ਏਕ ਸਬਦਿ ਰਾਚੈ ਸਚਿ ਸਮਾਇ॥(ਪੰਨਾ-1275)

ਇਸ ਦੇ ‘ਉਲਟ’ ਜਦ ਸਾਡੇ ਹਉਮੈ ਵੇੜੇ ਮਨ ਉਤੇ ਅਨੇਕਾਂ ਕਿਸਮ ਦੀ ਮਾਇਕੀ ਪਾਣ ਚੜ੍ਹੀ ਹੋਵੇ ਤਾਂ ਇਹ ਮਨ ਆਤਮਿਕ ਜੋਤ ਸਰੂਪੀ ‘ਚਾਨਣ’ ਤੋਂ ਵਾਂਝਾ ਹੋ ਕੇ ਮਾਇਆ ਦੇ ਹਨੇਰੇ ਵਿਚ, ਵਿਚਰਦਾ ਹੈ। ਆਤਮਿਕ ‘ਅਨੁਭਵੀ ਗਿਆਨ’ ਤੋਂ ‘ਅੰਨਾ-ਬੋਲਾ’ ਹੋ ਕੇ ਮਾਇਆ ਦੇ ਹਨੇਰੇ ਵਿਚ, ਹਉਮੈ ਦੇ ਅਧਾਰ ਤੇ ਹੀ ਸੋਚਦਾ ਤੇ ਕਰਮ ਕਰਦਾ ‘ਝੂਠੈ ਧੰਧੈ ਮੋਹੁ’ ਵਿਚ ਪਲਚ-ਪਲਚ ਕੇ ਦੁਖ ਕਲੇਸ਼ ਭੋਗਦਾ ਅਤੇ ਜਨਮ-ਮਰਣ ਦੇ ਅਤੁੱਟ ਚੱਕਰ ਵਿਚ ਫਸਿਆ ਰਹਿੰਦਾ ਹੈ।


ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰਹਿ ਪੁਕਾਰ॥
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ॥
(ਪੰਨਾ-30)
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ॥
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ
ਡੁਬੇ ਹਰਿ ਨਾਮੁ ਵਿਸਾਰਿ॥
(ਪੰਨਾ-89)
ਮਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ॥
ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ
ਅਹੰਕਾਰਿ ਭਾਰਿ ਲਦਿ ਲੀਜੈ॥
(ਪੰਨਾ-1326)

ਜੇ ਗਹੁ ਨਾਲ ਤਕੀਏ ਤਾਂ ਸਾਡਾ ‘ਮਨ’ ਪਾਰੇ ਵਾਂਗ ਇਕ ਖਿਨ ਭੀ ਟਿਕ ਨਹੀਂ ਸਕਦਾ। ਹਰ ਖਿਨ ਇਹ ਮਾਇਕੀ ‘ਦੂਜੇ ਭਾਉ’ ਦੇ ਅਸਰ ਹੇਠ ਲਬ, ਲੋਭ, ਕਾਮ ਕਰੋਧ, ਮੋਹ ਆਦਿ ਦੀਆਂ ਵਾਸ਼ਨਾਵਾਂ ਦਾ ਪਰੇਰਿਆ ਹੋਇਆ ਫਿਕਰ, ਚਿੰਤਾ, ਈਰਖਾ, ਦਵੈਤ ਵਿਚ ਗਲਤਾਨ ਰਹਿੰਦਾ ਅਤੇ ਕਰਮ ਕਰਦਾ ਹੈ। ਜਦੋਂ ਕੰਮਾਂ-ਕਾਰਾਂ ਤੋਂ ਵਿਹਲਾ ਹੋ ਕੇ ਸੋਂਦਾ ਹੈ ਤਾਂ ਨੀਂਦ ਵਿਚ ਭੀ ਸੁਪਨੇ ਚੈਨ ਨਹੀਂ ਲੈਣ ਦਿੰਦੇ, ਕਿਉਂਕਿ ਇਸ ਵਿਚ ਪਜਾਂ ਦੀਆਂ ਰਚੀਆਂ ਹੋਈਆਂ ਅਨੇਕਾਂ ਕਿਸੁਮਾਂ ਦੀਆਂ ਵਾਸ਼ਨਾਵਾਂ ਦਾ ‘ਭੜਥੂ’ ਤੇ ‘ਰੋਲ-ਘਚੋਲਾ’ ਪਿਆ ਰਹਿੰਦਾ ਹੈ।


ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੇ ਭਾਇ॥(ਪੰਨਾ-68)
ਅਹਿਨਿਸਿ ਮਗਨੁ ਰਹੈ ਮਾਇਆ ਮੈ
ਕਹੁ ਕੈਸੇ ਗੁਨ ਗਾਵੈ॥
(ਪੰਨਾ-219)
ਕਬਹੂ ਜੀਅਣਾ ਊਭਿ ਚਣਤੁ ਹੈ ਕਬਹੂ ਜਾਇ ਪਇਆਲੇ॥
ਲੋਭੀ ਜੀਅਣਾ ਥਿਰ ਨ ਰਹਤੁ ਹੈ ਚਾਰੇ ਕੁੰਡਾ ਭਾਲੇ॥
(ਪੰਨਾ-876)
ਦਿਸੰਤਰੁ ਭਵੈ ਅੰਤਰੁ ਨਹੀ ਭਤਲੇ॥
ਮਾਇਆ ਮੋਹਿ ਬਧਾ ਜਮਕਾਲੇ॥
(ਪੰਨਾ-1060)
Upcoming Samagams:Close

07 Mar - 08 Mar - (India)
Chandigarh/Mohali, CH
Gurudwara Sri Kalgidhar Singh Sabha, Phase-4
Phone Numbers 9815998704, 9815220730

27 Feb - 01 Mar - (UK)
Birmingham
11 Meadowlands Drive, Shelfield, Walsall, WS4 1TJ
Fri 4pm - 9pm
Sat 5am - 11pm & 4pm - 10pm
Sun 5am - 12pm

07943632013, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe