ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ||(ਪੰਨਾ-205)
ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ||
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ||(ਪੰਨਾ-710)
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ||(ਪੰਨਾ-710)
ਇਹੋ ਜਿਹੀ ਅਧੋਗਤੀ ਵਿਚ ਫਸੇ ਹੋਏ ਜੀਵਾਂ ਨੂੰ, ਮੋਹ-ਮਾਇਆ ਦੇ ‘ਘੁੰਮਣ-ਘੇਰ’ ਵਿਚੋਂ ਕੱਢਣ ਲਈ, ਗੁਰਬਾਣੀ ਵਿਚ, ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਮਹਾਂ ਪੁਰਖਾਂ ਦੀ ਸੰਗਤ ਕਰਨੀ ਹੀ ਸਭ ਤੋਂ ਸੌਖਾ ਤੇ ਯਕੀਨੀ ਸਾਧਨ ਦਸਿਆ ਗਿਆ ਹੈ-
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ |(ਪੰਨਾ-218)
ਸਾਧਸੰਗਤਿ ਨਿਹਚਉ ਹੈ ਤਰਣਾ ||(ਪੰਨਾ-1071)
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ||(ਪੰਨਾ-702)
ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਿਗੁਰ ਮੇਲ ਮਿਲਾਈਐ ||(ਪੰਨਾ-881)
ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮਖਿ ਨਾਨਕ ਪਾਰਿ ਉਤਾਰੀ ||(ਪੰਨਾ-916)
ਅਕਾਲ ਪੁਰਖ ਨੇ ਆਪਣੇ ਕਵਾਉ ਦੁਆਰਾ ਇਹ ਦੁਨੀਆਂ ਸਾਜੀ ਹੈ ਤੇ ਇਸ ਵਿਚ ਚੁਰਾਸੀ ਲੱਖ ਜੂਨਾਂ ਉਪਾਈਆਂ ਹਨ| ਇਨ੍ਹਾ ਜੂਨਾਂ ਦੇ ਹਰ ਇਕ ਜੀਵ ਵਿਚ ਆਪਣੀ ਜੋਤ ਧਰ ਦਿੱਤੀ| ਇਹ ਇਲਾਹੀ ਜੋਤ, ਗੁਪਤ ਰੂਪ ਵਿਚ ਜੀਵ ਦੇ ਓਤ-ਪੋਤ ਰਵ ਰਹੀ ਹੈ|
ਇਸ ਤਰ੍ਹਾਂ ਹਰ ਇਕ ਜੀਵ ਅਕਾਲ-ਪੁਰਖ ਦੀ ‘ਅੰਸ਼’ ਹੈ| ਜਿਸ ਤਰ੍ਹਾਂ ਦੁਨਿਆਵੀ ‘ਮਾਂ’ ਆਪਣੀ ‘ਅੰਸ਼’-ਬੱਚਿਆਂ ਦੇ ਪਾਲਣ-ਪੋਸਣ, ਵਧਣਫੁਲਣ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਿਕ ‘ਮਾਂ’ ਅਕਾਲ ਪੁਰਖ ਨੇ ਭੀ ਆਪਣੀ ਅੰਸ਼-ਰੂਪੀ ਜੀਵਾਂ ਦੀ ਸਾਜਨਾ ਦੇ ਨਾਲ ਹੀ, ਇਕੋ ਵਾਰੀ, ਆਪਣੇ ‘ਹੁਕਮ’ ਦੁਆਰਾ, ਸਰੀਰਕ, ਮਾਨਸਿਕ ਤੇ ਆਤਮਿਕ ਜੀਵਨ ਲਈ, ਮੁਕੰਮਲ, ਅਭੁੱਲ, ਅੱਟਲ, ਸਦੀਵੀ ਪ੍ਰਬੰਧ ਕਰ ਛਡਿਆ ਹੈ|
Upcoming Samagams:Close
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715
30 Nov - 01 Dec - (India)
Gurgaon, HR
Gurudwara Sri Guru Singh Sabha, Sabzi Mandi Road, Gurgaon
Phone Numbers 9811351234 , 9811096724 , 9811257335
07 Dec - (UK)
London
Gurdwara Guru Nanak Darbar, 65-75 King St, Southall, UB2 4DQ
07440184623, 07866559715