ਸਦਾ ਸਦਾ ਸੰਤਹ ਸੰਗਿ ਰਾਪਹੁ ਏਹੁ ਨਾਮ ਦਾਨੁ ਦੇਵਾਇਣਾ ||(ਪੰਨਾ-1078)
ਸਾਧਸੰਗਿਤ ਕੈ ਆਸਰੈ ਪ੍ਰਭ ਸਿਉ ਰੰਗੁ ਲਾਏ ||(ਪੰਨਾ-966)
ਕਹੁ ਨਾਨਕ ਜਉ ਸਾਧਸੰਗਿ ਪਾਇਆ ||
ਬੂਝੀ ਤ੍ਰਿਸਨਾ ਮਹਾ ਸੀਤਲਾਇਆ ||(ਪੰਨਾ-913)
ਸਤਸੰਗਤਿ ਮਹਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ||(ਪੰਨਾ-1335)
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ||(ਪੰਨਾ-1335)
ਸਾਧਸੰਗਤਿ ਮਿਲਿ ਹਰਿ ਰਸੁ ਪਾਇਆ ||
ਪਾਰਬ੍ਰਹਮ ਰਿਦ ਮਾਹਿ ਸਮਾਇਆ ||(ਪੰਨਾ-1348)
ਸਾਧਸੰਗਤਿ ਨਿਹਚਉ ਹੈ ਤਰਣਾ ||
ਸਾਧਸੰਗਤਿ ਬਿਨੁ ਤਰਿਓ ਨ ਕੋਇ ||(ਪੰਨਾ-373)
ਇਨ੍ਹਾ ਸਾਰਿਆਂ ਲੇਖਾਂ ਦਾ ਨਿਚੋੜ (essence) ਇਹ ਹੈ ਕਿ ਪ੍ਰੇਮ-ਪੁਰਖ, ਅਕਾਲ-ਪੁਰਖ ਨੇ, ਜੀਵ ਨੂੰ ਹਰ ਅਵਸਥਾ ਵਿਚ, ਆਪਣੇ ਇਲਾਹੀ ਪਿਆਰ ਦੀ ਡੋਰੀ ਅਥਵਾ ‘ਨਾਮ’ ਵਿਚ ਪਰੋਤਾ ਹੋਇਆ ਹੈ ਅਤੇ ਆਪਣੇ ‘ਹੁਕਮ’ ਦੀ ‘ਡੋਰੀ’ ਨੂੰ ਆਪਣੀ ‘ਪ੍ਰੇਮ- ਖਿੱਚ’ ਨਾਲ ਤਣੀ ਰਖਦਾ ਹੈ ਅਤੇ ਆਪ ਹੀ ਮਿਹਰ, ਬਖਸ਼ਿਸ਼, ਗੁਰ ਪ੍ਰਸਾਦਿ ਦੇ ਤੁਣਕੇ ਮਾਰਦਾ ਰਹਿੰਦਾ ਹੈ|
ਤੋਰੀ ਨ ਤੂਟੈ ਛੋਰੀ ਨ ਛੂਟੈ ਐਯੀ ਮਾਧੋ ਖਿੰਚ ਤਨੀ ||(ਪੰਨਾ-827)
ਇਸ ਤਰ੍ਹਾਂ ਸਾਰੇ ਧਰਮ, ਧਰਮਾਂ ਦਾ ਪ੍ਰਚਾਰ ਅਤੇ ਉਨ੍ਹਾਂ ਦੇ ਸਾਧਨ, ਇਸੇ ਇਲਾਹੀ ‘ਪ੍ਰੇਮ-ਡੋਰੀ’ ਦੀ ‘ਖਿੱਚ’ ਦੇ ਹੀ-
ਪ੍ਰਤੀਕ ਹਨ
ਪ੍ਰਕਾਸ਼ ਹਨ
ਪ੍ਰਗਟਾਵੇ ਹਨ
ਪੁਰਨਤਾ ਹਨ|
(ਚਲਦਾ......)
❈
Upcoming Samagams:Close
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715