ਹਾਂ ਜੀ! ਸਿੱਖਫ਼ਕੀਰ ਬਿਹੰਗਮੀ ਮਾਰਗ ਤੇ ਚਲਣ ਵਾਲੇ ਲੋਕ ਹਨ| ਜਦ ਖੰਭ ਨਿਕਲ ਪੈਂਦੇ ਹਨ, ਤਦ ਇਹ ਉਨ੍ਹਾਂ ਅਕਾਸ਼ਾਂ ਵਿਚ ਉਡਦੇ ਹਨ, ਜਿਨ੍ਹਾਂ ਦੇ ਚਾਨਣ ਨਾਲ ‘ਕਵੀ’ ਹੋਰਾਂ ਦੇ ਪਰ ਸੜਨ ਲਗਦੇ ਹਨ| ਹਾਂ ਜੀ ‘ਸਿਮਰਨ ਦਾ ਜੀਵਨ’ ‘ਖਮੀਰ ਦਾ ਜੀਵਨ’ ਹੈ| ਇਹ ‘ਖਮੀਰ’ ‘ਗੁਰਸਿਖਾਂ ਪਾਸੋ ਮਿਲਦਾ’ ਹੈ| ਤਦੋਂ “ਆਇ ਮਿਲੁ ਗੁਰਸਿਖ ਆਇ ਮਿਲੁ” ਦੀ ਪ੍ਰਾਰਥਨਾਂ ਸਤਿਗੁਰ ਨੇ ਸਿਖਾਈ ਹੈ| ਬਿਨਾਂ ਗੁਰਸਿਖਾਂ, ਗੁਰਮੁਖਾਂ ਦੇ ਖਮੀਰ ਦਿਤੇ, ‘ਸਿਖੀ’ ਨਹੀਂ ਮਿਲ ਸਕਦੀ| ਅੰਮ੍ਰਿਤ ਛਕਾਉਣਾ ਇਸ ‘ਗੁੱਝੇ ਖਮੀਰ’ ਦੀ ਰਾਸ ਦੇਣੀ ਹੈ ਤੇ ਹਾਂ ਜੀ, ਸਿਖਾਂ ਦੀ ਪਹਿਲੀ ਲੋੜ, ਸਿਮਰਨ ਦੇ ‘ਖਮੀਰ’ ਦਾ ਜੀਵਨ ਹੈ|

ਕਲੀ ਕਾਲ ਪਰਗਾਸ ਕਰਿ ਗੁਰੁ ਚੇਲਾ ਚੇਲਾ ਗੁਰੁ ਸੰਦਾ |
ਗੁਰਮੁਖਿ ਗਾਡੀ ਰਾਹੁ ਚਲੰਦਾ ||(ਵਾ: ਭਾ: ਗੁ: 40/11)

ਧਿਆਨ ਸਿੱਖਫ਼ਕੀਰਾਂ ਦਾ ਸੌਖਾ ਹੈ| “ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ||” ਹਾਂ ਜੀ! ਸਿੱਖਾਂ ਦਾ ਧਿਆਨ, ‘ਪ੍ਰੀਤ ਨਿਰਕਾਰੀ’ ਵਿਚ ‘ਨਸ਼ਟ’ ਹੋਣ ਦਾ ਨਾਮ ਹੈ| ਹੱਡ, ਮਾਸ, ਚਮੜੀ ਲਹੂ, ਮਿੱਝ, ਮਨ, ਬੁੱਧ, ਹੰਕਾਰ ਤੇ ਕਾਮ, ਕ੍ਰੋਧ, ਲੋਭ, ਮੋਹ, ਇਨਾਂ ਸਭਨਾਂ ਨੂੰ, ਮੋੜ ਮੋੜ ਸਤਿਗੁਰਾਂ ਦੀ ਪ੍ਰੀਤ ਦੇ ਰੰਗਾਂ ਵਿਚ ਰੰਗਣ ਚਾੜਨੀ, ਇਹ ਸਿੱਖਾਂ ਦਾ ‘ਧਿਆਨ’ ਹੈ| ‘ਜੀਉਂਦੇ’ ਮੋਏ ਹੋਏ ਦਾ ਨਾਮ ‘ਸਿੱਖ’ ਹੈ| ਸਤਿਗੁਰ ਦਾ ਬੇ-ਖਰੀਦ ਬਨਣ ਦਾ ਨਾਮ ‘ਸਿੱਖ’ ਹੈ| ਭਾਈ ‘ਮੰਝ ਜੀ’ ਦੀ ਸਾਖੀ ਯਾਦ ਕਰੋ| ਸਿੱਖੀ ਧਿਆਨ ‘ਸਤਿਗੁਰਾਂ ਦਾ ਹੋ ਰਹਿਣ’ ਦਾ ਨਾਮ ਹੈ| ਤੇ ਅਖੰਡਕਾਰ ਪ੍ਰੀਤਮ ਸਤਿਗੁਰੂ ਤੋਂ ਨਾ ਵਿਛੜਨਾ ਹੀ ‘ਧਿਆਨ’ ਹੈ| ਤੇ ਤੀਸਰਾ ਇਹ, ਕਿ ਜਿਹੜਾ ਸਤਿਗੁਰੂ ਦਾ ਸਿੱਖ ਹੋਇਆ, ਉਸ ਦੀ ਕਿਸ਼ਤੀ ਦੇ ਰੱਸੇ ਸੰਸਾਰ ਨਾਲੋਂ ਮਾਲਕਾਂ ਨੇ ਇਕ ਦਮ ਖੋਲ੍ਹ ਦਿਤੇ ਜਾਣੋਂ| “ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ” ਜਿਹਾ ਕੋਰਾ ਬਣਨਾ ਜ਼ਰੂਰੀ ਹੈ, ਪਰ ਅੰਦਰੋਂ ਦੁਨੀਆਂ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਂਣੀ, ਤੇ ਨਾ ਰਿਸ਼ਤੇਦਾਰੀ ਦੀਆਂ ਰੱਸੀਆਂ ਕਸਣੀਆਂ ਹਨ| ਹਾਂ ਜੀ, ਸਿੱਖੀਫ਼ਕੀਰੀ ਬੜੀ ਨਾਜ਼ਕ ‘ਵਸਤੂ’ ਹੈ, ਜਿਹੜੀ ਵਸਤੂਆਂ ਦੇ ‘ਛੋਹ’ ਜਾਣ ਨਾਲ ਮੈਲੀ ਹੋ ਜਾਂਵਦੀ ਹੈ| ਸਿੱਖਫ਼ਕੀਰਾਂ ਨੂੰ ਦੁਨੀਆਂ ਵਾਂਗ (ਹਉਂ ਧਾਰੀ ਲੋਕਾਂ ਵਾਂਗ) ਨੇ ਕੀ ਕਰਨ ਦਾ ਬੁਖ਼ਾਰ ਕਦੀ ਨਹੀਂ ਚੜ੍ਹਦਾ| ਉਨ੍ਹਾਂ ਦੀਆਂ ਅੱਖਾਂ, ਸਭ ਦੇ ਪਿਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ| ਇਹ

Upcoming Samagams:Close

25 May - 26 May - (India)
Ludhiana, LUDH
Gurudwara Sri Guru Singh Sabha, Urban Estate Phase-1, Dugri(Near CRP Colony)

15 Jun - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe