਪਾਸਾਰਾ॥
ਅਨਦਿਨੁ ਜਲਤ ਰਹੈ ਦਿਨੁ ਰਾਤੀ
ਗੁਰ ਬਿਨੁ ਸਾਂਤਿ ਨ ਹੋਈ ਹੇ॥
(ਪੰਨਾ-1045)
ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ॥
ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ॥
(ਪੰਨਾ-1416)

ਇਹ ਸਾਰਾ ਸੰਸਾਰ ਹੀ ‘ਹਉਮੈ’ ਦੇ ‘ਭਰਮ-ਭੁਲਾਵੇ’ ਵਿਚੋਂ ਉਪਜਿਆ ਹੈ ਅਤੇ ਇਸ ਝੂਠੇ ‘ਭਰਮ ਭੁਲਾਵੇ’ ਦੀ ‘ਮਾਇਆ’ ਵਿਚ ਲਥ-ਪਥ ਹੋ ਕੇ ਪਲਚ-ਪਲਚ ਕੇ ਖੁਆਰ ਹੋ ਰਿਹਾ ਹੈ।


ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ॥
ਮਾਇਆ ਮੋਹਿ ਸਭੋ ਜਗੁ ਸੋਇਆ
ਇਹੁ ਭਰਮੁ ਕਹਹੁ ਕਿਉ ਜਾਈ॥
(ਪੰਨਾ-205)

ਦੂਜੇ ਲਫਜ਼ਾਂ ਵਿਚ ਇਹ ਸਾਰਾ ਸੰਸਾਰ ‘ਭਰਮ-ਮਈ ਮਾਇਆ’ ਦਾ ਹੀ -


ਪਰਛਾਵਾਂ
ਪ੍ਰਗਟਾਵਾ
ਪ੍ਰਵਿਰਤੀ
ਵਰਤ ਵਰਤਾਰਾ
ਬੋਲ-ਬਾਲਾ
ਵਿਸਥਾਰ
ਪਸਾਰਾ
‘ਵਡ ਖੇਲ ਤਮਾਸ਼ਾ’ ਹੈ।

ਜਿਸ ਤਰ੍ਹਾਂ ਚਾਨਣ ਦੀ ਅਣਹੋਂਦ ਨੂੰ ਹੀ ‘ਹਨੇਰਾ’ ਕਿਹਾ ਜਾਂਦਾ ਹੈ। ਜਦ ਚਾਨਣ ਪ੍ਰਗਟ ਹੋ ਜਾਵੇ ਤਾਂ ‘ਹਨੇਰਾ’ ਆਪੂੰ ਉਡ-ਪੁਡ ਜਾਂਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ‘ਨਾਮ’ ਦੀ ਆਤਮਿਕ ਰੋਸ਼ਨੀ ਤੋਂ ਬਗੈਰ ਅਥਵਾ ‘ਭੁਲ’ ਨੂੰ ਹੀ ‘ਮਾਇਆ’ ਕਿਹਾ ਜਾਂਦਾ ਹੈ।

Upcoming Samagams:Close

27 Apr - 28 Apr - (India)
Jammu, JK
Gurudwara Sri Guru Singh Sabha, Guru Nanak Nagar, Jammu

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe