ਅੰਤਰਿ ਬਾਹਰਿ ਏਕੁ ਦਿਖਾਇਆ || 4 ||(ਪੰਨਾ-384-5)

ਜਿਸ ਗੁਰਸਿੱਖ ਨੇ ਉਪਰਲੇ ਢਾਈ ਹਰੋ ਪੜ੍ਹ ਲਏ ਹਨ, ਉਸ ਦੀ ਸੁਰਤ ਇਕ ਖਾਸ ਅੰਦਾਜ਼ੇ ਵਿਚ ਰਹਿੰਦੀ ਹੈ| ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ| ਜੇ ਆਵੇ ਤਾਂ ਅੰਗ ਮੁੜ-ਮੁੜ ਜਾਂਦੇ ਹਨ| ਬਿਮਾਰੀ ਜਿਹੀ ਚਿਮਟ ਜਾਂਦੀ ਹੈ|

ਜੈ ਤਨਿ ਬਾਣੀ ਵਿਸਰਿ ਜਾਇ || ਜਿਉਂ ਪਕਾ ਰੋਗੀ ਵਿਲਲਾਇ ||(ਪੰਨਾ-661)

ਤੇ ਸਤਿਗੁਰ ਦੀ ਮਿਹਰ ਨਾਲ, ਸਤਿਸੰਗ ਨਾਲ, ਉਨ੍ਹਾਂ ਦੇ ਪਿਆਰ ਨਾਲ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ, ਝੱਟ ਫੇਰ ਆਪਣੀ ਉਚਾਈ ਤੇ ਜਾ ਪਹੁੰਚਦੀ ਹੈ| ਜਿਵੇਂ ਕਵੀਆਂ ਦੀ ਸੁਰਤ ਕਿਸੇ ਵੇਲੇ ਚੜ੍ਹਦੀ ਹੈ, ਇਵੇਂ ਸੰਤਾਂ ਦੀ ਕਿਸੇ ਵਿਰਲੇ ਵੇਲੇ ਆਪਣੇ ਮੁਕੱਰਰ ਅੰਦਾਜ਼ੇ ਥੀਂ, ਜਿਹੜਾ ਬੜਾ ਹੀ ਉਚਾ ਹੈ, ਹਿਠਾਹਾਂ ਆਉਂਦੀ ਹੈ| ਪਰ ਉਸ ਵੇਲੇ ਉਨ੍ਹਾਂ ਦੇ ਭਾ ਦੀ ਕਿਆਮਤ ਆ ਜਾਂਦੀ ਹੈ| ਨਾਮ ਰਸੀਆਂ ਦੇ ਘੜੀ ਘੜੀ ਦੇ ਘੜਿਆਲ ਹਨ; ਝਿੜਕਾਂ ਦਿੰਦੇ ਫਲ ਵਰਸਾਉਣ ਲਗ ਜਾਂਦੇ ਹਨ|ਫ਼ਕੀਰ ਦੀ ਤਾਬਿਆ ਬਾਦਸ਼ਾਹ ਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ; ਬੇਨਿਆਜ਼ ਹੁੰਦੀ ਹੈ, ਉਹ ਸਦਾ ਨਾਮ ਦੇ ਨਸ਼ੇ ਵਿਚ ਹੁੰਦਾ ਹੈ| ਇਸ ਨਸ਼ੇ ਦੀ ਟੋਟ ਨਹੀਂ|ਫ਼ਕੀਰ ਨਾਲ ‘ਛੋਹ’ ਵੀ ਜਾਵੇ ਉਸ ਦਾ ਵੀ ਭਲਾ ਹੋ ਜਾਂਦਾ ਹੈ, ਜਿਉਂ ਚੰਦਨ ਨੂੰ ਛੋਹੋ ਤਾਂ ਖੁਸ਼ਬੂ ਦੇਂਦਾ ਹੈ|

ਅਸਲੀ ‘ਸਿੱਖੀ ਜ਼ਿੰਦਗੀ’, ‘ਅਬਿਚਲੀ ਜੋਤਿ’ ਹੈ| ਦੁਨੀਆਂ ਇਸ ਨੂੰ ਤਰਸ ਰਹੀ ਹੈ| ਸਤਿਗੁਰ ਮਿਹਰ ਕਰਨ, ਅਸੀਂ ਦੁਨੀਆਂ ਦੇ ਧੰਦਿਆਂ ਵਿਚ ਨਾ ਫਸੀਏ, ਹਾਂ ਜੀ, ਦੁਨੀਆਂ ਸਾਡੇ ਚਰਨ ਧੋਵੇ, ਤੇ ਅਸੀਂ ਅਬਿਚਲੀ ਜੋਤ ਦੀਆਂ ‘ਮਸਾਲਾਂ’ ਹੋ, ਸਾਰੇ ਸੰਸਾਰ ਉਪਰ ਚਾਨਣ ਕਰੀਏ|

ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜੋ ਰਹੇ ਹਨ, ਤੇ ਲੱਭਦੀ ਨਹੀਂ| ਸਾਨੂੰ ਦਰਗਾਹ ਦਾ ਪਤਾ ਹੈ, ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾ ਛੋਡ, ਹਰਿਮੰਦਰ ਵੱਲ ਪਿੱਠ ਕਰ ਦੁਨੀਆਂ ਦੇ ਢਲਦਿਆਂ ਪਰਛਾਵਿਆਂ ਵਲ ਦੌੜਨਾ ਇਕ ਬੜੀ ਦਾਨਾਈ ਸਮਝੀ ਬੈਠੇ ਹਾਂ|

(ਚਲਦਾ......)


Upcoming Samagams:Close

30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335

07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
Footer
Links of Interest
Gurudwara Brahm Bunga Sahib - Dodra Naam Simran Kirtan Programs/Samagams Worldwide Jap Tap Samagams - USA/Canada USA/Canada Samagams Bau Ji's english writings and translations Bhai Vir Singh Ji and Professor Puran Singh Ji Audio YouTube Channel - Latest Spiritual Audio Clips of Gurmukh Pyare
Recent Updates
Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 18 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 17 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 16 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 15 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 14 Gurbani Vichar : ‘ਧਰਮ ਪ੍ਰਚਾਰ’ ਭਾਗ - 9 : ਪੰਨਾ 13
Subscribe for updates
Please click to Subscribe