ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬਿਚਾਰੈ ||(ਪੰਨਾ-1350)
ਏਕੋ ਧਰਮੁ ਦ੍ਰਿੜੈ ਸਚੁ ਕੋਈ ||(ਪੰਨਾ-1188)
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ||(ਪੰਨਾ-919)
ਬੇਦ ਪੁਰਾਨ ਸਿਮ੍ਰਿਤ ਕੇ ਮਤ ਸੁਨਿ ਨਿਮਖ ਨ ਹੀਏ ਵਸਾਵੈ ||(ਪੰਨਾ-632)

ਇਸ ਤੋਂ ਸਪਸ਼ਟ ਹੈ ਕਿ ਸਾਡੀ ਗਿਰਾਵਟ ਤੇ ਗਿਲਾਨੀ ਦਾ ਮੂਲ ਕਾਰਨ (basic defect) ‘ਨਾ ਵਿਚਾਰਨਾ’ ਹੈ, ਯਾ ਓਪਰਾ ਤੇ ਗਲਤ ‘ਵਿਚਾਰ’ ਹੈ (superfluous or wrong interpretation)| ਇਸ ਤਰ੍ਹਾ ਸਾਡੇ ਧਾਰਮਿਕ ਨਿਸਚੇ ਭੀ ˆਲਤ ਹੋ ਸਕਦੇ ਹਨ (wrong conception of religion)| ਜਿਸ ਕਾਰਨ ਅਸੀਂ ਆਤਮਿਕ ਮੰਡਲ ਤੋਂ ਆਈ ਹੋਈ ਅਨੁਭਵੀ ਬਾਣੀ ਦੇ ਅੰਤ੍ਰਵਿ ਭਾਵਨਾ ਅਤੇ ਅਸਲੀ ਉਚੇ-ਸੁਚੇ ਉਦੇਸ਼ ਨੂੰ, ਆਪਣੀਆਂ ਸਿਆਣਪਾਂ, ਦਿਮਾਗੀ ਉਕਤੀਆਂ-ਜੁਗਟੀਆਂ ਦੁਆਰਾ, ਅਲਪ ਬੁੱਧੀ ਦੇ ਪ੍ਰਾਇਣ ਕਰਕੇ, ਆਪੋ- ਆਪਣੇ ਮਨ ਦੀ ਰੰਗਣ ਚਾੜ੍ਹ ਕੇ, ‘ਦਿਮਾਗੀ’ ਸ਼ੁਗਲ ਹੀ ਬਣਾ ਛਡਿਆ ਹੈ ਤੇ ਏਸੇ ਓਪਰੇ ਜਿਹੇ ਬਾਹਰਮੁਖੀ ਦਿਮਾਗੀ ਗਿਆਨ ਦਾ ਹੀ ਪ੍ਰਚਾਰ ਕਰੀ ਜਾਂਦੇ ਹਾਂ| (To discuss and propagate our superfluous religious philosophical conceptions has become an intellectual excursion and fashion)

ਇਹ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ-

ਤ੍ਰੈਗੁਣੀ ਮਾਇਕੀ ਮੰਡਲ ਦੇ
‘ਹਉਮੈ’ ਦੇ ਦਾਇਰੇ ਅੰਦਰ,
ਦੂਜੇ ਭਾਓ ਵਿਚ,
ਮਾਇਕੀ ਭ੍ਰਮ-ਭੁਲਾਵੇ ਦੇ ਹਨੇਰ ਵਿਚ,
ਮਨੋਕਲਪਤ ਧਾਰਮਿਕ ਨਿਸਚਿਆਂ,

ਦੇ ਆਧਾਰ ਤੇ ਹੋ ਰਿਹਾ ਹੈ ਤੇ ਇਸ ਦਾ ਅਸਰ ਭੀ ਸਾਡੀ ਬੁੱਧੀ ਦੇ ਦਾਇਰੇ

Upcoming Samagams:Close

27 Apr - 28 Apr - (India)
Jammu, JK
Gurudwara Sri Guru Singh Sabha, Guru Nanak Nagar, Jammu

11 May - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe