ਫੁੱਲ ਦੀ ਇਸ ਉਦਾਹਰਨ ਤੋਂ ਹੇਠ ਲਿਖੇ ਕੁਦਰਤ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ-
- ਬੂਟੇ ਦੇ ਉੱਗਣ ਤੋਂ, ਫੁੱਲ ਖਿੜਨ ਤਾਂਈ, ਜੀਵਨ ਦੀ ਸਾਰੀ ਕਿਰਿਆ ਦੇ ਪ੍ਰਗਟਾਵੇ ਲਈ ਅਸੂਲ ਤੇ ਸਮਾਂ ਨੀਅਤ ਹਨ|
- ਇਸ ਦੇ ‘ਨਾਲ ਲਿਖੇ ਹੁਕਮ’ ਅਨੁਸਾਰ, ਇਸ ਨੂੰ ‘ਮਾਂ’ ਰੂਪੀ ਧਰਤੀ ਵਿਚੋਂ ਲਗਾਤਾਰ ‘ਜੀਵਨ-ਰੌਂ’ ਮਿਲਦੀ ਰਹਿੰਦੀ ਹੈ ਤੇ ਇਕਸਾਰ ਉਸ ਦੇ ਰਗੋ-ਰੇਸ਼ੇ ਵਿਚ ਓਤ-ਪੋਤ ਵਰਤਦੀ ਰਹਿੰਦੀ ਹੈ| ਪਰ ਜਦ ਅਸੀਂ ਹਉਮੈਂ ਦੀ ਢੀਠਤਾਂਈ ਦੁਆਰਾ, ਇਸ ਦੀ ‘ਜੀਵਨ-ਰਵਾਨਗੀ’ ਵਿਚ ਦਖਲ ਦਿੰਦੇ ਹਾਂ, ਤਾਂ ਇਸ ਦੀ ਪ੍ਰਫੁਲਤਾ ਅਤੇ ਸੰਪੂਰਨਤਾ ਦੇ ਪ੍ਰਗਟਾਵੇ ਵਿਚ ਵਿਘਨ ਪਾ ਦਿੰਦੇ ਹਾਂ| ਦੂਜੇ ਲੋਜ਼ਾਂ ਵਿਚ, ਜੇਕਰ ਡੋਡੀ ਨੂੰ ਖਿੜਨ ਤੋਂ ਪਹਿਲਾਂ ਹੀ ਤੋੜ ਲਿਆ ਜਾਵੇ, ਤਾਂ ਫੁਲਾਂ ਦੀ ਸਮੁੱਚੀ ਖੁਸ਼ਬੋ ਆਦਿ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ|
- ਇਸ ਤਰ੍ਹਾਂ ਕੁਦਰਤ ਦੀ ‘ਰਵਾਨਗੀ’ ਜਾਂ ਹੁਕਮ ਵਿਚ ਵਿਘਨ ਪਾਉਣਾ ਇਲਾਹੀ ਹੁਕਮ ਵਿਚ ‘ਦਖਲ’ ਦੇਣ ਹੈ, ‘ਕਹਿਰ’ ਹੈ, ‘ਪਾਪ’ ਹੈ ਜੋ ਕਿ ਅਸੀਂ ਜਾਣ ਬੁਝ ਕੇ ਜਾਂ ਅਭੋਲ ਹੀ ਕਰੀ ਜਾਂਦੇ ਹਾਂ|
ਇਹ ਉਦਾਹਰਨ ਇਨਸਾਨਾਂ ਤੇ ਭੀ ਇਉਂ ਘੱਟਦੀ ਹੈ-
ਇਨਸਾਨ ਦੇ ਆਤਮਿਕ-ਜੀਵਨ ਦੇ ਵਧਣ, ਫੁਲਣ ਅਤੇ ਪ੍ਰਗਟਾਵੇ ਲਈ ਭੀ, ਸਮੇਂ ਦੀ ਲੋੜ ਹੈ| ਇਹ ਸਮਾਂ ਨੀਅਤ ਨਹੀਂ, ਕਿਉਂਕਿ ਇਹ ਸਾਰੀ ਆਤਮਿਕ ਜਗਿਆਸਾ ਸਤਿਗੁਰੂ ਦੀ ਬਖਸ਼ਿਸ਼, ਨਦਰਿ-ਕਰਮ (Grace) ਦੀ ਖੇਲ ਹੈ|
ਜਿਨ ਕਉ ਨਦਰਿ ਤਿਨ ਕਾਰ ||(ਪੰਨਾ-8)
“ਮਨੁ ਬਸਿ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਇ ||”(ਪੰਨਾ-298)
Upcoming Samagams:Close
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715
11 Apr - 13 Apr - (India)
Doraha, PB
Gurudwara Sahib BrahmBunga Doraha, Dakhini Bypass Doraha
17 Apr - 19 Apr - (UK)
Manchester
Gurdwara Sri Guru Harkrishan Sahib, 12 Sherborne St, Cheetham Hill, Manchester, M3 1FE
Fri 3:30pm - 9:00pm
Sat 5:00am - 12:00pm
Sat 3:30pm - 9:00pm
Sun 5:00am - 12:00pm
+447943632013, +447866559715