ਅਸੀਂ ਘਰਾਂ ਦੇ ਅੰਦਰ ਅਤੇ ਬਾਹਰ, ਉਦਾਲੇ-ਪੁਦਾਲੇ ਨੂੰ ਸਾਫ ਰੱਖਣ ਦਾ ਜਤਨ ਨਿਤਾ-ਪ੍ਰਤੀ ਕਰਦੇ ਰਹਿੰਦੇ ਹਾਂ, ਅਤੇ ਘਰਾਂ ਵਿਚ ਝਾੜੂ ਦੇ ਕੇ ਪੋਚਾ ਮਾਰਦੇ ਹਾਂ, ਅਤੇ ਮੇਜ਼-ਕੁਰਸੀਆਂ ਆਦਿ ਫਰਨੀਚਰ (furniture), ਦਰਵਾਜ਼ੇ ਅਤੇ ਖਿੜਕੀਆਂ ਨੂੰ ਝਾੜਦੇ-ਪੂੰਜਦੇ ਹਾਂ।

ਇਸ ਤਰ੍ਹਾਂ ਅਸੀਂ ਅਤੇ ਸਾਰਾ ਟੱਬਰ ਹੀ ਘਰ ਦੇ ਬਾਹਰ ਅਤੇ ਅੰਦਰ ਦੀ ਸਫਾਈ ਰੱਖਣ ਦਾ ਉਦਮ ਕਰਦਾ ਰਹਿੰਦਾ ਹੈ।

ਜੇਕਰ ਬੱਚੇ ਛਿਲਕੇ, ਕੂੜੇ-ਕਰਕਟ ਆਦਿ ਨੂੰ ਘਰ ਵਿਚ ਬੇਪ੍ਰਵਾਹੀ ਨਾਲ ਸੁੱਟਦੇ ਹਨ ਤਾਂ ਅਸੀਂ ਬੱਚਿਆਂ ਨੂੰ ਡਾਂਟਦੇ ਹਾਂ ਅਤੇ ਉਸੇ ਵੇਲੇ ਬਾਹਰ ਸੁੱਟ ਕੇ ਸਫਾਈ ਕਰਦੇ ਹਾਂ।

ਜੇ ਕਿਤੇ ਹਨੇਰੀ ਆ ਜਾਵੇ ਤਾਂ ਅਸੀਂ ਫ਼ੌਰਨ ਦਰਵਾਜ਼ੇ-ਖਿੜਕੀਆਂ ਬੰਦ ਕਰ ਦਿੰਦੇ ਹਾਂ, ਤਾ ਕਿ ਬਾਹਰੋਂ ਕੂੜਾ-ਕਰਕਟ ਅਤੇ ਧੂੜ ਅੰਦਰ ਨਾ ਆ ਜਾਵੇ। ਹਨੇਰੀ ਤੋਂ ਮਗਰੋਂ ਸਾਰੇ ਘਰ ਦੇ ਅੰਦਰ-ਬਾਹਰ ਸਫ਼ਾਈ ਕੀਤੀ ਜਾਂਦੀ ਹੈ।

ਇਤਨੀ ਇਹਤਿਆਤ ਅਤੇ ਸਾਵਧਾਨੀ ਦੇ ਬਾਵਜੂਦ ਘਰਾਂ ਦੇ ਅੰਦਰ ਅਤੇ ਉਦਾਲੇ-ਪੁਦਾਲੇ ਰੋਜ਼ਾਨਾ ਸਫ਼ਾਈ ਦੀ ਲੋੜ ਪੈਂਦੀ ਹੈ।

ਇਸੇ ਤਰ੍ਹਾਂ ਸਰੀਰ ਨੂੰ ਸਾਫ ਰੱਖਣ ਲਈ ਨਿਤਾ-ਪ੍ਰਤੀ ਸਾਬਣ ਨਾਲ ਨ੍ਹਾਉਂਦੇ ਹਾਂ ਅਤੇ ਕਈ ਵਾਂਰੀ ਮੂੰਹ-ਹੱਥ ਧੋਂਦੇ ਹਾਂ-ਪਰ ਫੇਰ ਭੀ ਸਰੀਰ ਮੈਲਾ ਹੈ ਜਾਂਦਾ ਹੈ ਅਤੇ ਮੁੜ-ਮੁੜ ਕੇ ਨ੍ਹਾਉਣਾ-ਧੋਣਾ ਪੈਂਦਾ ਹੈ।

ਇਸੇ ਤਰ੍ਹਾਂ ਅਸੀਂ ਨਿਤਾ-ਪ੍ਰਤੀ ਮੈਲੇ ਕਪੜੇ ਲਾਹ ਕੇ ਸਾਫ-ਸੁਥਰੇ ਕਪੜੇ ਪਾਉਂਦੇ ਹਾਂ, ਜਿਹੜੇ ਸ਼ਾਮ ਤਾਈਂ ਫੇਰ ਮੈਲੇ ਹੇ ਜਾਂਦੇ ਹਨ, ਜਿਸ ਕਾਰਣ ਸਾਨੂੰ ਨਿੱਤ ਕਪੜੇ ਧੋਣੇ ਪੈਂਦੇ ਹਨ।

ਉਪਰ ਦਰਸਾਈ ਹੋਈ ਰੇਜ਼ਾਨਾ-ਜ਼ਿੰਦਗੀ ਤੋਂ ਸਪਸ਼ਟ ਹੈ ਕਿ ਸਾਨੂੰ ਆਪਣੀ ਬਾਹਰਲੀ ਸਰੀਰਕ ਅਤੇ ਉਦਾਲੇ-ਪੁਦਾਲੇ ਦੀ ਸਫ਼ਾਈ ਦਾ ਅਤਿਅੰਤ ਗਹਿਰਾ ‘ਇਹਸਾਸ’ ਹੈ - ਜਿਸ ਦੀ ਪੂਰਨਤਾ ਲਈ ਅਸੀਂ ਅਤਿਅੰਤ ਉਦਮ, ਸਾਹਸ, ਖੇਚਲ ਅਤੇ ਖਰਚਾ ਕਰਦੇ ਹਾਂ।

Upcoming Samagams:Close

11 May - 12 May - (India)
Jabalpur, MP
Gurudwara Sri Guru Singh Sabha, Prem Nagar, MadanMahal

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe